ਚੇਨਈ, (ਭਾਸ਼ਾ)- ਤਾਮਿਲਨਾਡੂ ਦੇ ਪੂਨਮੱਲੀ ਵਿਧਾਨ ਸਭਾ ਖੇਤਰ ਤੋਂ ਤਮਿਲਗਾ ਵੇਤਰੀ ਕਸ਼ਗਮ (ਟੀ. ਵੀ. ਕੇ.) ਉਮੀਦਵਾਰ ਪ੍ਰਕਾਸ਼ ਉਰਫ਼ ਕੁਟੀ ਦੇ ਖ਼ਿਲਾਫ ਮੰਗਲਵਾਰ ਨੂੰ ਜਬਰ-ਜ਼ਨਾਹ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਗੁਆਂਢੀ ਤਿਰੂਵੱਲੂਰ ਜ਼ਿਲਾ ਦੀ ਪੁਲਸ ਨੇ ਪੀੜਤਾ ਦੀ ਸ਼ਿਕਾਇਤ ਤੋਂ ਬਾਅਦ ਪ੍ਰਕਾਸ਼ ਦੇ ਖ਼ਿਲਾਫ ਭਾਰਤੀ ਨਿਆ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ।
ਪੀੜਤਾ ਵੀ ਟੀ. ਵੀ. ਕੇ. ਪਾਰਟੀ ਦੀ ਅਹੁਦੇਦਾਰ ਹੈ। ਔਰਤ ਦਾ ਦੋਸ਼ ਹੈ ਕਿ ਇਹ ਘਟਨਾ 6 ਮਹੀਨੇ ਪਹਿਲਾਂ ਇਕ ਪਾਰਟੀ ਸਮਰਥਕ ਦੇ ਵਿਆਹ ’ਚ ਵਾਪਰੀ ਸੀ। ਔਰਤ ਨੇ ਕਿਹਾ ਕਿ 0ਸਾਨੂੰ ਉਮੀਦ ਸੀ ਕਿ ਪਾਰਟੀ ਲੀਡਰਸ਼ਿਪ ਉਨ੍ਹਾਂ ਦੇ ਖ਼ਿਲਾਫ ਕਾਰਵਾਈ ਕਰੇਗੀ। ਪਰ ਹੁਣ ਉਨ੍ਹਾਂ ਨੇ ਉਨ੍ਹਾਂ (ਪ੍ਰਕਾਸ਼) ਨੂੰ ਪਾਰਟੀ ਉਮੀਦਵਾਰ ਐਲਾਨ ਕਰ ਦਿੱਤਾ ਹੈ। ਹੁਣ ਅਸੀਂ ਕਿਵੇਂ ਸਬਰ ਕਰ ਸਕਦੇ ਹਾਂ?
ਚੋਣਾਂ ਵਾਲੇ 5 ਸੂਬਿਆਂ ਦਾ 20,000 ਕਰੋੜ ਰੁਪਏ ਦੀ ਨਕਦ ਮਦਦ ਦਾ ਵਾਅਦਾ
NEXT STORY