ਗੈਜੇਟ ਡੈਸਕ– ਦੁਨੀਆ ਭਰ ’ਚ ਮਸ਼ਹੂਰ ਗੇਮ ਪਬਜੀ ਮੋਬਾਇਲ ਨੂੰ ਭਾਰਤ ’ਚ ਪਿਛਲੇ ਸਾਲ ਬੈਨ ਕਰ ਦਿੱਤਾ ਗਿਆ ਸੀ। ਇਹ ਇਕ ਸਾਲ ਦੇ ਅੰਦਰ ਹੀ ਭਾਰਤ ’ਚ ਨਵੇਂ ਨਾਂ ਨਾਲ ਵਾਪਸ ਆ ਗਈ ਹੈ। ਇਸ ਨੂੰ ਦੇਸ਼ ’ਚ ‘ਬੈਟਲਗ੍ਰਾਊਂਡ ਮੋਬਾਇਲ ਇੰਡੀਆ’ ਦੇ ਨਾਂ ਨਾਲ ਲਾਂਚ ਕੀਤਾ ਗਿਆ ਹੈ। ਅਜਿਹਾ ਲੱਗ ਰਿਹਾ ਸੀ ਕਿ ਬੈਨ ਲੱਗਣ ਕਾਰਨ ਇਸ ਦੀ ਲੋਕਪ੍ਰਿਯਤਾ ’ਤੇ ਅਸਰ ਪਵੇਗਾ ਪਰ ਅਜਿਹਾ ਨਹੀਂ ਹੋਇਆ।
ਇਹ ਵੀ ਪੜ੍ਹੋ– ਬਿਨਾਂ ਡਾਊਨਲੋਡ ਕੀਤੇ ਇੰਝ ਆਨਲਾਈਨ ਖੇਡੋ Free Fire Game
‘ਬੈਟਲਗ੍ਰਾਊਂਡ ਮੋਬਾਇਲ ਇੰਡੀਆ’ ਨੂੰ ਲੈ ਕੇ ਕਰਾਫਟੋਨ ਨੇ ਦੱਸਿਆ ਕਿ ਗੇਮ ਨੇ ਲਾਂਚ ਦੇ ਇਕ ਹਫਤੇ ਦੇ ਅੰਦਰ ਹੀ 34 ਮਿਲੀਅਨ ਪਲੇਅਰਾਂ ਦਾ ਅੰਕੜਾ ਪਾਰ ਕਰ ਲਿਆ ਸੀ। ਇਸ ਗੇਮ ਨੂੰ ਫਿਲਹਾਲ ਐਂਡਰਾਇਡ ਲਈ ਹੀ ਲਾਂਚ ਕੀਤਾ ਗਿਆ ਹੈ। ਯਾਨੀ ਅਜੇ ਤਕ ਇਸ ਨੂੰ ਐਪਲ ਦੇ ਯੂਜ਼ਰਸ ਲਈ ਨਹੀਂ ਉਤਾਰਿਆ ਗਿਆ।
ਇਹ ਵੀ ਪੜ੍ਹੋ– DND ਚਾਲੂ ਹੋਣ ਤੋਂ ਬਾਅਦ ਵੀ 74 ਫੀਸਦੀ ਲੋਕਾਂ ਨੂੰ ਮਿਲ ਰਹੇ ਅਣਚਾਹੇ SMS: ਸਰਵੇ
ਗੇਮ ਨੂੰ ਅਧਿਕਾਰਤ ਤੌਰ ’ਤੇ 2 ਜੁਲਾਈ ਨੂੰ ਰਿਲੀਜ਼ ਕੀਤਾ ਗਿਆ ਸੀ। ਇਸ ਵਿਚ ਪੀਕ ਦੇ ਸਮੇਂ 16 ਮਿਲੀਅਨ ਡੇਲੀ ਐਕਟਿਵ ਯੂਜ਼ਰਸ ਤਕ ਵੇਖਿਆ ਜਾ ਚੁੱਕਾ ਹੈ। ਇਸ ਵਿਚ 2.4 ਮਿਲੀਅਨ ਕੰਕਰੇਂਟ ਪਲੇਅਰ ਹੁੰਦੇ ਹਨ। ਗੂਗਲ ਪਲੇਅ ਸੋਟਰ ’ਤੇ ਇਹ ਟਾਪ ਫ੍ਰੀ ਐਕਸ਼ਨ ਕੈਟਾਗਰੀ ’ਚ ਸਭ ਤੋਂ ਜ਼ਿਆਦਾ ਪ੍ਰਸਿੱਧ ਗੇਮ ਬਣ ਚੁੱਕੀ ਹੈ।
ਇਹ ਵੀ ਪੜ੍ਹੋ– ਧਮਾਕੇਦਾਰ ਪਲਾਨ: 50 ਰੁਪਏ ਤੋਂ ਘੱਟ ਕੀਮਤ ’ਚ 45 ਦਿਨਾਂ ਦੀ ਮਿਆਦ ਦੇ ਰਹੀ ਇਹ ਕੰਪਨੀ
ਪਬਜੀ ਦੇ ਬੈਨ ਹੋਣ ਤੋਂਬਾਅਦ ਭਾਰਤ ’ਚ ‘ਬੈਟਲਗ੍ਰਾਊਂਡ ਮੋਬਾਇਲ ਇੰਡੀਆ’ ਨੂੰ ਲਾਂਚ ਕੀਤਾ ਗਿਆ ਹੈ। ਇਹ ਗੇਮ ਪਬਜੀ ਮੋਬਾਇਲ ਵਰਗੀ ਹੀ ਹੈ। ਇਸ ਵਿਚ ਥੋੜ੍ਹਾ ਬਹੁਤ ਬਦਲਾਅ ਕੀਤਾ ਗਿਆ ਹੈ। ਕਰਾਫਟੋਨ ਨੇ ਚੀਨ ’ਚ ਬੇਸਡ ਟੈੱਨਸੈਂਟ ਨਾਲ ਸਾਂਝੇਦਾਰੀ ਖਤਮ ਕਰਕੇ ਇਕ ਨਵੀਂ ਕੰਪਨੀ ਨੂੰ ਸੈੱਟਅਪ ਕੀਤਾ ਸੀ। ਇਸ ਕੰਪਨੀ ਨੂੰ PUBG India Pvt. Ltd ਨਾਮ ਦਿੱਤਾ ਗਿਆ। ਇਸ ਤੋਂ ਬਾਅਦ ‘ਬੈਟਲਗ੍ਰਾਊਂਡ ਮੋਬਾਇਲ ਇੰਡੀਆ’ ਨੂੰ ਲਾਂਚ ਕੀਾਤ ਗਿਆ। ਕਰਾਫਟੋਨ ’ਚ ਬੈਟਲਗ੍ਰਾਊਂਡ ਮੋਬਾਇਲ ਡਿਵੀਜਨ ਹੈੱਡ Wooyol Lim ਨੇ ਦੱਸਿਆ ਕਿ ਉਹ ਭਾਰਤੀ ਯੂਜ਼ਰਸ ਦੀ ਇਸ ਸੁਪੋਰਟ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਹਨ। ਅਸੀਂ ਨਵੇਂ ਅਤੇ ਜ਼ਿਆਦਾ ਮਨੋਰੰਜਨ ਕਰਨ ਵਾਲੇ ਕੰਟੈਂਟ ਨੂੰ ‘ਬੈਟਲਗ੍ਰਾਊਂਡ ਮੋਬਾਇਲ ਇੰਡੀਆ’ ’ਚ ਲਿਆਉਣ ਵਾਲੇ ਹਾਂ।
ਇਹ ਵੀ ਪੜ੍ਹੋ– Realme C11 2021 ਭਾਰਤ ’ਚ ਲਾਂਚ, ਕੀਮਤ 7 ਹਜ਼ਾਰ ਰੁਪਏ ਤੋਂ ਵੀ ਘੱਟ
DND ਚਾਲੂ ਹੋਣ ਤੋਂ ਬਾਅਦ ਵੀ 74 ਫੀਸਦੀ ਲੋਕਾਂ ਨੂੰ ਮਿਲ ਰਹੇ ਅਣਚਾਹੇ SMS: ਸਰਵੇ
NEXT STORY