ਆਟੋ ਡੈਸਕ– ਆਡੀ ਨੇ ਕਿਊ5 2021 ਫੇਸਲਿਫਟ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਨੂੰ 2 ਵੈਰੀਐਂਟ ’ਚ ਲਾਂਚ ਕੀਤਾ ਹੈ। ਇਸ ਦੇ ਪ੍ਰੀਮੀਅਮ ਪਲੱਸ ਵੈਰੀਐਂਟ ਲਈ 58.93 ਲੱਖ ਅਤੇ ਤਕਨਾਲੋਜੀ ਵੈਰੀਐਂਟ ਲਈ 63.77 ਲੱਖ ਰੁਪਏ ਕੀਮਤ ਤੈਅ ਕੀਤੀ ਗਈ ਹੈ। 2021 ਆਡੀ ਕਿਊ5 ਫੇਸਲਿਫਟ ਨੂੰ ਸਕੋਡਾ ਆਟੋ ਫਾਗਸਵੈਗਨ ਇੰਡੀਆ ਪ੍ਰਾਈਵੇਟ ਲਿਮਟਿਡ ਪਲਾਂਟ (ਔਰੰਗਾਬਾਦ) ਵਿਚ ਲੋਕਲੀ ਅਸੈਂਬਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ– ਟੈਸਲਾ ਨੂੰ ਟੱਕਰ ਦੇਣ ਦੀ ਤਿਆਰੀ ’ਚ ਐਪਲ ਇੰਕ, ਜਲਦ ਲਾਂਚ ਕਰੇਗੀ ਸੈਲਫ-ਡਰਾਈਵਿੰਗ ਇਲੈਕਟ੍ਰਿਕ ਕਾਰ
ਆਡੀ ਇੰਡੀਆ 2021 ਕਿਊ5 ਫੇਸਲਿਫਟ ਨੂੰ ਪੂਰੀ ਤਰ੍ਹਾਂ ਨਾਲ ਨਾਕਡਾਊਨ (ਸੀ. ਕੇ. ਡੀ.) ਯੂਨਿਟ ਦੇ ਰੂਪ ’ਚ ਲਿਆਏਗੀ। ਕੰਪਨੀ ਨੇ ਇਸ ਐੱਸ. ਯੂ. ਵੀ. ਦੇ ਐਕਸਟੀਰੀਅਰ ਅਤੇ ਇੰਟੀਰੀਅਰ ਦੋਹਾਂ ’ਚ ਬਦਲਾਅ ਕੀਤਾ ਹੈ। ਇਸ ਐੱਸ. ਯੂ. ਵੀ. ਦੇ ਐਕਸਟੀਰੀਅਰ ’ਚ ਉੱਚ ਏਅਰ ਇਨਲੇਟ ਨਾਲ ਇਕ ਨਵਾਂ ਫਰੰਟ ਬੰਪਰ, ਆਕਟਾਗੋਨਲ ਆਊਟਲਾਈਨ ਨਾਲ ਇਕ ਨਵਾਂ ਸਿੰਗਲਫ੍ਰੇਮ, ਗ੍ਰਿਲ, ਇਕ ਨਵਾਂ ਸਿਲ ਟ੍ਰਿਮ, ਰਿਵਾਈਜ਼ਡ ਹੈੱਡਲਾਈਟਸ ਸ਼ਾਮਲ ਕੀਤੇ ਗਏ ਹਨ।
ਨਵੀਂ ਆਡੀ ਕਿਊ5 ਦੇ ਕੈਬਿਨ ’ਚ ਵੀ ਕੁੱਝ ਚੇਂਜ ਕੀਤੇ ਗਏ ਹਨ। ਇਸ ਨਵੀਂ ਐੱਸ. ਯੂ. ਵੀ. ਨੂੰ ਡਰਾਈਵਲ-ਓਰੀਐਂਟੇਡ ਰੈਪਰਾਊਂਡ ਕਾਕਪਿਟ, ਡਿਊਲ ਫਿਨਿਸ਼ ਡੈਸ਼ਬੋਰਡ, ਐੱਮ. ਐੱਮ. ਆਈ. ਟੱਚ ਡਿਸਪੇਅ, ਇੰਫੋਟੇਨਮੈਂਟ ਸਿਸਟਮ ਲਈ ਇਕ ਵੱਡੀ ਟੱਚਸਕ੍ਰੀਨ ਅਤੇ ਆਡੀ ਵਰਚੁਅਲ ਕਾਕਪਿਟ ਨਾਲ ਲੈਸ ਕੀਤਾ ਹੈ।
ਇਹ ਵੀ ਪੜ੍ਹੋ– ਦੇਸ਼ ’ਚ EV ਦੀ ਸੇਲ 234 ਫੀਸਦੀ ਵਧੀ, ਇਹ ਹੈ ਸਭ ਤੋਂ ਜ਼ਿਆਦਾ ਵਿਕਣ ਵਾਲੀ ਇਲੈਕਟ੍ਰਿਕ ਕਾਰ
ਕਿਊ5 ਵਿਚ 2.0-ਲਿਟਰ 45 ਟੀ. ਐੱਫ. ਐੱਸ. ਆਈ. ਪੈਟਰੋਲ ਇੰਜਣ ਦਿੱਤਾ ਗਿਆ ਹੈ ਜੋ 247 ਬੀ. ਐੱਚ. ਪੀ. ਦੀ ਪਾਵਰ ਅਤੇ 370 ਐੱਨ. ਐੱਮ. ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਇੰਜਣ ’ਚ 12-ਵੋਲਡ ਮਾਈਲਡ-ਹਾਈਬ੍ਰਿਡ ਸਿਸਟਮ ਨਾਲ ਬ੍ਰੇਕ ਰਿਕਵਰੀ ਵੀ ਹੈ। ਮੋਟਰ 7-ਸਪੀਡ ਐੱਸ-ਟ੍ਰਾਨਿਕ ਆਟੋਮੈਟਿਕ ਡਿਊਲ-ਕਲੱਚ ਗੀਅਰਬਾਕਸ ਨਾਲ ਦਿੱਤੀ ਗਈ ਹੈ ਅਤੇ ਇਸ ’ਚ ਕਵਾਟਰੋ ਆਲ-ਵ੍ਹੀਲ ਡ੍ਰਾਈਵ (ਏ. ਡਬਲਯੂ. ਡੀ.) ਸਿਸਟਮ ਸਟੈਂਡਰਡ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ– Ola ਦੇ ਇਲੈਕਟ੍ਰਿਕ ਸਕੂਟਰਾਂ ਦੀ ਡਿਲਿਵਰੀ ’ਚ ਹੋਵੇਗੀ ਦੇਰੀ, ਕੰਪਨੀ ਨੇ ਦੱਸਿਆ ਇਹ ਕਾਰਨ
ਇਕ ਹੋਰ ਝਟਕਾ: ਅਗਲੇ ਮਹੀਨੇ ਤੋਂ ਇੰਨਾ ਮਹਿੰਗਾ ਹੋਵੇਗਾ Amazon Prime ਦਾ ਸਬਸਕ੍ਰਿਪਸ਼ਨ
NEXT STORY