ਜਲੰਧਰ-ਵਾਹਨ ਨਿਰਮਾਤਾ ਕੰਪਨੀ ਫੋਰਡ (Ford) ਇੰਡੀਆ ਨੇ ਹਾਲ ਹੀ 'ਚ ਨਵੀਂ ਐਸਪਾਇਰ ਕੰਪੈਕਟ ਸਿਡਾਨ ਕਾਰ ਲਾਂਚ ਕੀਤੀ ਹੈ, ਜਿਸ ਦੀ ਸ਼ੁਰੂਆਤੀ ਕੀਮਤ 5.55 ਲੱਖ ਰੁਪਏ ਐਕਸ ਸ਼ੋਰੂਮ (ਭਾਰਤ) ਹੈ। ਹੁਣ ਨਵੀਂ ਰਿਪੋਰਟ ਮੁਤਾਬਕ ਫੋਰਡ ਫਿਗੋ ਦੇ ਫੇਸਲਿਫਟ ਵਰਜ਼ਨ ਨੂੰ ਅਗਲੇ ਸਾਲ ਮਾਰਚ 2019 ਤੱਕ ਲਾਂਚ ਕੀਤੀ ਜਾਵੇਗੀ। ਫੋਰਡ ਫਿਗੋ (Ford Figo) ਹੈਚਬੈਕ ਭਾਰਤੀ ਸੜਕਾਂ 'ਤੇ ਪਹਿਲਾਂ ਤੋਂ ਹੀ ਸਪਾਟ ਕੀਤੀ ਜਾ ਚੁੱਕੀ ਹੈ। ਇਸ ਦੇ ਬਹੁਤ ਸਾਰੇ ਫੀਚਰਸ ਦੀ ਜਾਣਕਾਰੀ ਸਾਹਮਣੇ ਆਈ ਹੈ।

ਡਿਜ਼ਾਈਨ-
ਨਵੀਂ ਫੋਰਡ ਫਿਗੋ ਫੇਸਲਿਫਟ ਕਈ ਕਾਸਮੈਟਿਕ ਅਪਡੇਟ ਦੇ ਨਾਲ ਆਵੇਗੀ। ਇਹ ਅਪਡੇਟ ਐਸਪਾਇਰ ਵਰਗੇ ਹੀ ਹੋਣਗੇ। ਫਿਗੋ ਵੀ ਨਵੇਂ ਫਰੰਟ ਐਂਡ ਨਵੇਂ ਡਿਜ਼ਾਈਨ ਦੀ ਗ੍ਰਿਲ ਦੇ ਨਾਲ ਆਵੇਗੀ। ਇਸ ਤੋਂ ਇਸ 'ਚ ਨਵੇਂ ਐਲਾਏ ਵ੍ਹੀਲ ਅਤੇ ਰੀਅਰ ਬੰਪਰ ਵੀ ਮੌਜੂਦ ਹੋਣਗੇ।

ਇੰਟੀਰੀਅਰ-
ਨਵੀਂ ਫੋਰਡ ਫਿਗੋ ਫੇਸਲਿਫਟ ਦਾ ਇੰਟੀਰੀਅਰ ਵੀ ਐਸਪਾਇਰ ਵਰਗਾ ਹੀ ਹੋਵੇਗਾ। ਇਸ 'ਚ 6.5 ਇੰਚ ਦੀ SYNC3 ਫਲੋਟਿੰਗ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਦਿੱਤਾ ਜਾਵੇਗਾ,ਜੋ ਐਂਡਰਾਇਡ ਆਟੋ ਅਤੇ ਐਪਲ ਕਾਰਪਲੇਅ ਨੂੰ ਸਪੋਰਟ ਕਰਦਾ ਹੈ। ਇਸ ਦੇ ਨਾਲ ਇਸ 'ਚ ਆਟੋਮੈਟਿਕ ਕਲਾਈਮੇਟ ਕੰਟਰੋਲ, ਦੋ ਯੂ. ਐੱਸ. ਬੀ. ਪੋਰਟ, ਇੰਜਣ ਸਟਾਰਟ ਅਤੇ ਬੰਦ ਕਰਨ ਦੇ ਲਈ ਬਟਨ, ਇਲੈਕਟ੍ਰੋਨੋਮਿਕ ਆਈ. ਆਰ. ਵੀ. ਐੱਮ, ਰੇਨ ਸੈਂਸਿੰਗ ਵਾਈਪਰ ਅਤੇ ਆਟੋਮੈਟਿਕ ਹੈੱਡਲੈਂਪ ਦਿੱਤੇ ਜਾਣਗੇ।

ਇੰਜਣ-
ਇਸ 'ਚ 1.2 ਲੀਟਰ ਨੈਚੂਅਰਲ ਐਸਪੀਰੇਟਿਡ ਡ੍ਰੈਗਨ ਸੀਰੀਜ਼ ਦਾ ਪੈਟਰੋਲ ਇੰਜਣ ਦਿੱਤਾ ਗਿਆ ਹੈ। ਇੰਜਣ ਫੋਰਡ ਫ੍ਰੀਸਟਾਇਲ 'ਚ ਵੀ ਮੌਜੂਦ ਹੋਵੇਗਾ ਅਤੇ 1.2 ਲਿਟਰ ਦਾ ਇਹ ਇੰਜਣ 95 ਬੀ. ਐੱਚ. ਪੀ. ਦੀ ਪਾਵਰ ਨਾਲ 120 ਨਿਊਟਨ ਮੀਟਰ ਟਾਰਕ ਜਨਰੇਟ ਕਰਦਾ ਹੈ। ਇਸ ਦੇ ਨਾਲ ਇਕ 1.5 ਲਿਟਰ ਦਾ ਪੈਟਰੋਲ ਇੰਜਣ ਦਾ ਵੀ ਆਪਸ਼ਨ ਮਿਲੇਗਾ। ਇਹ ਇੰਜਣ 121 ਬੀ. ਐੱਚ. ਪੀ. ਦੀ ਪਾਵਰ ਅਤੇ 150 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 5 ਸਪੀਡ ਮੈਨੂਅਲ ਟਰਾਂਸਮਿਸ਼ਨ ਨਾਲ ਲੈਸ ਕੀਤਾ ਗਿਆ ਹੈ ਪਰ ਨਵੀਂ ਫਿਗੋ 'ਚ ਆਟੋਮੈਟਿਕ ਟਰਾਂਸਮਿਸ਼ਨ ਵੀ ਦਿੱਤਾ ਜਾ ਸਕਦਾ ਹੈ।ਇਸ ਤੋਂ ਇਲਾਵਾ ਫੋਰਡ ਫਿਗੋ ਫੇਸਲਿਫਟ ਦੇ ਡੀਜ਼ਲ ਇੰਜਣ ਦੀ ਗੱਲ ਕਰੀਏ ਤਾਂ ਇਸ 'ਚ 1.5 ਲਿਟਰ ਦਾ ਇੰਜਣ ਲੱਗਾ ਹੈ, ਜੋ ਕਿ 99 ਬੀ. ਐੱਚ. ਪੀ. ਦੀ ਪਾਵਰ ਅਤੇ 215 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਹ ਇੰਜਣ ਇਸ ਲਈ ਖਾਸ ਹੈ, ਕਿਉਂਕਿ ਫੋਰਡ ਫਿਗੋ ਕੀਮਤ ਅਤੇ ਡਾਇਮੇਂਸ਼ਨ ਦੇ ਹਿਸਾਬ ਨਾਲ ਇਹ ਕਾਫੀ ਜਬਰਦਸਤ ਹੈ।

ਸੇਫਟੀ ਫੀਚਰਸ-
ਫੋਰਡ ਫਿਗੋ ਫੇਸਲਿਫਟ ਦੇ ਕਈ ਸੇਫਟੀ ਫੀਚਰਸ ਸਟੈਂਡਰਡ ਦੇ ਤੌਰ 'ਤੇ ਦਿੱਤੇ ਜਾਣਗੇ। ਇਸ 'ਚ ਡਿਊਲ ਏਅਰਬੈਗਸ, ਏ. ਬੀ. ਐੱਸ, ਈ. ਬੀ. ਡੀ. ਅਤੇ ISOFIX ਚਾਈਲਡ ਸੀਟ ਮਾਊਂਟ ਸਾਰੇ ਵੇਰੀਐਂਟਸ 'ਚ ਮਿਲਣਗੇ।ਇਸ ਦੇ ਨਾਲ ਟਾਪ ਸਪੇਕ ਵੇਰੀਐਂਟ 'ਚ ਆਟੋਮੈਟਿਕ ਹੈੱਡਲੈਂਪ, ਰੇਨ ਸੈਂਸਿੰਗ ਵਾਈਪਰਸ ਰਿਵਰਸ ਪਾਰਕਿੰਗ ਕੈਮਰਾ ਵੀ ਮੌਜੂਦ ਹੋਵੇਗਾ। ਇਸ ਤੋਂ ਇਲਾਵਾ ਆਉਣ ਵਾਲੀ ਫੋਰਡ ਫਿਗੋ ਫੇਸਲਿਫਟ ਦਾ ਮੁਕਾਬਲਾ ਮਾਰੂਤੀ ਸਵਿਫਟ , ਹੁੰਡਈ ਗ੍ਰੈਂਡ i10 ਅਤੇ ਮਾਰੂਤੀ ਇਗ੍ਰਨਿਸ ਨਾਲ ਹੋਵੇਗਾ।
ਲਾਂਚ ਤੋਂ ਪਹਿਲਾਂ ਹੀ ਪ੍ਰੀਮੀਅਮ ਤੇ ਬੋਲਡ ਲੁੱਕ 'ਚ ਨਜ਼ਰ ਆਈ ਨਵੀ Hyundai Santro, ਲੀਕ ਹੋਈਆਂ ਤਸਵੀਰਾਂ
NEXT STORY