ਜਲੰਧਰ- ਮਿਊਜ਼ਿਕ ਪਲੇਅਰ ਨਿਰਮਾਤਾ ਕੰਪਨੀ B&O Beoplay ਨੇ ਨਵਾਂ A1 ਬਲੂਟੁਥ ਸਪੀਕਰ ਪੇਸ਼ ਕੀਤਾ ਹੈ ਜੋ ਜ਼ਬਰਦਸਤ ਸਾਊਂਡ ਕੁਆਲਿਟੀ ਦਿੰਦਾ ਹੈ। ਇਸ ਦੇ ਸਾਰੇ ਕਿਨਾਰਿਆਂ ਦੇ ਆਲੇ-ਦੁਆਲੇ ਛੋਟੇ ਪ੍ਰੈਸ਼ਰ ਬਟਨ ਲੱਗੇ ਹਨ। ਹਾਲਾਂਕਿ ਇਹ ਕਾਫੀ ਛੋਟੇ ਹਨ ਪਰ ਇਨ੍ਹਾਂ ਨਾਲ ਪਾਵਰ, ਬਲੂਟੁਥ ਪੇਅਰਿੰਗ ਅਤੇ ਵਾਲਿਊਮ ਆਦਿ ਨੂੰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ।
ਗ੍ਰੇਟ ਬੈਲੇਂਸ, ਬਾਸ ਅਤੇ ਸ਼ਾਰਪਨੈੱਸ ਦੇ ਨਾਲ ਇਹ ਕਮਰੇ 'ਚ ਬਿਹਤਰ ਸਾਊਂਡ ਆਊਟਪੁਟ ਦੇਣ ਲਈ ਖਾਸਤੌਰ 'ਤੇ ਬਣਾਇਆ ਗਿਆ ਹੈ। ਕੰਪਨੀ ਨੇ ਇਸ ਵਿਚ ਮਾਈਕ ਵੀ ਦਿੱਤਾ ਹੈ ਜੋ ਸਮਾਰਟਫੋਨ ਨਾਲ ਗਾਣੇ ਸੁਣਦੇ ਸਮੇਂ ਕਾਲਸ ਆਦਿ ਕਰਨ ਜਾਂ Skype 'ਤੇ ਗੱਲ ਕਰਨ 'ਚ ਮਦਦ ਕਰੇਗਾ। ਇਸ ਦੀ ਕੀਮਤ 18,000 ਰੁਪਏ ਹੈ ਅਤੇ ਕੁਝ ਹੀ ਸਮੇਂ 'ਚ ਇਹ ਵਿਕਰੀ ਲਈ ਉਪਲੱਬਧ ਹੋ ਜਾਵੇਗਾ।
ਔਰਤਾਂ ਨੂੰ ਮੁਸੀਬਤ ਤੋਂ ਬਚਾਉਣ ਆਇਆ 'protect her'
NEXT STORY