ਗੈਜੇਟ ਡੈਸਕ– ਤੁਹਾਡੇ ’ਚੋਂ ਕਈ ਲੋਕ ਅਜਿਹੇ ਹੋਣਗੇ ਜਿਨ੍ਹਾਂ ਨੂੰ ਰੋਜ਼ਾਨਾ ਤਮਾਮ ਕੰਪਨੀਆਂ ਦੇ ਅਣਚਾਹੇ ਮੈਸੇਜ ਮਿਲ ਰਹੇ ਹੋਣਗੇ। ਕਈਲੋਕ ਅਜਿਹੇ ਵੀ ਹੋਣਗੇ ਜਿਨ੍ਹਾਂ ਨੇ ਆਪਣੇ ਨੰਬਰ ’ਤੇ ਡੂ ਨਾਟ ਡਿਸਟਰਬ (DND) ਨੂੰ ਚਾਲੂ ਕੀਤਾ ਹੋਵੇਗਾ ਪਰ ਉਸ ਤੋਂ ਬਾਅਦ ਵੀ ਲੋਕਾਂ ਨੂੰ ਤਮਾਮ ਤਰ੍ਹਾਂ ਦੇ ਅਣਚਾਹੇ ਪ੍ਰਮੋਸ਼ਨਲ ਮੈਸੇਜ ਅਤੇ ਕਾਲ ਨਾਲ ਜੂਝਣਾ ਪੈ ਰਿਹਾ ਹੋਵੇਗਾ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਜੇਕਰ ਤੁਹਾਡੇ ਨਾਲ ਅਜਿਹਾ ਹੋ ਰਿਹਾ ਹੈ ਤਾਂ ਤੁਸੀਂ ਇਕੱਲੇ ਨਹੀਂ ਹੋ, ਡੀ.ਐੱਨ.ਡੀ. ਚਾਲੂ ਕਰਨ ਵਾਲੇ 74 ਫੀਸਦੀ ਲੋਕਾਂ ਕੋਲ ਅਣਚਾਹੇ ਮੈਸੇਜ ਅਤੇ ਕਾਲ ਆ ਰਹੇ ਹਨ। ਇਸ ਦੀ ਜਾਣਕਾਰੀ ਇਕ ਸਰਵੇ ਤੋਂ ਮਿਲੀ ਹੈ।
ਇਹ ਵੀ ਪੜ੍ਹੋ– Realme C11 2021 ਭਾਰਤ ’ਚ ਲਾਂਚ, ਕੀਮਤ 7 ਹਜ਼ਾਰ ਰੁਪਏ ਤੋਂ ਵੀ ਘੱਟ
ਆਨਲਾਈਨ ਪਲੇਟਫਾਰਮ ਲੋਕਲਸਰਕਲਸ ਦੀ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਟਰਾਈ ਦੀ ਡੀ.ਐੱਨ.ਡੀ. ਲਿਸਟ ’ਚ ਨਾਮ ਹੋਣ ਦੇ ਬਾਵਜੂਦ 74 ਫੀਸਦੀ ਲੋਕਾਂ ਨੂੰ ਅਣਚਾਹੇ ਮੈਸੇਜ ਮਿਲ ਰਹੇ ਹਨ। ਸਰਵੇ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ 26 ਫੀਸਦੀ ਲੋਕਾਂ ਕੋਲ ਜਿੰਨੇ ਅਣਚਾਹੇ ਮੈਸੇਜ ਆਉਂਦੇ ਹਨ ਉਨ੍ਹਾਂ ’ਚ 25 ਫੀਸਦੀ ਮੋਬਾਇਲ ਸਰਵਿਸ ਪ੍ਰੋਵਾਈਡਰ ਦੇ ਹੀ ਹੁੰਦੇ ਹਨ। ਲੋਕਲਸਰਕਲਸ ਨੇ ਇਹ ਸਰਵੇ ਦੇਸ਼ ਦੇ 324 ਜ਼ਿਲ੍ਹਿਆਂ ਦੇ 35,000 ਲੋਕਾਂ ਨਾਲ ਕੀਤਾ ਹੈ।
ਇਹ ਵੀ ਪੜ੍ਹੋ– ਬਿਨਾਂ ਡਾਊਨਲੋਡ ਕੀਤੇ ਇੰਝ ਆਨਲਾਈਨ ਖੇਡੋ Free Fire Game
ਡੀ.ਐੱਨ.ਡੀ. ਚਾਲੂ ਹੋਣ ਤੋਂ ਬਾਅਦ ਵੀ ਜੇਕਰ ਤੁਹਾਡੇ ਕੋਲ ਇਸ ਤਰ੍ਹਾਂ ਦੇ ਮੈਸੇਜ ਆ ਰਹੇ ਹਨ ਤਾਂ ਇਸ ਨੂੰ ਰੋਕਣ ਦਾ ਕੋਈ ਆਸਾਨ ਤਰੀਕਾ ਫਿਲਹਾਲ ਨਹੀਂ ਹੈ। ਇਕ ਤਰੀਕਾ ਇਹ ਹੈ ਕਿ ਤੁਸੀਂ ਇਕ-ਇਕ ਕਰਕੇ ਇਨ੍ਹਾਂ ਮੈਸੇਜ ਭੇਜਣ ਵਾਲਿਆਂ ਦੇ ਨੰਬਰ ਨੂੰ ਬਲਾਕ ਕਰ ਦਿਓ।
ਇਹ ਵੀ ਪੜ੍ਹੋ– ਧਮਾਕੇਦਾਰ ਪਲਾਨ: 50 ਰੁਪਏ ਤੋਂ ਘੱਟ ਕੀਮਤ ’ਚ 45 ਦਿਨਾਂ ਦੀ ਮਿਆਦ ਦੇ ਰਹੀ ਇਹ ਕੰਪਨੀ
ਸਰਕਾਰ ਕਰ ਰਹੀ ਕੰਮ
ਇਸ ਤਰ੍ਹਾਂ ਦੇ ਅਣਚਾਹੇ ਕਾਲ ਅਤੇ ਮੈਸੇਜ ਨੂੰ ਰੋਕਣ ਲਈ ਸਰਕਾਰ ਨਵਾਂ ਨਿਯਮ ਤਿਆਰ ਕਰ ਰਹੀ ਹੈ ਜਿਸ ਤਹਿਤ ਮੋਬਾਇਲ ਗਾਹਕਾਂ ਨੂੰ ਇਕ ਸੀਮਿਤ ਗਿਣਤੀ ’ਚ ਹੀ ਅਣਚਾਹੇ ਕਾਲ ਅਤੇ ਮੈਸੇਜ ਭੇਜ ਜਾ ਸਕਣਗੇ। ਜੇਕਰ ਕਿਸੇ ਕੰਪਨੀ ਦੁਆਰਾ ਇਸ ਨਿਯਮ ਨੂੰ ਤੋੜਿਆ ਜਾਂਦਾ ਹੈ ਤਾਂ ਮੈਸੇਜ ਭੇਜਣ ’ਤੇ 1,000 ਰੁਪਏ ਤੋਂ ਲੈ ਕੇ 10,000 ਰੁਪਏ ਤਕ ਦਾ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ।
Samsung Galaxy F22 ਦੀ ਪਹਿਲੀ ਸੇਲ ਅੱਜ, ਮਿਲੇਗੀ 1,000 ਰੁਪਏ ਦੀ ਛੋਟ
NEXT STORY