ਗੈਜੇਟ ਡੈਸਕ– ਰੂਸ ’ਚ ਯੂਰੇਸ਼ੀਅਨ ਆਰਥਿਕ ਕਮਿਸ਼ਨ ਨੇ Zenfone Max Pro M2 ਅਤੇ Zenfone Max M2 ਸਮਾਰਟਫੋਨ ਨੂੰ ਸਰਟੀਫਾਇਡ ਕੀਤਾ ਹੈ। Zenfone Max Pro M2 ਸਮਾਰਟਫੋਨ ZB633KL ਮਾਡਲ ਨੰਬਰ ਨਾਲ ਅਤੇ Max Pro M2 ਸਮਾਰਟਫੋਨ ZB631KL ਮਾਡਲ ਨੰਬਰ ਨਾਲ ਸਰਟੀਫਾਇਡ ਹੋਇਆ ਹੈ। ਇਸ ਸਰਟੀਫਿਕੇਸ਼ਨ ’ਚ ਖੁਲਾਸਾ ਹੋਇਆ ਹੈ ਕਿ ਇਹ ਫੋਨ ਐਂਡਰਾਇਡ 8 ਓਰੀਓ ਆਪਰੇਟਿੰਗ ਸਿਸਟਮ ’ਤੇ ਚੱਲੇਗਾ। ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਇਹ ਸਮਾਰਟਫੋਨ ਜਦੋਂ ਅਧਿਕਾਰਤ ਤੌਰ ’ਤੇ ਲਾਂਚ ਹੋਵੇਗਾ ਤਾਂ ਲੇਟੈਸਟ ਆਪਰੇਟਿੰਗ ਸਿਸਟਮ ਐਂਡਰਾਇਡ ਪਾਈ ’ਤੇ ਚੱਲੇਗਾ ਪਰ ਹੁਣ ਸ਼ਾਇਦ ਅਜਿਹਾ ਸੰਭਵ ਨਾ ਹੋਵੇ।
ਹਾਲਾਂਕਿ ਇਸ ਸਰਟੀਫਿਕੇਸ਼ਨ ’ਚ ਇਨ੍ਹਾਂ ਸਮਾਰਟਫੋਨਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ, ਨਾ ਹੀ ਇਨ੍ਹਾਂ ਸਮਾਰਟਫੋਨਸ ਦੇ ਫੀਚਰਸ ਨੂੰ ਲੈ ਕੇ ਕੋਈ ਖੁਲਾਸਾ ਕੀਤਾ ਗਿਆ ਹੈ। ਇਹ ਸਮਾਰਟਫੋਨ ਅਧਿਕਾਰਤ ਤੌਰ ’ਤੇ ਕਦੋਂ ਲਾਂਚ ਹੋਣਗੇ ਇਸ ਬਾਰੇ ਵੀ ਸਰਟੀਫਿਕੇਸ਼ਨ ’ਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਜ਼ਿਕਰਯੋਗ ਹੈ ਕਿ ਅਸੂਸ ਨੇ ਇਸ ਸਾਲ ਦੀ ਸ਼ੁਰੂਆਤ ’ਚ ਭਾਰਤੀ ਬਾਜ਼ਾਰ ’ਚ Zenfone Max Pro M1 ਸਮਾਰਟਫੋਨ ਦੇ ਨਾਲ ਕੰਮਬੈਕ ਕੀਤਾ ਸੀ। ਇਸ ਸਮਾਰਟਫੋਨ ਨੂੰ ਲਾਂਚ ਕਰਨ ਲਈਕੰਪਨੀ ਨੇ ਈ-ਕਾਮਰਸ ਸਾਈਟ ਫਲਿਪਕਾਰਟ ਨਾਲ ਸਾਂਝੇਦਾਰੀ ਕੀਤੀ ਸੀ। ਇਹ ਸਮਾਰਟਫੋਨ ਅਪ੍ਰੈਲ ’ਚ ਲਾਂਚ ਹੋਇਆ ਸੀ ਅਤੇ ਹੁਣ 6 ਮਹੀਨੇ ਬਾਅਦ ਕੰਪਨੀ ਇਸ ਸਮਾਰਟਫੋਨ ਦੀ ਸਫਲਤਾ ਨੂੰ ਦੇਖਦੇ ਹੋਏ ਇਸ ਦੇ ਸਕਸੈਸਰ ’ਤੇ ਕੰਮ ਕਰ ਰਹੀ ਹੈ।
ਲਾਂਚ ਤੋਂ ਪਹਿਲਾਂ Ford Figo ਫੇਸਲਿਫਟ ਦੇ ਫੀਚਰਸ ਆਏ ਸਾਹਮਣੇ
NEXT STORY