ਗੈਜੇਟ ਡੈਸਕ– ਤਾਈਵਾਨ ਦੀ ਕੰਪਨੀ ਅਸੁਸ ਨੇ ਭਾਰਤ ’ਚ ਆਪਣੀ ਪ੍ਰਸਿੱਧ ਜ਼ੈੱਨਬੁੱਕ ਸੀਰੀਜ਼ ਦੇ ਨਵੇਂ ਲੈਪਟਾਪ ZenBook Flip S ਨੂੰ ਲਾਂਚ ਕਰ ਦਿੱਤਾ ਹੈ। ਇਸ ਲੈਪਟਾਪ ਦੀ ਸਭ ਤੋਂ ਵੱਡੀ ਖੂਬੀ ਹੈ ਕਿ ਲੋੜ ਪੈਣ ’ਤੇ ਤੁਸੀਂ ਇਸ ਨੂੰ ਟੈਬਲੇਟ ਦੇ ਰੂਪ ’ਚ ਵੀ ਇਸਤੇਮਾਲ ਕਰ ਸਕਦੇ ਹੋ। ਲੁਕ ਅਤੇ ਬਿਲਡ ਕੁਆਲਿਟੀ ਦੇ ਮਾਮਲੇ ’ਚ ਇਸ ਨੂੰ ਕਾਫੀ ਬਿਹਤਰੀਨ ਦੱਸਿਆ ਗਿਆ ਹੈ। ਇਸ ਨਵੇਂ ਪ੍ਰੀਮੀਅਮ 2-ਇੰਨ-1 ਲੈਪਟਾਪ ਰਾਹੀਂ ਤੁਹਾਨੂੰ ਕਈ ਤਰ੍ਹਾਂ ਦੇ ਕੰਮਾਂ ’ਚ ਮਦਦ ਮਿਲੇਗੀ। ਇਸ ਦੀ ਕੀਮਤ ਭਾਰਤ ’ਚ 1,49,990 ਰੁਪਏ ਰੱਖੀ ਗਈ ਹੈ।
ਇਹ ਵੀ ਪੜ੍ਹੋ– ਵੱਡੀ ਖ਼ਬਰ! 1 ਜਨਵਰੀ 2021 ਤੋਂ ਇਨ੍ਹਾਂ ਸਮਾਰਟਫੋਨਾਂ ’ਤੇ ਨਹੀਂ ਚੱਲੇਗਾ WhatsApp
ਲੈਪਟਾਪ ਦੀਆਂ ਖੂਬੀਆਂ
ਇਸ ਲੈਪਟਾਪ ਨੂੰ ਵੱਡੀ ਬੈਟਰੀ ਅਤੇ 4ਕੇ ਡਿਸਪਲੇਅ ਨਾਲ ਲਿਆਇਆ ਗਿਆ ਹੈ ਅਤੇ ਇਸ ਦਾ ਭਾਰ ਸਿਰਫ 1.2 ਕਿਲੋਗ੍ਰਾਮ ਹੈ। ਖ਼ਾਸ ਗੱਲ ਇਹ ਹੈ ਕਿ ਤੁਸੀਂ ਅਸੁਸ ਜ਼ੈੱਨਬੁੱਕ ਫਲਿਪ ਐੱਸ ਨੂੰ 360 ਡਿਗਰੀ ਤਕ ਮੋੜ ਸਕੋਗੇ। ਕੰਪਨੀ ਦਾ ਦਾਅਵਾ ਹੈ ਕਿ ਇਸ ਨੂੰ 20,000 ਤੋਂ ਜ਼ਿਆਦਾ ਵਾਰ ਖੋਲ੍ਹਿਆ ਅਤੇ ਬੰਦ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ– ਬਜਾਜ ਨੇ ਲਾਂਚ ਕੀਤਾ ਪਲੈਟਿਨਾ ਦਾ ਨਵਾਂ ਮਾਡਲ, ਜਾਣੋ ਕੀਮਤ
13.3 ਇੰਚ ਦੀ 4K OLED ਡਿਸਪਲੇਅ
ਇਸ ਲੈਪਟਾਪ ’ਚ 13.3 ਇੰਚ ਦੀ 4K OLED ਡਿਸਪਲੇਅ ਲੱਗੀ ਹੈ ਜਿਸ ਦਾ ਸਕਰੀਨ ਰੈਜ਼ੋਲਿਊਸ਼ਨ 3840x2160 ਪਿਕਸਲ ਦਾ ਹੈ। ਇਸ਼ ਦੀ ਕੰਟਰਾਸਟ ਅਤੇ ਬ੍ਰਾਈਟਨੈੱਸ ਕਮਾਲ ਦੀ ਹੈ।
ਇਹ ਵੀ ਪੜ੍ਹੋ– ਜਲਦੀ ਖ਼ਤਮ ਹੋ ਰਹੀ ਹੈ ਬੈਟਰੀ ਤਾਂ ਹੁਣੇ ਬਦਲੋ ਫੋਨ ਦੀਆਂ ਇਹ 4 ਸੈਟਿੰਗਾਂ
ਬਿਹਤਰ ਪ੍ਰਦਰਸ਼ਨ
ਇਸ ਲੈਪਟਾਪ ਦੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਲਈ ਇਸ ਵਿਚ 11ਵੀਂ ਜਨਰੇਸ਼ਨ ਦਾ ਇੰਟੈਲ ਕੋਰ i7 ਟਾਈਗਰ ਲੇਕ ਪ੍ਰੋਸੈਸਰ ਲੱਗਾ ਹੈ। ਇਸ ਨੂੰ 16 ਜੀ.ਬੀ. ਰੈਮ ਅਤੇ 1 ਟੀ.ਬੀ. ਦੀ ਸਟੋਰੇਜ ਨਾਲ ਲਿਆਇਆ ਗਿਆ ਹੈ। ਇਹ ਲੈਪਟਾਪ 40 ਜੀ.ਬੀ.ਪੀ.ਐੱਸ. ਦੀ ਸਪੀਡ ਨਾਲ ਡਾਟਾ ਟ੍ਰਾਂਸਫਰ ਕਰਨ ਦੀ ਸਮਰੱਥਾ ਰੱਖਦਾ ਹੈ।
ਇਹ ਵੀ ਪੜ੍ਹੋ– ਪੁਰਾਣੇ TV ਨੂੰ ਦੋ ਮਿੰਟ ’ਚ ਬਣਾਓ ਸਮਾਰਟ TV, ਇਹ ਹਨ ਆਸਾਨ ਤਰੀਕੇ
ਬਿਹਤਰੀਨ ਬੈਟਰੀ ਬੈਕਅਪ
ਅਸੁਸ ਦੇ ਇਸ ਨਵੇਂ ਲੈਪਟਾਪ ਦਾ ਬੈਟਰੀ ਬੈਕਅਪ ਕਮਾਲ ਦਾ ਹੈ। ਇਸ ਨੂੰ 67ਵਾਟ ਫਾਸਟ ਚਾਰਜਿੰਗ ਦੀ ਸੁਪੋਰਟ ਨਾਲ ਲਿਆਇਆ ਗਿਆ ਹੈ ਜੋ ਕਿ ਇਸ ਨੂੰ ਇਕ ਘੰਟੇ ਤੋਂ ਵੀ ਘੱਟ ਸਮੇਂ ’ਚ 60 ਫੀਸਦੀ ਤਕ ਚਾਰਜ ਕਰ ਦੇਵੇਗੀ ਜਿਸ ਤੋਂ ਬਾਅਦ ਤੁਸੀਂ ਘੰਟਿਆਂ ਤਕ ਇਸ ਦਾ ਇਸਤੇਮਾਲ ਕਰ ਸਕਦੇ ਹੋ।
WhatsApp ਯੂਜ਼ਰਸ ਲਈ ਖ਼ੁਸ਼ਖ਼ਬਰੀ, ਵੱਡੀ ਸਕਰੀਨ ’ਤੇ ਮਿਲੇਗਾ ਵੀਡੀਓ ਤੇ ਆਡੀਓ ਕਾਲਿੰਗ ਦਾ ਮਜ਼ਾ
NEXT STORY