ਜਲੰਧਰ- ਫੈਂਟਮ ਡਰੋਨ ਬਣਾਉਣ ਵਾਲੀ ਮਸ਼ਹੂਰ ਕੰਪਨੀ DJI ਨੇ Inspire 2 ਡਰੋਨ ਪੇਸ਼ ਕੀਤਾ ਹੈ ਜਿਸ ਨੂੰ ਖਾਸ ਤੌਰ 'ਤੇ ਪ੍ਰੋਫੈਸ਼ਨਲ ਫੋਟੋਗ੍ਰਾਫੀ ਲਈ ਬਣਾਇਆ ਗਿਆ ਹੈ। ਇਹ ਡਰੋਨ 67 mph (108 km/h) ਦੀ ਰਫਤਾਰ ਨਾਲ ਉਡਦੇ ਹੋਏ ਚੱਲਦੀ ਹੋਈ ਕਾਰ ਅਤੇ ਮੋਟਰਸਾਈਕਲ ਦੀ ਵੀਡੀਓ ਬਣਾ ਸਕਦਾ ਹੈ।
3ਡੀ ਮੈਪ ਅਤੇ ਸੈਂਸਰਜ਼ ਦੀ ਮਦਦ ਨਾਲ ਇਹ ਡਰੋਨ ਮੁਸ਼ਕਲ ਹਲਾਤਾਂ 'ਚ ਵੀ ਵਾਪਸ ਆਪਣੇ ਕੰਟਰੋਲ ਤਕ ਪਹੁੰਚ ਸਕਦਾ ਹੈ। ਡਰੋਨ ਦੇ ਫਰੰਟ 'ਚ FPV ਕੈਮਰਾ ਮੌਜੂਦ ਹੈ ਜਿਸ ਦੀ ਵਰਤੋਂ ਯੂਜ਼ਰ ਕਿਸੇ ਵੀ ਡਾਇਰੈਕਸ਼ਨ 'ਚ ਰਿਕਾਰਡ ਕਰਨ ਲਈ ਕਰ ਸਕਦੇ ਹਨ। ਪਾਵਰ ਦੀ ਗੱਲ ਕੀਤੀ ਜਾਵੇ ਤਾਂ ਇਸ ਡਰੋਨ ਨੂੰ 98 ਵਾਟ ਦੀ ਬੈਟਰੀ ਪਾਵਰ ਦੇਣ ਦਾ ਕੰਮ ਕਰੇਗੀ ਜਦੋ ਇਕ ਵਾਰ ਚਾਰਜ ਹੋ ਕੇ 27 ਮਿੰਟ ਫਲਾਈਟ ਟਾਈਮ ਮੁਹੱਈਆ ਕਰਾਏਗੀ।
ਹਰ ਤਰ੍ਹਾਂ ਦੇ ਵਾਤਾਵਰਣ ਦੇ ਨਾਲ-ਨਾਲ ਤੁਸੀਂ ਇਸ ਦੀ ਵਰਤੋਂ ਉੱਚਾਈ ਵਾਲੀ ਥਾਂ 'ਤੇ ਵੀ ਕਰ ਸਕੋਗੇ। ਇਸ ਵਿਚ ਲੱਗਾ ਕੈਮਰਾ 5.2k RAW ਵੀਡੀਓ ਅਤੇ 4ਕੇ ਅਲਟਰਾ 84 ਵੀਡੀਓ ਰਿਕਾਰਡ ਕਰ ਸਕਦਾ ਹੈ। ਇਸ ਨੂੰ ਤੁਸੀਂ 7 ਕਿਲੋਮੀਟਰ ਦੇ ਦਾਇਰੇ 'ਚ ਉਡਾ ਸਕਦੇ ਹੋ। ਇਸ ਦੀ ਕੀਮਤ 2,999 ਡਾਲਰ (ਕਰੀਬ 2,04,411 ਰੁਪਏ) ਤੋਂ ਸ਼ੁਰੂ ਹੋ ਕੇ 5,999 ਡਾਲਰ (ਕਰੀਬ 4,08,891 ਰੁਪਏ) ਤਕ ਜਾਂਦੀ ਹੈ।
ਖਤਰਨਾਕ ਪੋਜ਼ ਦੀ ਚਿਤਾਵਨੀ ਦੇਵੇਗਾ 'ਸੈਲਫੀ ਅਲਰਟ' ਐਪ
NEXT STORY