ਜਲੰਧਰ : ਜੇਕਰ ਤੁਹਾਡੇ ਕੋਲ ਮੈਕ ਹੈ ਤਾਂ ਐਪਲ ਨੇ ਤੁਹਾਡੇ ਲਈ ਪਿਛਲੇ ਮਹੀਨੇ macOS Sierra ਪੇਸ਼ ਕੀਤਾ ਸੀ ਅਤੇ ਬਹੁਤ ਸਾਰੇ ਲੋਕਾਂ ਨੇ ਇਸ ਅਪਡੇਟ ਨੂੰ ਆਜੇ ਤੱਕ ਇੰਸਟਾਲ ਨਹੀਂ ਕੀਤਾ ਹੈ। ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ 'ਚੋਂ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਐਪਲ ਕੰਪੈਟੇਬਲ ਮੈਕ ਡਿਵਾਈਸਿਸ ਦੇ ਨਾਲ ਇਸ ਓ. ਐੱਸ. ਨੂੰ ਆਟੋਮੈਟਿਕਲੀ ਡਾਊਨਲੋਡ ਕਰਵਾ ਰਿਹਾ ਹੈ। ਆਟੋਮੈਟਿਕ ਡਾਊਨਲੋਡ ਦੀ ਸ਼ੁਰੂਆਤ ਪਿਛਲੇ ਹਫ਼ਤੇ ਤੋਂ ਸ਼ੁਰੂ ਹੋ ਗਈ ਹੈ।
ਸ਼ੁਕਰ ਕਰਨ ਦੀ ਗੱਲ ਹੈ ਕਿ ਐਪਲ ਨਵੇਂ ਓ. ਐੱਸ. ਨੂੰ ਆਟੋਮੈਟਿਕਲੀ ਇੰਸਟਾਲ ਨਹੀਂ ਕਰਵਾ ਰਿਹਾ। macOS Sierra ਦਾ ਅਪਡੇਟ ਵੱਡਾ ਹੈ। ਜੇਕਰ ਤੁਹਾਡੇ ਕੋਲ ਮੈਕ ਹੈ ਤਾਂ ਇਹ ਆਪਣੇ-ਆਪ ਇੰਸਟਾਲ ਹੁੰਦੇ-ਹੁੰਦੇ ਸਟੋਰੇਜ ਵੀ ਲੋ ਕਰ ਦੇਵੇਗਾ। ਹਾਲਾਂਕਿ ਜੇ ਤੁਹਾਡੀ ਮੈਕ 'ਚ ਪਹਿਲਾਂ ਤੋਂ ਹੀ ਸਟੋਰੇਜ ਘੱਟ ਹੈ ਤਾਂ ਆਟੋਮੈਟਿਕ ਡਾਊਨਲੋਡ ਸ਼ੁਰੂ ਨਹੀਂ ਹੋਵੇਗੀ। ਇਸ ਦੇ ਇਲਾਵਾ ਤੁਸੀ ਮੈਨੁਅਲ ਤਰੀਕੇ ਨਾਲ ਵੀ ਡਾਊਨਲੋਡ ਨੂੰ ਡਿਲੀਟ ਕਰ ਸਕਦੇ ਹੋ। macOS Sierra ਦੇ ਆਟੋਮੈਟਿਕਲੀ ਇੰਸਟਾਲ ਨਾਲ ਲੋਕਾਂ ਨੂੰ ਬਿਨਾਂ ਵਜ੍ਹਾ ਵੀ ਨਵੇਂ ਵਰਜ਼ਨ ਨੂੰ ਡਾਊਨਲੋਡ ਅਤੇ ਇੰਸਟਾਲ ਕਰਨਾ ਪੈ ਰਿਹਾ ਹੈ ।
ਫੇਸਬੁਕ ਦੇ ਮਾਰਕੀਟ ਪਲੇਸ 'ਤੇ ਵਿਕਣ ਲੱਗਿਆ ਨਸ਼ਾ ਤੇ ਬੰਦੂਕਾਂ !
NEXT STORY