ਗੈਜੇਟ ਡੈਸਕ- ਅੱਜ ਦੇ ਸਮੇਂ ਹਰ ਕਿਸੇ ਨੂੰ ਇਕ ਚੰਗੇ ਫੋਨ ਦੀ ਤਲਾਸ਼ ਤੇ ਲੋੜ ਹੁੰਦੀ ਹੈ। ਯੂਜ਼ਰਸ ਇਕ ਚੰਗੀ ਪਰਫਾਰਮੈਂਸ ਵਾਲਾ ਫੋਨ ਲੱਭਦੇ ਹਨ। ਤੁਹਾਨੂੰ ਦੱਸ ਦੇਈਏ ਕਿ ਫੋਨ 'ਚ ਸਿਰਫ ਜ਼ਿਆਦਾ ਰੈਮ ਦੇ ਦੇਣ ਨਾਲ ਪਰਫਾਰਮੈਂਸ ਚੰਗੀ ਨਹੀਂ ਹੋ ਜਾਂਦੀ ਹੈ। ਚੰਗੀ ਪਰਫਾਰਮੈਂਸ ਲਈ ਫੋਨ 'ਚ ਟਾਪ-ਐਂਡ ਪ੍ਰੋਸੈਸਰ ਤੇ ਜ਼ਿਆਦਾ ਰੈਮ ਦਾ ਹੋਣਾ ਬੇਹੱਦ ਜ਼ਰੂਰੀ ਹੈ। ਇੱਥੇ ਅਸੀਂ ਕੁਝ ਸਮਾਰਟਫੋਨਸ ਦੀ ਜਾਣਕਾਰੀ ਦਿੱਤੀ ਹੈ ਜੋ 8 ਜੀ. ਬੀ. ਤੱਕ ਦੀ ਰੈਮ ਦੇ ਨਾਲ ਉਪਲੱਬਧ ਹਾਂ।
OnePlus 6T :
OnePlus 6“ ਨੂੰ ਤਿੰਨ ਮੈਮਰੀ ਵੇਰੀਐਂਟ 'ਚ ਲਾਂਚ ਕੀਤਾ ਗਿਆ ਹੈ। ਇਸ ਦੇ 6 ਜੀ. ਬੀ ਰੈਮ ਤੇ 128 ਜੀ. ਬੀ. ਸਟੋਰੇਜ ਵੇਰੀਐਂਟ ਦੀ ਕੀਮਤ 37,999 ਰੁਪਏ ਹੈ। 8 ਜੀ. ਬੀ ਰੈਮ ਤੇ 128 ਜੀ. ਬੀ. ਸਟੋਰੇਜ ਵੇਰੀਐਂਟ ਦੀ ਕੀਮਤ 41,999 ਰੁਪਏ ਅਤੇ 8 ਜੀ. ਬੀ. ਰੈਮ ਅਤੇ 256 ਜੀ. ਬੀ. ਸਟੋਰੇਜ ਵੇਰੀਐਂਟ ਦੀ ਕੀਮਤ 45,999 ਰੁਪਏ ਹੈ। OnePlus 6T'ਚ 6.41 ਇੰਚ ਦੀ AMOLED ਡਿਸਪਲੇਅ ਤੇ ਕਾਰਨਿੰਗ ਗੋਰਿੱਲਾ ਗਲਾਸ 6 ਦੀ ਪ੍ਰੋਟੈਕਸ਼ਨ ਦਿੱਤੀ ਗਈ ਹੈ। ਇਹ ਕੁਆਲਕਾਮ ਸਨੈਪਡ੍ਰੈਗਨ 845 ਚਿਪਸੈੱਟ ਨਾਲ ਲੈਸ ਹੈ। ਇਹ ਐਂਡ੍ਰਾਇਡ 9 ਪਾਈ 'ਤੇ ਕੰਮ ਕਰਦਾ ਹੈ। ਇਸ 'ਚ 'ਚ ਡਿਊਲ-ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ 'ਚ 16 ਮੈਗਾਪਿਕਸਲ ਦਾ ਕੈਮਰਾ ਹੈ। ਨਾਲ ਹੀ ਸਕੈਂਡਰੀ 'ਚ 20 ਮੈਗਾਪਿਕਸਲ Sony IMX 376K ਸੈਂਸਰ ਮੌਜੂਦ ਹੈ। ਫਰੰਟ ਕੈਮਰਾ 'ਚ 16 ਮੈਗਾਪਿਕਸਲ ਦਾ ਸੇਂਸਰ ਮੌਜੂਦ ਹੈ। ਇਸ 'ਚ ਨਾਨ-ਰਿਮੂਵੇਬਲ 3700 ਐੱਮ. ਏ. ਐੱਚ ਦੀ ਬੈਟਰੀ ਦਿੱਤੀ ਗਈ ਹੈ। ਇਸ 'ਚ 5V/41 ਡੈਸ਼ ਚਾਰਜਿੰਗ ਵੀ ਦਿੱਤੀ ਗਈ ਹੈ।
Samsung Galaxy Note 9 :
ਇਸ ਦੇ 6 ਜੀ. ਬੀ ਰੈਮ ਵੇਰੀਐਂਟ ਦੀ ਕੀਮਤ 67,900 ਰੁਪਏ ਹੈ। 8 ਜੀ. ਬੀ ਰੈਮ ਵੇਰੀਐਂਟ ਦੀ ਕੀਮਤ 84,990 ਰੁਪਏ ਹੈ। ਇਸ ਫੋਨ 'ਚ 6.4 ਇੰਚ ਦਾ ਕਿਊ. ਐੱਚ. ਡੀ ਸੁਪਰ ਐਮੋਲੇਡ ਇਨਫੀਨਿਟੀ ਡਿਸਪਲੇਅ ਤੇ ਐਕਸੀਨੋਸ 9810 ਚਿਪਸੈੱਟ ਨਾਲ ਲੈਸ ਹੈ। ਇਸ 'ਚ 8 ਜੀਬੀ ਰੈਮ ਨਾਲ 512 ਜੀ. ਬੀ ਸਟੋਰੇਜ ਮੈਮੋਰੀ ਦਿੱਤੀ ਹੈ। ਇਸ 'ਚ 12 ਮੈਗਾਪਿਕਸਲ ਦਾ ਡਿਊਲ ਰੀਅਰ ਕੈਮਰਾ ਸੈੱਟਅਪ ਤੇ ਫਰੰਟ ਕੈਮਰਾ 'ਚ f/1.7 ਦੇ ਨਾਲ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਫੋਨ 'ਚ 4000 ਐੱਮ. ਏ. ਐੱਚ ਦੀ ਬੈਟਰੀ ਦਿੱਤੀ ਗਈ ਹੈ । ਉਥੇ ਹੀ ਇਹ ਫੋਨ ਐਂਡ੍ਰਾਇਡ ਓਰੀਓ 'ਤੇ ਕੰਮ ਕਰਦਾ ਹੈ।
Oppo R17 Pro :
Oppo R17 Pro ਦੀ ਕੀਮਤ 45,990 ਰੁਪਏ ਹੈ। ਇਹ ਇਸ ਦੇ 8 ਜੀ. ਬੀ ਰੈਮ ਤੇ 128 ਜੀਬੀ ਸਟੋਰੇਜ ਵੇਰੀਐਂਟ ਦੀ ਕੀਮਤ ਹੈ। ਇਹ ਐਂਡ੍ਰਾਇਡ 8.1 ਓਰੀਓ 'ਤੇ ਅਧਾਰਿਤ ਕਲਰ ਓ. ਐੱਸ 5.2 'ਤੇ ਕੰਮ ਕਰਦਾ ਹੈ। ਇਸ 'ਚ 6.4 ਇੰਚ ਦਾ ਫੁੱਲ-ਐੱਚ. ਡੀ+ ਡਿਸਪਲੇਅ ਦਿੱਤਾ ਗਿਆ ਹੈ। ਇਸ ਦਾ ਪਿਕਸਲ ਰੈਜ਼ੋਲਿਊਸ਼ਨ 1080x2340 ਪਿਕਸਲ ਹੈ। ਇਸ ਦਾ ਆਸਪੈਕਟ ਰੇਸ਼ੀਓ 19.5:9 ਹੈ। ਇਸ ਦੀ ਸਕਰੀਨ ਐਮੋਲੇਡ ਹੈ ਅਤੇ ਇਸ 'ਚ ਵਾਟਰਡਰਾਪ ਨੌਚ ਦਿੱਤੀ ਗਈ ਹੈ। ਇਸ 'ਤੇ ਕਾਰਨਿੰਗ ਗੋਰਿੱਲਾ ਗਲਾਸ 6 ਦੀ ਪ੍ਰੋਟੈਕਸ਼ਨ ਮੌਜੂਦ ਹੈ। ਇਹ ਫੋਨ ਕੁਆਲਕਾਮ ਸਨੈਪਡ੍ਰੈਗਨ 710 ਆਕਟਾ-ਕੋਰ ਪ੍ਰੋਸੈਸਰ ਤੇ 8 ਜੀ. ਬੀ ਰੈਮ ਨਾਲ ਲੈਸ ਹੈ। ਇਸ 'ਚ 128 ਜੀ. ਬੀ ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ।
Oppo R17 :
ਇਸ ਫੋਨ ਨੂੰ 34,990 ਰੁਪਏ 'ਚ ਲਾਂਚ ਕੀਤਾ ਗਿਆ ਹੈ। ਇਸ ਫੋਨ 'ਚ 6.4 ਇੰਚ ਦੀ ਡਿਸਪਲੇਅ ਮੌਜੂਦ ਹੈ। ਇਸ ਦਾ ਪਿਕਸਲ ਰੈਜ਼ੋਲਿਊਸ਼ਨ 1080x2340 ਪਿਕਸਲ ਹੈ। ਇਸ ਦਾ ਆਸਪੈਕਟ ਰੇਸ਼ੀਓ 19.5:9 ਹੈ। ਇਸ ਦੀ ਸਕ੍ਰੀਨ ਐਮੋਲੇਡ ਹੈ ਅਤੇ ਇਸ 'ਚ ਵਾਟਰਡਰਾਪ ਨੌਚ ਦਿੱਤੀ ਗਈ ਹੈ ।ਇਸ 'ਤੇ ਕਾਰਨਿੰਗ ਗੋਰਿੱਲਾ ਗਲਾਸ 6 ਦੀ ਪ੍ਰੋਟੈਕਸ਼ਨ ਮੌਜੂਦ ਹੈ। ਇਸ 'ਚ ਵੀ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ। ਇਹ ਫੋਨ ਵੀ ਐਂਡ੍ਰਾਇਡ 8.1 ਆਰੀਓ 'ਤੇ ਅਧਾਰਿਤ ਕਲਰ ਓ. ਐੱਸ 5.2 'ਤੇ ਕੰਮ ਕਰਦਾ ਹੈ। ਇਹ ਫੋਨ ਕੁਆਲਕਾਮ ਸਨੈਪਡ੍ਰੈਗਨ 670 ਪ੍ਰੋਸੈਸਰ ਨਾਲ ਲੈਸ ਹੈ। ਇਸ ਤੋ ਇਲਾਵਾ ਇਸ 'ਚ ਵੀ 8 ਜੀ. ਬੀ ਰੈਮ ਤੇ 128 ਜੀ. ਬੀ ਸਟੋਰੇਜ ਦਿੱਤੀ ਗਈ ਹੈ। ਇਸ 'ਚ ਡਿਊਲ ਰੀਅਰ ਕੈਮਰਾ ਸੈੱਟਅਪ ਮੌਜੂਦ ਹੈ। ਇਸ 'ਚ 16 ਮੈਗਾਪਿਕਸਲ ਦਾ ਪ੍ਰਾਇਮਰੀ ਸੈਂਸਰ ਤੇ 5 ਮੈਗਾਪਿਕਸਲ ਦਾ ਫਰੰਟ ਸੈਂਸਰ ਮੌਜੂਦ ਹੈ। 25 ਮੈਗਾਪਿਕਸਲ ਦਾ ਫਰੰਟ ਸੈਂਸਰ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ 3500 ਐੱਮ. ਏ. ਐੱਚ ਦੀ ਬੈਟਰੀ ਮੌਜੂਦ ਹੈ।
Xiaomi Poco F1 :
Poco 61 ਦੇ 6 ਜੀ. ਬੀ ਰੈਮ ਤੇ 64 ਜੀ. ਬੀ ਸਟੋਰੇਜ ਵੇਰੀਐਂਟ ਦੀ ਕੀਮਤ 20,999 ਰੁਪਏ ਹੈ। ਉਥੇ ਹੀ, 6 ਜੀ. ਬੀ ਰੈਮ ਤੇ 128 ਜੀ. ਬੀ ਸਟੋਰੇਜ ਵੇਰੀਐਂਟ ਦੀ ਕੀਮਤ 23,999 ਰੁਪਏ ਤੇ 8 ਜੀ. ਬੀ 'ਤੇ 256 ਜੀ. ਬੀ ਵੇਰੀਐਂਟ ਦੀ ਕੀਮਤ 28,999 ਰੁਪਏ ਹੈ। Poco F1 ਦੀ ਗੱਲ ਕਰੀਏ ਤਾਂ ਇਸ 'ਚ 6.18 ਇੰਚ ਦੀ ਫੁੱਲ ਸਕ੍ਰੀਨ ਡਿਸਪਲੇਅ ਦਿੱਤਾ ਗਿਆ ਹੈ। ਇਸ ਦਾ ਆਸਪੈਕਟ ਰੇਸ਼ੀਓ 18.7:9 ਹੈ। ਨਾਲ ਹੀ ਇਸ ਦਾ ਪਿਕਸਲ ਰੈਜੋਲਿਊਸ਼ਨ 2246x1080 ਹੈ। ਇਸ ਫੋਨ 'ਚ 2.8 ਗੀਗਾਹਰਟਜ ਦੇ ਨਾਲ ਕੁਆਲਕਾਮ ਸਨੈਪਡ੍ਰੈਗਨ 845 ਪ੍ਰੋਸੇਸਰ ਦਿੱਤਾ ਗਿਆ ਹੈ। ਇਹ ਐਂਡ੍ਰਾਇਡ ਆਰੀਓ 8.1 ਤੇ ਕੰਮ ਕਰਦਾ ਹੈ।
Oppo ਨੇ ਹੈਦਰਾਬਾਦ ’ਚ ਖੋਲ੍ਹਿਆ ਪਹਿਲਾ R&D ਸੈਂਟਰ
NEXT STORY