ਜਲੰਧਰ— ਭਾਰਤ ਦੀ ਵਾਹਨ ਨਿਰਮਾਤਾ ਕੰਪਨੀ ਟਾਟਾ ਮੋਟਰ ਪਿਛਲੇ ਕਾਫੀ ਸਮੇਂ ਤੋਂ ਲਗਾਤਾਰ ਪੈਸੇਂਜਰ ਵ੍ਹੀਕਲ ਸੈਗਮੇਂਟ 'ਚ ਆਪਣੀ ਘੁਸਪੈਠ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ 'ਚ ਹੈ ਅਤੇ ਇਸ ਲਈ ਕੰਪਨੀ ਨੇ ਆਪਣੀ ਨਵੀਂ ਕਾਰ ਜੈਸਟ 'ਤੇ ਗਲੋਬਲ ਐੱਨ. ਸੀ. ਏ. ਪੀ. ਕ੍ਰੈਸ਼ ਟੈਸਟ ਵੀ ਕੀਤਾ ਸੀ, ਜਿਸ 'ਚ ਕਾਰ ਦੇ ਨਾਨ ਏਅਰਬੈਗ ਵਰਜ਼ਨ ਨੂੰ ਅਡਲਟ ਪ੍ਰੋਟੈਕਸ਼ਨ ਲਈ ਜ਼ੀਰੋ ਸਟਾਰ ਮਿਲਿਆ ਅਤੇ ਚਾਈਲਡ ਪ੍ਰੋਟੈਕਸ਼ਨ ਲਈ ਇਕ ਸਟਾਰ ਮਿਲਿਆ।
ਇਸ ਤੋਂ ਬਾਅਦ ਗਲੋਬਲ ਐੱਨ. ਸੀ. ਏ. ਪੀ. ਨੇ ਟਾਟਾ ਮੋਟਰਸ ਨੂੰ ਹੋਰ ਜ਼ਿਆਦਾ ਸੁਰੱਖਿਆ ਫੀਚਰਸ ਵਾਲੇ ਨਵੇਂ ਅਪਡੇਟ ਵਰਜ਼ਨ ਲਈ ਇਕ ਹੋਰ ਮੌਕਾ ਦਿੱਤਾ। ਹਾਲ ਹੀ 'ਚ ਕੀਤੇ ਗਏ ਇਸ ਟੈਸਟ 'ਚ ਨਵੀਂ ਗੱਡੀ ਨੂੰ ਅਡਲਟ ਪ੍ਰੋਟੈਕਸ਼ਨ 'ਚ 4 ਸਟਾਰ ਅਤੇ ਚਾਈਲਡ ਪ੍ਰੋਟੈਕਸ਼ਨ 'ਚ 2 ਸਟਾਰ ਮਿਲੇ। ਸੁਰੱਖਿਆ ਦੇ ਨਜ਼ਰੀਏ 'ਚ ਦੇਖਿਆ ਜਾਵੇ ਤਾਂ ਇਸ ਗੱਡੀ 'ਚ ਸੀਟ ਬੈਲਟ ਰਿਮਾਇੰਡਰ ਮੌਜੂਦ ਹੈ। ਜੇਕਰ ਡਰਾਈਵਰ ਸੀਟ ਬੈਲਟ ਲਾਉਣਾ ਭੁੱਲ ਜਾਂਦਾ ਹੈ ਤਾਂ ਗੱਡੀ ਉਸ ਨੂੰ ਆਪਣੇ-ਆਪ ਇਸ ਦੀ ਯਾਦ ਦਿਲਾਉਂਦੀ ਹੈ। ਇੰਨਾ ਹੀ ਨਹੀਂ ਗੱਡੀ ਦੀ ਪਿਛਲੀ ਸੀਟ 'ਤੇ ਬੈਠਣ 'ਤੇ ਬੱਚੇ ਦੀ ਸੁਰੱਖਿਆ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ। ਇਸ ਦੇ ਚਲਦੇ ਚਾਈਲਡ ਪ੍ਰੋਟੈਕਸ਼ਨ 'ਚ ਇਸ ਗੱਡੀ ਨੂੰ 2 ਸਟਾਰ ਮਿਲੇ ਹੈ, ਇਸ 'ਚ ਪਤਾ ਚੱਲਦਾ ਹੈ ਕਿ ਟਾਟਾ ਨੇ ਆਪਣੀ ਗੱਡੀ ਦੇ ਸੁਰੱਖਿਆ ਫੀਚਰਸ ਨੂੰ ਬਿਹਤਰ ਬਣਾਉਣ ਦੀ ਦਿਸ਼ਾ 'ਚ ਸ਼ਾਨਦਾਰ ਕੰਮ ਕੀਤਾ ਹੈ।
ਪ੍ਰੋਫੈਸ਼ਨਲ ਫੋਟੋਗ੍ਰਾਫੀ ਕਰਨ ਲਈ DJI ਨੇ ਪੇਸ਼ ਕੀਤਾ ਨਵਾਂ ਡਰੋਨ
NEXT STORY