ਜਲੰਧਰ : ਆਰਟਿਸਟੋ ਇਕ ਅਜਿਹੀ ਐਪ ਹੈ ਜੋ ਕੰਮ ਤਾ ਮਸ਼ਹੂਰ ਪ੍ਰਿਜ਼ਮਾ ਐਪ ਦੀ ਤਰ੍ਹਾਂ ਕਰਦੀ ਹੈ ਪਰ ਇਹ ਐਪ ਫੋਟੋ ਨੂੰ ਨਹੀਂ ਬਲਕਿ ਵੀਡੀਓ ਨੂੰ ਪੇਂਡਿੰਗ ਵਰਗੇ ਇਫੈਕਟ ਦਿੰਦੀ ਹੈ। ਇਸ ਐਪ 'ਚ 10 ਸੈਕੇਂਡ ਦੀ ਵੀਡੀਓ ਨੂੰ ਪ੍ਰਿਜ਼ਮਾ ਵਰਗੇ ਫਿਲਟਰ ਮਿਲਦੇ ਹਨ, ਜਿਸ ਕਰਕੇ ਵੀਡੀਓ ਦਾ ਪੂਰਾ ਵਿਊ ਹੀ ਬਦਲ ਜਾਂਦਾ ਹੈ। ਇਸ ਐਪ ਨੂੰ ਰਸ਼ਿਆ ਦੀ ਟੈੱਕ ਕੰਪਨੀ Mail.ru ਵੱਲੋਂ ਐਂਡ੍ਰਾਇਡ ਤੇ ਆਈ. ਓ. ਐੱਸ. ਦੋਵਾਂ ਲਈ ਬਣਾਇਆ ਗਿਆ ਹੈ। ਕੰਪਨੀ ਦੇ ਵੀ. ਪੀ. ਆਨਾ ਆਰਟੋਮੋਨੋਵਾ ਨੇ ਆਪਣੇ ਫੇਸਬੁਕ ਪੇਜ 'ਤੇ ਇਸ ਐਪ ਬਾਰੇ ਦਸਦੇ ਹੋਏ ਲਿਖਿਆ ਕਿ ਕੰਪਨੀ ਵੱਲੋਂ 8 ਦਿਨਾਂ 'ਚ ਡਿਵੈੱਲਪ ਕੀਤਾ ਗਿਆ ਹੈ।
ਇਸ ਐਪ 'ਚ ਤੁਹਾਨੂੰ ਬਹੁਤ ਘੱਟ ਫਿਲਟਰ ਇਫੈਕਟਸ ਮਿਲਣਗੇ। ਕੰਪਨੀ ਵੱਲੋਂ ਇਸ ਐਪ ਨੂੰ ਅਮਰੀਕਾ 'ਚ My.com ਕੰਪਨੀ ਦੇ ਤਹਿਤ ਲਾਂਚ ਕੀਤਾ ਗਿਆ ਹੈ ਜੋ ਕਿ ਗੇਮਜ਼ ਤੇ ਐਪਸ ਡਿਵੈੱਲਪ ਕਰਦੀ ਹੈ। ਇਸ ਐਪ ਨੂੰ ਯੂਜ਼ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਇਹ ਐਪ ਇਸਤੇਮਾਲ ਕਰਦੇ ਸਮੇਂ ਕਈ ਵਾਰ ਕ੍ਰੈਸ਼ ਹੁੰਦੀ ਹੈ ਤੇ ਫਿਲਟਰ ਹੋਣ ਸਮੇਂ ਐਪ ਬਹੁਤ ਜ਼ਿਆਦਾ ਸਮਾਂ ਲਗਾਉਂਦੀ ਹੈ।
ਇਸ ਸਮਾਰਟਫੋਨ ਦੀ ਕੀਮਤ 'ਚ ਹੋਈ ਕਟੌਤੀ
NEXT STORY