ਜਲੰਧਰ- ਸ਼ਿਓਮੀ ਮੀ 6 ਬਾਰੇ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਖਬਰਾਂ ਆ ਰਹੀਆਂ ਹਨ। ਹੁਣ ਤਾਜ਼ਾ ਲੀਕ ਖਬਰਾਂ ਤੋਂ ਪਤਾ ਲੱਗਾ ਹੈ ਕਿ ਸ਼ਿਓਮੀ ਦਾ ਨਵਾਂ ਸਮਾਰਟਫੋਨ ਅਗਲੇ ਮਹੀਨੇ 16 ਅਪ੍ਰੈਲ ਨੂੰ ਲਾਂਚ ਹੋਵੇਗਾ। ਤਾਜ਼ਾ ਜਾਣਕਾਰੀ ਇਕ ਟਿਪਸਟਰ ਦੇ ਹਵਾਲੇ ਤੋਂ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਸ਼ਿਓਮੀ ਮੀ 6 ਪਹਿਲਾ ਚੀਨੀ ਹੈਂਡਸੈੱਟ ਹੋਵੇਗਾ ਜੋ ਕੁਆਲਕਾਮ ਸਨੈਪਡ੍ਰੈਗਨ 835 ਪ੍ਰੋਸੈਸਰ ਦੇ ਨਾਲ ਆਏਗਾ।
ਗਿਜ਼ਮੋਚਾਈਨਾ ਦੀ ਇਕ ਰਿਪੋਰਟ ਮੁਤਾਬਕ, ਲਾਂਚ ਦੀ ਤਰੀਕ ਤੋਂ ਇਲਾਵਾ, ਟਿਪਸਟਰ ਨੇ ਇਹ ਵੀ ਖੁਲਾਸਾ ਕੀਤਾ ਕਿ ਸ਼ਿਓਮੀ ਮੀ 6 ਸਮਾਰਟਫੋਨ 'ਚ ਦਿੱਤਾ ਜਾਣ ਵਾਲਾ ਪ੍ਰੋਸੈਸਰ, ਕੰਪਨੀ ਦੇ ਦੂਜੇ ਫਲੈਗਸ਼ਿਪ ਸਮਾਰਟਫੋਨ ਦੀ ਤਰ੍ਹਾਂ ਹੀ ਅੰਡਰਲਾਕਡ ਨਹੀਂ ਹੋਵੇਗਾ। ਇਸ ਸਮਾਰਟਫੋਨ ਦੇ ਬਾਰੇ ਲੀਕ ਹੋਈ ਦੂਜੀ ਜਾਣਕਾਰੀ ਮੁਤਾਬਕ ਇਸ ਫੋਨ 'ਚ 5.2-ਇੰਚ ਦੀ ਐੱਲ.ਸੀ.ਡੀ. ਡਿਸਪਲੇ ਹੋਵੇਗੀ ਜੋ 2.5ਡੀ ਗਲਾਸ ਨਾਲ ਆਏਗੀ। ਫੋਨ ਦਾ ਇਕ ਸੈਰੇਮਿਕ ਵੇਰੀਅੰਟ ਵੀ ਲਾਂਚ ਹੋ ਸਕਦਾ ਹੈ।
ਖਾਸ ਗੱਲ ਇਹ ਹੈ ਕਿ ਟਿਪਸਟਰ ਦਾ ਕਹਿਣਾ ਹੈ ਕਿ ਸ਼ਿਓਮੀ ਮੀ 6 ਦਾ ਕੈਮਰਾ, ਹਾਲ ਹੀ 'ਚ ਲਾਂਚ ਹੋਏ ਐਕਸਪੀਰੀਆ ਐੱਕਸ.ਜ਼ੈੱਡ ਪ੍ਰੀਮੀਅਮ ਸਮਾਰਟਫੋਨ ਦੀ ਤਰ੍ਹਾਂ ਹੋਵੇਗਾ। ਐਕਸਪੀਰੀਆ ਐੱਕਸ.ਜ਼ੈੱਡ ਪ੍ਰੀਮੀਅਮ 'ਚ ਸੋਨੀ ਦੇ ਨਵੇਂ ਮੋਸ਼ਨ ਆਈ ਕੈਮਰਾ ਸਿਸਟਮ ਦੇ ਨਾਲ 19 ਮੈਗਾਪਿਕਸਲ ਦਾ ਰਿਅਰ ਕੈਮਰਾ ਹੋਵੇਗਾ। ਇਸ ਨਾਲ ਪੰਜ ਗੁਣਾ ਤੇਜ਼ੀ ਨਾਲ ਇਮੇਜ ਨੂੰ ਸਕੈਨ ਕੀਤੇ ਜਾਣ ਤੋਂ ਇਲਾਵਾ ਡਾਟਾ ਟ੍ਰਾਂਸਪਰ ਕੀਤਾ ਜਾ ਸਕਦਾ ਹੈ।
ਪਿਛਲੇ ਲੀਕ ਦੀ ਗੱਲ ਕਰੀਏ ਤਾਂ ਸ਼ਿਓਮੀ ਮੀ 6 ਸਮਾਰਟਫੋਨ ਦੇ 4ਜੀ.ਬੀ. ਰੈਮ ਅਤੇ 128ਜੀ.ਬੀ. ਵੇਰੀਅੰਟ 'ਚ ਲਾਂਚ ਕੀਤੇ ਜਾਣ ਦੀ ਉਮੀਦ ਹੈ। ਮੀ6 ਸਮਾਰਟਫੋਨ 'ਚ ਡਿਊਲ ਰਿਅਰ ਕੈਮਰਾ ਸੈੱਟਅਪ ਹੋਣ ਦਾ ਵੀ ਖੁਲਾਸਾ ਹੋਇਆ ਹੈ ਪਰ ਅਜੇ ਕੈਮਰੇ ਬਾਰੇ ਜਾਣਕਾਰੀ ਮਿਲਣੀ ਬਾਕੀ ਹੈ। ਇਸ ਡਿਵਾਈਸ 'ਚ ਫਾਸਟ ਚਾਰਜਿੰਗ ਸਪੋਰਟ ਲਈ ਕੁਆਲਕਾਮ ਦੀ ਕੁਇੱਕ ਚਾਰਜ 4.0 ਟੈਕਨਾਲੋਜੀ ਦਿੱਤੀ ਜਾ ਸਕਦੀ ਹੈ। ਹੈਂਡਸੈੱਟ 'ਚ 4000 ਐੱਮ.ਏ.ਐੱਚ. ਦੀ ਬੈਟਰੀ ਹੋ ਸਕਦੀ ਹੈ ਅਤੇ ਫੋਨ ਦੀ ਕੀਮਤ 2,499 ਚੀਨੀ ਯੁਆਨ (ਕਰੀਬ 25,000 ਰੁਪਏ) ਰੱਖੀ ਜਾ ਸਕਦੀ ਹੈ।
ਮਾਰਕੀਟ 'ਚ ਦਬਾਅ ਬਣਾਉਣ ਲਈ Jio ਦੇ ਰਹੀ ਹੈ ਡਾਟਾ 'ਤੇ ਜ਼ੋਰ
NEXT STORY