ਜਲੰਧਰ : ਕੱਲ ਹੋਏ ਐਪਲ ਦੇ ਪ੍ਰੈਸ ਇਵੈਂਟ 'ਚ ਐਪਲ ਦੇ ਸੀ. ਈ. ਓ. ਟੀਮ ਕੁੱਕ ਨੇ ਐਪਲ ਟੀ.ਵੀ. ਐਪ ਇਕੋ ਸਿਸਟਮ ਦੇ ਬਾਰੇ 'ਚ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ। ਕੁੱਕ ਦੇ ਮੁਤਾਬਕ ਐਪਲ ਟੀ. ਵੀ ਐਪ ਸਟੋਰ 'ਚ ਵਿਸਥਾਰ ਹੋ ਰਿਹਾ ਹੈ ਜਿਸ 'ਚ 8,000 ਐਪਸ ਹਨ। ਇਨ੍ਹਾਂ 'ਚੋਂ 2,000 ਗੇਮਸ ਹਨ। ਇਕ ਸਾਲ ਪਹਿਲਾਂ ਇਸ ਐਪਸ ਦੀ ਗਿਣਤੀ 1,000 ਸੀ।
ਇਨ੍ਹਾਂ ਆਂਕੜਿਆਂ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਐਪਲ ਟੀ. ਵੀ. ਨੇ ਐਪ ਡਿਵੈਲਪਰਾਂ ਦਾ ਧਿਆਨ ਆਪਣੇ ਵੱਲ ਹੋਰ ਖਿੱਚਿਆ ਹੈ। ਹਾਲਾਂਕਿ ਆਈ. ਓ. ਐੱਸ. ਇਕੋ ਸਿਸਟਮ ਨਾਲ ਐਪਲ ਟੀ. ਵੀ ਦੇ ਐਪਸ ਦੀ ਤੁਲਨਾ ਕੀਤੀ ਜਾਵੇ ਤਾਂ ਇਹ ਬੇਹੱਦ ਘੱਟ ਹੈ ਆਈ . ਓ . ਐੱਸ. ਐਪ ਸਟੋਰ 'ਚ 2 ਮਿਲੀਅਨ ਤੋਂ ਜ਼ਿਆਦਾ ਐਪਸ ਹਨ।
ਜਿਥੇ ਤੱਕ ਵੀਡੀਓ ਦੀ ਗੱਲ ਹੈ ਤਾਂ ਕੁੱਕ ਨੇ ਐਪਲ ਟੀ. ਵੀ. ਲਈ ਟੀ. ਵੀ. ਐਪ ਨੂੰ ਲਾਂਚ ਕਰਨ ਤੋਂ ਬਾਅਦ 'ਚ ਇਹ ਵੀ ਕਿਹਾ ਕਿ ਐਪਲ ਟੀ. ਵੀ. 'ਚ 1,600 ਐਪਸ ਵੀਡੀਓ ਕੰਟੇਂਟ ਪ੍ਰਦਾਨ ਕਰਨ ਵਾਲੇ ਹਨ। ਜ਼ਿਕਰਯੋਗ ਹੈ ਕਿ ਟੀ. ਵੀ. ਐਪ ਆਈਫੋਨਸ ਅਤੇ ਆਈਪੈਡਸ ਲਈ ਵੀ ਉਪਲੱਬਧ ਹੋਵੇਗਾ ਤਾਂ ਜੋ ਐਪਲ ਟੀ. ਵੀ. 'ਤੇ ਵੇਖਿਆ ਜਾਣ ਵਾਲਾ ਕੰਟੈਂਟ ਐਪਲ ਦੇ ਸਮਾਰਟਫੋਨਸ ਅਤੇ ਟੈਬਲੇਟਸ 'ਚ ਵੀ ਵੇਖਿਆ ਜਾ ਸਕੇ
ਇਸ ਤੋਂ ਇਲਾਵਾ ਕੁੱਕ ਨੇ ਕਿਹਾ ਕਿ ਹਾਈ-ਪ੍ਰੋਫਾਇਲ ਐਪ ਮਾਇਨਕਰਾਫਟ ਐਪਲ ਟੀ. ਵੀ. 'ਚ ਛੇਤੀ ਦੇਖਣ ਨੂੰ ਮਿਲੇਗਾ। ਇਹ ਗੇਮ ਐਪਲ ਟੀ. ਵੀ. ਪਲੇਟਫਾਰਮ 'ਤੇ ਇਸ ਸਾਲ ਦੇ ਅੰਤ ਤੱਕ ਆਵੇਗੀ।
ਐਪਲ ਦੇ ਵਾਇਰਲੈੱਸ ਈਅਰਫੋਨਜ਼ ਖੀਰਦਣ ਲਈ ਕਰਨਾ ਹੋਵੇਗਾ ਇੰਤਜ਼ਾਰ
NEXT STORY