ਆਟੋ ਡੈਸਕ– ਟਾਟਾ ਮੋਟਰਸ ਨੇ ਜੂਨ 2021 ’ਚ ਆਪਣੀਆਂ ਲੋਕਪ੍ਰਸਿੱਧ ਕਾਰਾਂ ’ਤੇ ਕੈਸ਼ ਅਤੇ ਐਕਸਚੇਂਜ ਆਫਰ ਦਾ ਐਲਾਨ ਕਰ ਦਿੱਤਾ ਹੈ। ਕੰਪਨੀ ਇਹ ਆਫਰ ਹੈਰੀਅਰ, ਨੈਕਸਨ, ਟਿਆਗੋ ਅਤੇ ਟਿਗੋਰ ਲਈ ਲੈ ਕੇ ਆਈ ਹੈ, ਹਾਲਾਂਕਿ, ਨਵੀਂ ਸਫਾਰੀ ਅਤੇ ਟਾਟਾ ਦੀ ਪ੍ਰੀਮੀਅਮ ਹੈਚਬੈਕ ਅਲਟਰੋਜ਼ ਨੂੰ ਲੈ ਕੇ ਅਜੇ ਕੋਈ ਆਫਰ ਨਹੀਂ ਪੇਸ਼ ਕੀਤਾ ਗਿਆ।
ਇਹ ਵੀ ਪੜ੍ਹੋ– 12,000 ਸਸਤਾ ਹੋਇਆ ਸੈਮਸੰਗ ਦਾ ਇਹ ਫਲੈਗਸ਼ਿਪ ਸਮਾਰਟਫੋਨ, ਜਾਣੋ ਨਵੀਂ ਕੀਮਤ
ਟਾਟਾ ਹੈਰੀਅਰ ’ਤੇ ਮਿਲ ਰਹੇ 65,000 ਰੁਪਏ ਤਕ ਦੇ ਫਾਇਦੇ
ਟਾਟਾ ਮੋਟਰ, ਹੈਰੀਅਰ ਦੇ ਸਾਰੇ ਮਾਡਲਾਂ ’ਤੇ 40,000 ਰੁਪਏ ਦਾ ਐਕਸਚੇਂਜ ਆਫਰ ਦੇ ਰਹੀ ਹੈ, ਉਥੇ ਹੀ ਜੇਕਰ ਇਸ ਦਾ ਫੁਲੀ ਲੋਡਿਡ ਕੈਮੋ, ਡਾਰਕ ਐਡੀਸ਼ਨ, XZ + या XZA + ਮਾਡਲ ਖ਼ਰੀਦਦੇ ਹੋ ਤਾਂ ਤੁਹਾਨੂੰ 25,000 ਰੁਪਏ ਦਾ ਕੈਸ਼ਬੈਕ ਮਿਲੇਗਾ। ਇਸ ਤੋਂ ਇਲਾਵਾ ਕਾਰਪੋਰੇਟ ਆਫਰ ਤਹਿਤ ਖ਼ਰੀਦਦਾਰ 25,000 ਰੁਪਏ ਹੋਰ ਵਜਾ ਸਕਦੇ ਹਨ।
ਦੱਸ ਦੇਈਏ ਕਿ ਟਾਟਾ ਹੈਰੀਅਰ ਐੱਸ.ਯੂ.ਵੀ. ’ਚ 2.0 ਲੀਟਰ ਦਾ ਟਰਬੋ-ਡੀਜ਼ਲ ਇੰਜਣ ਮਿਲਦਾ ਹੈ ਜੋ 170 ਐੱਚ.ਪੀ. ਦੀ ਪਾਵਰ ਜਨਰੇਟ ਕਰਦਾ ਹੈ। ਇਸ ਇੰਜਣ ਦੇ ਨਾਲ 6-ਸਪੀਡ ਮੈਨੁਅਲ ਜਾਂ ਟਾਰਕ ਕਨਵਰਟਰ ਆਟੋਮੈਟਿਕ ਗਿਅਰਬਾਕਸ ਦਾ ਆਪਸ਼ਨ ਮਿਲਦਾ ਹੈ। ਟਾਟਾ ਹੈਰੀਅਰ ਦਾ ਭਾਰਤੀ ਬਾਜ਼ਾਰ ’ਚ ਐੱਮ.ਜੀ. ਹੈਕਟਰ ਅਤੇ ਹੁੰਡਈ ਕਰੇਟਾ ਵਰਗੀਆਂ ਐੱਸ.ਯੂ.ਵੀ. ਨਾਲ ਮੁਕਾਬਲਾ ਹੈ।
ਇਹ ਵੀ ਪੜ੍ਹੋ– AC ਨੂੰ ਫੇਲ੍ਹ ਕਰਨ ਵਾਲੇ ਸ਼ਾਨਦਾਰ ਕੂਲਰ, ਕੀਮਤ 3,290 ਰੁਪਏ ਤੋਂ ਸ਼ੁਰੂ, ਵੇਖੋ ਪੂਰੀ ਲਿਸਟ
ਟਾਟਾ ਟਿਆਗੋ ’ਤੇ ਮਿਲ ਰਹੇ 25,000 ਰੁਪਏ ਤਕ ਦੇ ਫਾਇਦੇ
ਟਾਟਾ ਮੋਟਰ ਦੀ ਟਿਆਗੋ ਸਭ ਤੋਂ ਛੋਟੀ ਕਾਰ ਹੈ ਜੋ ਕਿ ਹੁੰਡਈ ਸੈਂਟਰੋ ਅਤੇ ਮਾਰੂਤੀ ਸੁਜ਼ੂਕੀ ਵੈਗਨ-ਆਰ ਵਰਗੀਆਂ ਹੈਚਬੈਕ ਕਾਰਾਂ ਨੂੰ ਟੱਕਰ ਦਿੰਦੀ ਹੈ। ਇਸ ਕਾਰ ਦੇ ਸਾਰੇ ਮਾਡਲਾਂ ’ਤੇ 25,000 ਰੁਪਏ ਦੇ ਫਾਇਦੇ ਦਿੱਤੇ ਜਾ ਰਹੇ ਹਨ। ਹਾਲਾਂਕਿ, ਇਹ ਤੁਹਾਨੂੰ ਸ਼ੋਅਰੂਮ ਤੋਂ ਹੀ ਪਤਾ ਚੱਲੇਗਾ ਕਿ ਇਨ੍ਹਾਂ ’ਚ ਤੁਹਾਨੂੰ ਕੀ ਮਿਲ ਮਿਲ ਰਿਹਾ ਹੈ। ਟਾਟਾ ਟਿਆਗੋ ’ਚ 1.2 ਲੀਟਰ ਦਾ ਪੈਟਰੋਲ ਇੰਜਣ ਮਿਲਦਾ ਹੈ ਜੋ 86 ਐੱਚ.ਪੀ. ਦੀ ਪਾਵਰ ਜਨਰੇਟ ਕਰਦਾ ਹੈ। ਇਸ ਇੰਜਣ ਨਾਲ 5-ਸਪੀਡ ਮੈਨੁਅਲ ਜਾਂ ਏ.ਐੱਮ.ਟੀ. ਆਟੋਮੈਟਿਕ ਗਿਅਰਬਾਕਸ ਦਾ ਆਪਸ਼ਨ ਮਿਲਦਾ ਹੈ। ਟਿਆਗੋ ਇਕ ਵੈਲਿਊ-ਫਾਰ-ਮਨੀ ਕਾਰ ਹੈ ਜਿਸ ਨੂੰ ਗਲੋਬਲ ਐੱਨ.ਸੀ.ਏ.ਪੀ. ਤੋਂ 4 ਸਟਾਰ ਸੁਰੱਖਿਆ ਰੇਟਿੰਗ ਵੀ ਮਿਲੀ ਹੈ।
ਇਹ ਵੀ ਪੜ੍ਹੋ– Rolls-Royce ਨੇ ਪੇਸ਼ ਕੀਤੀ ਦੁਨੀਆ ਦੀ ਸਭ ਤੋਂ ਲਗਜ਼ਰੀ ਤੇ ਮਹਿੰਗੀ ਕਾਰ, ਕੀਮਤ ਜਾਣ ਉਡ ਜਾਣਗੇ ਹੋਸ਼
ਟਾਟਾ ਟਿਗੋਰ ’ਤੇ ਮਿਲ ਰਹੇ 30,000 ਰੁਪਏ ਤਕ ਦੇ ਫਾਇਦੇ
ਟਾਟਾ ਟਿਗੋਰ ਦੇ ਸਾਰੇ ਮਾਡਲਾਂ ’ਤੇ ਕੰਪਨੀ 15,000 ਰੁਪਏ ਦਾ ਕੈਸ਼ਬੈਕ ਦੇ ਰਹੀ ਹੈ। ਇਸ ਤੋਂ ਇਲਾਵਾ ਗਾਹਕਾਂ ਨੂੰ 15,000 ਰੁਪਏ ਦਾ ਐਕਸਚੇਂਜ ਆਫਰ ਵੀ ਮਿਲੇਗਾ। ਕਾਰਪੋਰੇਟ ਗਾਹਕਾਂ ਨੂੰ ਇਸ ਤੋਂ ਅਲੱਗ 10,000 ਰੁਪਏ ਦੀ ਛੋਟ ਦਿੱਤਾ ਜਾਵੇਗੀ।
ਟਾਟਾ ਟਿਗੋਰ ਕੰਪਨੀ ਦੀ ਸਟਾਈਲਿਸ਼ ਕੰਪੈਕਟ ਸੇਡਾਨ ਕਾਰ ਹੈ ਜਿਸ ਵਿਚ ਕਾਫੀ ਸਪੇਸ ਮਿਲਦੀ ਹੈ। ਇਸ ਕਾਰ ਨੂੰ 1.2 ਲੀਟਰ ਪੈਟਰੋਲ ਇੰਜਣ ਨਾਲ ਲਿਆਇਆ ਜਾਂਦਾ ਹੈ ਜੋ 86 ਐੱਚ.ਪੀ. ਦੀ ਪਾਵਰ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 5 ਸਪੀਡ ਮੈਨੁਅਲ ਜਾਂ ਏ.ਐੱਮ.ਟੀ. ਆਟੋਮੈਟਿਕ ਗਿਅਰਬਾਕਸ ਨਾਲ ਵੀ ਲਿਆਇਆ ਜਾਂਦਾ ਹੈ।
ਇਹ ਵੀ ਪੜ੍ਹੋ– ਹੋਂਡਾ ਸ਼ਾਈਨ 125 ਹੋਇਆ ਮਹਿੰਗਾ, ਇੰਨੀ ਵਧੀ ਕੀਮਤ
ਟਾਟਾ ਨੈਕਸਨ ’ਤੇ ਮਿਲ ਰਹੇ 15,000 ਰੁਪਏ ਤਕ ਦੇ ਫਾਇਦੇ
ਟਾਟਾ ਮੋਟਰ ਆਪਣੀ ਸਬ-ਕੰਪੈਕਟ ਐੱਸ.ਯੂ.ਵੀ. ਟਾਟਾ ਨੈਕਸਨ ਦੇ ਡੀਜ਼ਲ ਮਾਡਲ ’ਤੇ 15,000 ਰੁਪਏ ਦਾ ਐਕਸਚੇਂਜ ਆਫਰ ਦੇ ਰਹੀ ਹੈ। ਇਸ ਤੋਂ ਇਲਾਵਾ ਗਾਹਕਾਂ ਨੂੰ ਅਲੱਗ ਤੋਂ 10,000 ਰੁਪਏ ਦਾ ਕਾਰਪੋਰੇਟ ਡਿਸਕਾਊਂਟ ਵੀ ਮਿਲੇਗਾ।
ਟਾਟਾ ਨੈਕਸਨ ਨੂੰ 1.5 ਲੀਟਰ ਟਰਬੋ ਡੀਜ਼ਲ ਅਤੇ 1.2 ਲੀਟਰ ਟਰਬੋ ਪੈਟਰੋਲ ਇੰਜਣ ਨਾਲ ਲਿਆਇਆ ਗਿਆ ਹੈ। ਇਸ ਦਾ ਡੀਜ਼ਲ ਮਾਡਲ 110 ਐੱਚ.ਪੀ. ਦੀ ਪਾਵਰ ਪੈਦਾ ਕਰਦਾ ਹੈ। ਦੋਵਾਂ ਇੰਜਣਾਂ ਨਾਲ ਮੈਨੁਅਲ ਅਤੇ ਏ.ਐੱਮ.ਟੀ. ਗਿਅਰਬਾਕਸ ਦਾ ਆਪਸ਼ਨ ਮਿਲਦਾ ਹੈ।
ਇਹ ਵੀ ਪੜ੍ਹੋ– ਆ ਗਿਆ ਦੁਨੀਆ ਦਾ ਸਭ ਤੋਂ ਸਸਤਾ Oximeter, ਸਿਰਫ਼ ਇੰਨੀ ਹੈ ਕੀਮਤ
ਟਾਟਾ ਨੈਕਸਨ EV ’ਤੇ ਵੀ ਮਿਲ ਰਹੇ 15,000 ਰੁਪਏ ਤਕ ਦੇ ਫਾਇਦੇ
ਟਾਟਾ ਮੋਟਰ ਨੈਕਸਨ ਈ.ਵੀ. ਦੇ ਟਾਪ-ਸਪੇਕ XZ+ LUX ਟਰਿਮ ’ਤੇ 15,000 ਰੁਪਏ ਤਕ ਅਤੇ ਮਿਡ-ਸਪੇਕ XZ+ ਟਰਿਮ ’ਤੇ 10,000 ਰੁਪਏ ਦਾ ਐਕਸਚੇਂਜ ਬੋਨਸ ਦੇ ਰਹੀ ਹੈ। ਫਿਲਹਾਲ ਨੈਕਸਨ ਈ.ਵੀ. ਦੇ XM ਟਰਿਮ ’ਤੇ ਕੋਈ ਆਫਰ ਨਹੀਂ ਦਿੱਤਾ ਜਾ ਰਿਹਾ। ਨੈਕਸਨ ਈ.ਵੀ. ’ਚ 129 ਐੱਚ.ਪੀ. ਦੀ ਪਾਵਰ ਪੈਦਾ ਕਰਨ ਵਾਲੀ ਇਲੈਕਟ੍ਰਿਕ ਮੋਟਰ ਲੱਗੀ ਹੈ। ਇਸ ਨੂੰ 30.2 kWh ਦੀ ਬੈਟਰੀ ਪੈਕ ਨਾਲ ਲਿਆਇਆ ਗਿਆ ਹੈ। ਫੁਲ ਚਾਰਜ ਹੋਣ ’ਤੇ ਇਹ ਕਾਰ 312 ਕਿਲੋਮੀਟਰ ਤਕ ਦਾ ਸਫਰ ਤੈਅ ਕਰੇਗੀ।
Whatsapp 'ਚ ਮਿਲੇਗਾ 'ਵਿਊ ਵਨਸ' ਫ਼ੀਚਰ, ਨਾਲ ਦੀ ਨਾਲ ਸਾਫ਼ ਹੋਵੇਗੀ ਚੈਟ
NEXT STORY