ਜਲੰਧਰ -ਤਾਈਵਾਨੀ ਕੰਪਿਊਟਰ ਨਿਰਮਾਤਾ ਕੰਪਨੀ ਅਸੂਸ ਨੇ ਆਪਣੀ ਲੈਪਟਾਪ ਸੀਰੀਜ਼ 'ਚ ਨਵੇਂ ਲੈਪਟਾਪ ਨੂੰ ਐਡ ਕਰਦੇ ਹੋਏ ਜੈੱਨਬੁੱਕ ਯੂ-ਐਕਸ330 ਮਾਡਲ ਨੂੰ ਭਾਰਤ 'ਚ ਲਾਂਚ ਕੀਤਾ ਹੈ। ਇਸ ਲੈਪਟਾਪ ਦੀ ਕੀਮਤ 76,990 ਰੁਪਏ ਹੈ। ਇਸ ਨੂੰ ਪੰਜ ਵੇਰਿਅੰਟਜ਼ 'ਚ ਉਪਲੱਬਧ ਕੀਤਾ ਜਾਵੇਗਾ। ਇਸ 'ਚ ਐੱਫ. ਸੀ082ਟੀ (76,990 ਰੁਪਏ), ਐੱਫ. ਬੀ132ਟੀ (83,990 ਰੁਪਏ), ਐੱਫ. ਬੀ157ਟੀ (83,990 ਰੁਪਏ), ਐੱਫ. ਬੀ089ਟੀ (96,990 ਰੁਪਏ) ਅਤੇ ਐੱਫ. ਬੀ 088ਟੀ (96,990 ਰੁਪਏ) ਕੀਮਤ ਦੇ ਨਾਲ ਪੇਸ਼ ਹੋਵੇਗਾ।
Asus ਜ਼ੈੱਨਬੁਕ ਯੂ-ਐਕਸ330 ਲੈਪਟਾਪ 'ਚ 13.3 ਇੰਚ ਦੀ ਫੁੱਲ HD ਡਿਸਪਲੇ ਦਿੱਤੀ ਗਈ ਹੈ ਜਿਸਦੀ ਸਕ੍ਰੀਨ ਰੈਜ਼ਲਿਊਸ਼ਨ 3200x1800 ਪਿਕਸਲਸ ਦਾ ਹੈ ਜੋ ਕੰਪਨੀ ਦੀ ਸਪਲੇਂਡਡ ਡਿਸਪਲੇ ਟੈਕਨਾਲੋਜੀ ਨਾਲ ਲੈਸ ਹੈ। ਇਸ ਦਾ ਭਾਰ 1.2 ਕਿੱਲੋਗ੍ਰਾਮ ਅਤੇ ਮੋਟਾਈ 13.5 ਮਿਲੀਮੀਟਰ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਲੈਪਟਾਪ 'ਚ 512 ਜੀ. ਬੀ ਐੱਸ. ਐੱਸ. ਡੀ ਦੀ ਸਟੋਰੇਜ ਨਾਲ 12 ਘੰਟੇ ਤੱਕ ਬੈਟਰੀ ਬੈਕਅਪ ਵੀ ਉਪਲੱਬਧ ਹੈ। ਇਹ ਦੁਨੀਆ ਦਾ ਸਭ ਤੋਂ ਪਤਲਾ ਅਤੇ ਹਲਕਾ ਲੈਪਟਾਪ ਹੈ।
ਕੁਨੈੱਕਟੀਵਿਟੀ ਲਈ ਇਸ 'ਚ ਯੂ. ਐੱਸ. ਬੀ 3.1 ਟਾਈਪ-ਸੀ, ਵਾਈ-ਫਾਈ 802.11 ਏ. ਸੀ ਅਤੇ ਬਲੂਟੁੱਥ 4.1 ਜਿਹੇ ਫੀਚਰ ਵੀ ਸ਼ਾਮਿਲ ਹੈ।
13 MP ਦੇ ਤਿੰਨ ਕੈਮਰਿਆਂ ਦੇ ਨਾਲ ਲਾਂਚ ਹੋਇਆ Micromax Dual 5
NEXT STORY