ਜਲੰਧਰ- ਆਨਲਾਈਨ ਖਰੀਦਾਰੀ ਨੂੰ ਹੋਰ ਵੀ ਬਿਹਤਰ ਅਤੇ ਆਸਾਨ ਬਣਾਉਣ ਲਈ ਇਕ ਨਵੀਂ ਐਪ ਤਿਆਰ ਕੀਤੀ ਗਈ ਹੈ ਜੋ ਇਸ ਗੱਲ ਦੀ ਜਾਣਕਾਰੀ ਦੇਵੇਗੀ ਕਿ ਕਪੜੇ ਪਾਉਣ ਤੋਂ ਬਾਅਦ ਫੱਬਣਗੇ ਜਾਂ ਨਹੀਂ। ਹੈਦਰਾਬਾਦ ਦੀ ਇਕ ਸਟਾਰਟਅਪ ਕੰਪਨੀ 'ਟ੍ਰਪਿਕ ਵਰਚੁਅਲਾਈਜੇਸ਼ਨ' ਨੇ ਹਾਲ ਹੀ 'ਚ ਇਕ ਐਪ ਵਿਕਸਿਤ ਕੀਤੀ ਹੈ। ਇਸ ਐਪ 'ਚ ਆਪਣੇ ਸਰੀਰ ਦੇ ਆਕਾਰ ਦਾ ਵੇਰਵਾ ਦੇਣ 'ਤੇ ਤੁਸੀਂ ਆਪਣੇ 3ਡੀ ਮਾਡਲ 'ਤੇ ਕਪੜੇ ਪਾ ਕੇ ਦੇਖ ਸਕਦੇ ਹੋ। ਇਸ ਨਾਲ ਇਹ ਪਤਾ ਲੱਗ ਜਾਵੇਗਾ ਕਿ ਇਹ ਕਪੜਾ ਤੁਹਾਡੇ 'ਤੇ ਕਿਵੇਂ ਲੱਗੇਗਾ। ਜਾਣਕਾਰੀ ਮੁਤਾਬਕ ਇਸ ਮੁਫਤ ਐਪ ਨੂੰ ਬੈਂਗਲੁਰੂ 'ਚ ਅਗਲੇ ਮਹੀਨੇ ਤੋਂ ਸ਼ੁਰੂ ਕੀਤਾ ਜਾਵੇਗਾ।
16 ਅਪ੍ਰੈਲ ਨੂੰ ਲਾਂਚ ਹੋ ਸਕਦੈ Xiaomi Mi 6 ਸਮਾਰਟਫੋਨ
NEXT STORY