ਗੈਜੇਟ ਡੈਸਕ– ਮਸ਼ਹੂਰ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਦੀ ਸੁਪੋਰਟ ਅਗਲੇ ਸਾਲ ਦੀ ਸ਼ੁਰੂਆਤ ਯਾਨੀ 1 ਜਨਵਰੀ 2021 ਤੋਂ ਕੁਝ ਸਮਾਰਟਫੋਨਾਂ ਲਈ ਬੰਦ ਕਰ ਦਿੱਤਾ ਜਾਵੇਗਾ। ਜਿਨ੍ਹਾਂ ਸਮਾਰਟਫੋਨਾਂ ’ਤੇ ਵਟਸਐਪ ਦੀ ਸੁਪੋਰਟ ਖ਼ਤਮ ਕੀਤਾ ਜਾ ਰਿਹਾ ਹੈ ਉਨ੍ਹਾਂ ’ਚ ਐਂਡਰਾਇਡ ਅਤੇ ਆਈ.ਓ.ਐੱਸ. ਸ਼ਾਮਲ ਹਨ। ਯਾਨੀ ਪੁਰਾਣੇ ਵਰਜ਼ਨ ਦੇ ਸਾਫਟਵੇਅਰ ’ਚ ਵਟਸਐਪ ਕੰਮ ਨਹੀਂ ਕਰੇਗਾ। ਰਿਪੋਰਟ ਮੁਤਾਬਕ, iOS 9 ਅਤੇ ਐਂਡਰਾਇਡ 4.0.3 ਆਪਰੇਟਿੰਗ ਸਿਸਟਮ ਤੋਂ ਵੀ ਪੁਰਾਣੇ ਵਰਜ਼ਨ ਵਾਲੇ ਸਮਾਰਟਫੋਨਾਂ ’ਤੇ ਵਟਸਐਪ ਕੰਮ ਨਹੀਂ ਕਰੇਗਾ।
ਇਹ ਵੀ ਪੜ੍ਹੋ– ਪੂਰੇ ਦੇਸ਼ ’ਚ ਸ਼ੁਰੂ ਹੋਈ WhatsApp Payments ਸੇਵਾ, ਮੈਸੇਜ ਦੀ ਤਰ੍ਹਾਂ ਭੇਜ ਸਕਦੇ ਹੋ ਪੈਸੇ
ਆਈਫੋਨ 4 ਜਾਂ ਇਸ ਤੋਂ ਪੁਰਾਣੇ ਆਈਫੋਨ ’ਚੋਂ ਵੀ ਵਟਸਐਪ ਦੀ ਸੁਪੋਰਟ ਖ਼ਤਮ ਕੀਤੀ ਜਾ ਸਕਦੀ ਹੈ। ਹਾਲਾਂਕਿ, ਇਸ ਤੋਂ ਅਗਲੇ ਵਰਜ਼ਨ ਦੇ ਆਈਫੋਨ ਯਾਨੀ ਆਈਫੋਨ 4ਐੱਸ, ਆਈਫੋਨ 5ਐੱਸ, ਆਈਫੋਨ 5ਸੀ, ਆਈਫੋਨ 6, ਆਈਫੋਨ 6ਐੱਸ ’ਚ ਜੇਕਰ ਪੁਰਾਣਾ ਸਾਫਟਵੇਅਰ ਹੈ ਤਾਂ ਇਨ੍ਹਾਂ ਨੂੰ ਅਪਡੇਟ ਕੀਤਾ ਜਾ ਸਕਦਾ ਹੈ। ਅਪਡੇਟ ਕਰਨ ਤੋਂ ਬਾਅਦ ਆਈਫੋਨ ਮਾਡਲ ’ਚ ਵਟਸਐਪ ਚਲਾਇਆ ਜਾ ਸਕੇਗਾ। ਐਂਡਰਾਇਡ ਸਮਾਰਟਫੋਨਾਂ ਦੀ ਗੱਲ ਕਰੀਏ ਤਾਂ Android 4.0.3 ਤੋਂ ਵੀ ਪੁਰਾਣੇ ਵਰਜ਼ਨ ’ਤੇ ਚੱਲਣ ਵਾਲੇ ਸਮਾਰਟਫੋਨਾਂ ’ਤੇ ਵਟਸਐਪ ਦੀ ਸੁਪੋਰਟ ਨਹੀਂ ਮਿਲੇਗੀ।
ਇਹ ਵੀ ਪੜ੍ਹੋ– ਜਲਦੀ ਖ਼ਤਮ ਹੋ ਰਹੀ ਹੈ ਬੈਟਰੀ ਤਾਂ ਹੁਣੇ ਬਦਲੋ ਫੋਨ ਦੀਆਂ ਇਹ 4 ਸੈਟਿੰਗਾਂ
ਜ਼ਿਕਰਯੋਗ ਹੈ ਕਿ ਵਟਸਐਪ ਸਮੇਂ-ਸਮੇਂ ’ਤੇ ਅਜਿਹਾ ਕਰਦਾ ਹੈ। ਹੁਣ ਲਗਾਤਾਰ ਨਵੇਂ ਅਪਡੇਟਸ ਅਤੇ ਸਕਿਓਰਿਟੀ ਪੈਚ ਦਿੱਤੇ ਜਾਂਦੇ ਹਨ। ਅਜਿਹੇ ’ਚ ਪੁਰਾਣੇ ਵਰਜ਼ਨ ਦੇ ਸਾਫਟਵੇਅਰ ’ਚ ਸੁਪੋਰਟ ਦੇਣਾ ਕੰਪਨੀ ਲਈ ਸੰਭਵ ਨਹੀਂ ਹੁੰਦਾ। ਨਵੇਂ ਸਕਿਓਰਿਟੀ ਪੈਚ ਕਾਰਨ ਵੀ ਕਈ ਵਾਰ ਕੰਪਨੀ ਸਲਾਹ ਦਿੰਦੀ ਹੈ ਕਿ ਪੁਰਾਣੇ ਵਰਜ਼ਨ ਦੇ ਸਾਫਟਵੇਅਰ ’ਤੇ ਚੱਲਣ ਵਾਲੇ ਸਮਾਰਟਫੋਨ ਦਾ ਇਸਤੇਮਾਲ ਨਾ ਕਰੋ। ਇਸ ਲਈ ਜੇਕਰ ਤੁਹਾਡੇ ਕੋਲ ਵੀ ਪੁਰਾਣਾ ਆਈਫੋਨ ਜਾਂ ਐਂਡਰਾਇਡ ਸਮਾਰਟਫੋਨ ਹੈ ਤਾਂ ਸੈਟਿੰਗਸ ’ਚ ਜਾ ਕੇ ਅਪਡੇਟ ਚੈੱਕ ਕਰ ਸਕਦੇ ਹੋ।
ਇਹ ਵੀ ਪੜ੍ਹੋ– ਪੁਰਾਣੇ TV ਨੂੰ ਦੋ ਮਿੰਟ ’ਚ ਬਣਾਓ ਸਮਾਰਟ TV, ਇਹ ਹਨ ਆਸਾਨ ਤਰੀਕੇ
ਸ਼ਾਓਮੀ ਨੇ ਭਾਰਤ ’ਚ ਲਾਂਚ ਕੀਤਾ 55 ਇੰਚ ਦਾ ਨਵਾਂ ਟੀ.ਵੀ., ਜਾਣੋ ਕੀਮਤ ਤੇ ਖੂਬੀਆਂ
NEXT STORY