ਗੈਜੇਟ ਡੈਸਕ– ਬੈਟਲਗ੍ਰਾਊਂਡ ਮੋਬਾਇਲ ਇੰਡੀਆ ਗੇਮ ਦੀ ਰਿਲੀਜ਼ ਤਾਰੀਖ਼ ਦਾ ਫਿਲਹਾਲ ਐਲਾਨ ਨਹੀਂ ਕੀਤਾ ਗਿਆ ਪਰ ਡਿਵੈਲਪਰ ਕਰਾਫਟੋਨ ਕੁਝ ਸਮੇਂ ਤੋਂ ਲਗਾਤਾਰ ਇਸ ਦੇ ਵੱਖ-ਵੱਖ ਆਸਪੈਕਟ ਨੂੰ ਟੀਜ਼ ਕਰ ਰਹੇ ਹਨ। ਨਵੇਂ ਟੀਜ਼ਰ ਨੂੰ ਗੇਮ ਦੇ ਅਧਿਕਾਰਤ ਫੇਸਬੁੱਕ ਪੇਜ਼ ’ਤੇ ਸਾਂਝਾ ਕੀਤਾ ਗਿਆ ਹੈ, ਜਿਸ ਵਿਚ ਤੁਸੀਂ ਇਕ ਇਨ-ਗੇਮ ਆਈਟਮ ਨੂੰ ਵੇਖ ਸਕਦੇ ਹੋ ਜੋ ਪਲੇਅਰਾਂ ਨੂੰ ਇਸ ਗੇਮ ’ਚ ਮਿਲ ਸਕਦਾ ਹੈ। ਇਹ ਇਕ ਬੈਕਪੈਕ ਹੈ, ਜੋ ਕਿ ਬੈਟਲ ਰਾਇਲ ਦਾ ਇਕ ਜ਼ਰੂਰੀ ਹਿੱਸਾ ਹੈ, ਇਸ ਬੈਕਪੈਕ ’ਚ ਪਲੇਅਰ ਆਪਣੇ ਕਈ ਜ਼ਰੂਰੀ ਆਈਟਮ ਕੈਰੀ ਕਰ ਸਕਦੇ ਹਨ। ਇਸ ਤੋਂ ਇਲਾਵਾ ਗੂਗਲ ਪਲੇਅ ਸਟੋਰ ’ਤੇ ਗੇਮ ਦੀ ਲਿਸਟਿੰਗ ਘੱਟੋ-ਘੱਟ 2 ਜੀ.ਬੀ. ਰੈਮ ਨਾਲ ਲਿਸਟ ਹੈ।
ਬੈਟਲਗ੍ਰਾਊਂਡ ਮੋਬਾਇਲ ਇੰਡੀਆ ਗੇਮ ਪਬਜੀ ਮੋਬਾਇਲ ਦਾ ਹੀ ਭਾਰਤੀ ਅਵਤਾਰ ਹੈ, ਜਿਸ ਨੂੰ ਪਿਛਲੇ ਸਾਲ ਭਾਰਤ ਸਰਕਾਰ ਦੁਆਰਾ ਸਤੰਬਰ ਮਹੀਨੇ ’ਚ ਬੈਨ ਕਰ ਦਿੱਤਾ ਗਿਆ ਸੀ। ਇਹ ਪਬਜੀ ਦਾ ਹੀ ਇਕ ਬਦਲਿਆ ਹੋਇਆ ਵਰਜ਼ਨ ਹੈ, ਜੋ ਵਿਸ਼ੇਸ਼ ਰੂਪ ਨਾਲ ਭਾਰਤੀ ਯੂਜ਼ਰਸ ਲਈ ਪੇਸ਼ ਕੀਤਾ ਜਾਵੇਗਾ। ਡਿਵੈਲਪ ਕਰਾਫਟੋਨ ਆਗਾਮੀ ਗੇਮ ਨੂੰ ਟੀਜ਼ ਕਰ ਰਹੇ ਹਨ, ਨਵੇਂ ਟੀਜ਼ ’ਚ ਇਕ ਇਨ-ਗੇਮ ਆਈਟਮ ਨੂੰ ਵਿਖਾਇਆ ਗਿਆ ਹੈ ਜੋ ਕਿ ਲੈਵਲ-3 ਦਾ ਇਕ ਬੈਕਪੈਕ ਹੈ।
ਟਵਿਟਰ ਨੇ ਰੋਕਿਆ ਬਲਿਊ ਟਿਕ ਵੈਰੀਫਿਕੇਸ਼ਨ, ਦੱਸਿਆ ਇਹ ਕਾਰਨ
NEXT STORY