ਜਲੰਧਰ- ਸਮਾਰਟਫੋਨ ਨੂੰ ਸਮਾਰਟ ਬਣਾਉਣ 'ਚ ਐਪਜ਼ ਆਪਣਾ ਖਾਸ ਰੋਲ ਅਦਾ ਕਰਦੇ ਹਨ। ਐਂਡ੍ਰਾਇਰਡ ਅਤੇ ਐਪਲ ਐਪ ਸਟੋਰ ਵਿਖੇ ਬਹੁਤ ਸਾਰੇ ਐਪਸ ਹਨ, ਜੋ ਵੱਖ-ਵੱਖ ਕੰਮਾਂ 'ਚ ਵਰਤੇ ਜਾਂਦੇ ਹਨ। ਫੇਸਬੁੱਕ, ਵਟਸਐਪ, ਸਨੈਪ ਚੈਟ, ਮੈਸੇਂਜਰ, ਸਕਾਈਪ, ਪਿਕਸ ਆਰਟ ਦੇ ਨਾਲ-ਨਾਲ ਬਹੁਤ ਸਾਰੇ ਐਪਸ ਮੁਹੱਈਆ ਹਨ, ਜਿਨ੍ਹਾਂ ਨੇ ਸਮਾਰਟਫੋਨਜ਼ 'ਚ ਆਪਣੀ ਇਕ ਖਾਸ ਥਾਂ ਬਣਾਈ ਹੈ। ਇਨ੍ਹਾਂ ਵਿਚੋਂ ਵਧੇਰੇ ਐਪਲ ਐਪਸ ਐਪ ਸਟੋਰ ਅਤੇ ਗੂਗਲ ਪਲੇਅ ਸਟੋਰ ਵਿਚ ਮਿਲਣਯੋਗ ਹਨ। ਆਓ ਜਾਣਦੇ ਹਾਂ ਇਨ੍ਹਾਂ ਐਪਸ ਬਾਰੇ-
Prisma
ਐਪ ਸਟੋਰ 'ਤੇ ਬਹੁਤ ਸਾਰੀਆਂ ਫੋਟੋਆਂ ਐਡਿਟਿੰਗ ਐਪਸ ਵਿਖੇ ਮਿਲਣਯੋਗ ਹਨ ਪਰ ਪ੍ਰਿਜ਼ਮਾ ਇਨ੍ਹਾਂ ਸਭ ਤੋਂ ਵੱਖ ਹੈ। ਇਹ ਐਪਸ ਫੋਟੋਆਂ ਨੂੰ ਬਹੁਤ ਵਧੀਆ ਆਰਟ ਵਰਕਰ 'ਚ ਬਦਲ ਦਿੰਦਾ ਹੈ। ਗੁੰਝਲਦਾਰ ਅਲਗੋਰਿਥਮਸ ਰਾਹੀਂ ਇਹ ਐਪ ਫੋਟੋਆਂ ਨੂੰ ਇਕ ਵੱਖਰਾ ਰੂਪ ਪ੍ਰਦਾਨ ਕਰਦਾ ਹੈ। ਪ੍ਰਿਜ਼ਮਾ ਐਪ 15 ਸੈਕੰਡ ਦੀ ਸ਼ਾਰਟ ਵੀਡੀਓ 'ਤੇ ਵੀਡੀਓ ਨੂੰ ਆਰਟਿਸਟਿਕ ਲੁੱਕ ਦੇ ਸਕਦਾ ਹੈ।
Microsoft Pix
ਮਾਈਕ੍ਰੋਸਾਫਟ ਨੇ ਇਸ ਐਪ ਨੂੰ ਆਈਫੋਨ ਤੋ ਸਟੈਂਡਰਡ ਕੈਮਰਾ ਐਪ ਨਾਲ ਰਿਪਲੇਸ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੁਲਾਈ 'ਚ ਲਾਂਚ ਹੋਇਆ ਇਹ ਐਪ ਆਈਫੋਨਜ਼ ਲਈ ਮਿਲਣਯੋਗ ਹੈ। ਪਿਕਸ ਐਪ ਸਬਜੈਕਟ ਨੂੰ ਰੈਕੋਗਨਾਈਜ਼ ਕਰਨ ਲਈ ਆਰਟੀਫੀਸ਼ੀਅਲ ਇੰਟੈਂਲੀਜੈਂਸ ਦਾ ਸਹਾਰਾ ਲੈਂਦਾ ਹੈ ਅਤੇ ਕੈਮਰਾ ਸੈਟਿੰਗਜ਼ ਨੂੰ ਰੀਅਲ ਟਾਈਮ ਵਿਚ ਐਡਜਸਟ ਕਰਦਾ ਹੈ। ਇਸ ਨਾਲ ਜੀਫ ਵਰਗੇ ਵੀਡੀਓ ਲੂਪ ਨੂੰ ਵੀ ਬਣਾਇਆ ਜਾ ਸਕਦਾ ਹੈ।
Google Allo and Duo
ਇਹ ਦੋਨੋਂ ਮੈਸੇਜਿੰਗ (ਆਲੋ) ਅਤੇ ਵੀਡੀਓ ਕਾਲਿੰਗ (ਡਿਊ) ਐਪ ਹਨ। ਆਲੋ ਐਪ ਇਕ ਸਮਾਰਟ ਮੈਸੇਜਿੰਗ ਐਪ ਵਜੋਂ ਕੰਮ ਕਰਦਾ ਹੈ ਅਤੇ ਚੈਟ ਦੌਰਾਨ ਸੁਜੈਸ਼ਨਜ਼ ਵੀ ਦਿੰਦਾ ਹੈ। ਇਸ ਦੇ ਨਾਲ ਆਲੋ ਤੋ ਸਟਿੱਕਰ, ਡੂਡਲ ਅਤੇ ਵੱਡੇ ਈਮੋਜੀ ਅਤੇ ਟੈਕਸਟ ਨੂੰ ਵੀ ਸੈਂਡ ਕੀਤਾ ਜਾ ਸਕਦਾ ਹੈ। ਹਾਲਾਂਕਿ ਆਲੋ ਨਾਲ ਨਾ ਤਾਂ ਥਰਡ ਪਾਰਟੀ ਐਪਸ ਨੂੰ ਮੈਸੇਜ ਕਰ ਸਕਦੀ ਹੈ ਤੇ ਨਾ ਹੀ ਡੈਸਕਟਾਪ 'ਤੇ ਇਹ ਐਪ ਮਿਲਣਯੋਗ ਹੈ। ਡਿਊ ਦੀ ਗੱਲ ਕਰੀਏ ਤਾਂ ਇਹ ਵੀਡੀਓ ਕਾਲਿੰਗ ਐਪ ਸਧਾਰਨ ਡਿਜ਼ਾਈਨ ਨਾਲ ਆਉਂਦਾ ਹੈ ਪਰ ਡਿਊ ਦੀ ਖਾਸ ਗੱਲ ਇਹ ਹੈ ਕਿ ਕਾਲ ਚੁੱਕਣ ਤੋਂ ਪਹਿਲਾਂ ਹੀ ਦੂਜੇ ਪਾਸਿਓਂ ਵੀਡੀਓ ਨਜ਼ਰ ਆਉਣ ਲਗ ਪੈਂਦੀ ਹੈ।
Gboard
ਜੀ-ਬੋਰਡ ਐਪ ਨੂੰ ਫੋਨ 'ਚ ਇੰਸਟਾਲ ਕਰਨ ਪਿੱਛੋਂ ਤੁਸੀਂ ਆਪਣੇ ਕੀ-ਬੋਰਡ ਐਪ ਨੂੰ ਜੀ-ਬੋਰਡ ਰਾਹੀਂ ਰਿਪਲੇਸ ਕਰ ਦਿਓਗੇ।
ਜੀ-ਬੋਰਡ ਐਪ ਟੈਕਸਟ ਕਰਦੇ ਸਮੇਂ ਸਵਾਲਾਂ ਦਾ ਜਵਾਬ ਲੱਭਣ 'ਚ ਮਦਦ ਕਰੇਗਾ, ਜਿਵੇਂ ਰੈਸਟੋਰੈਂਟ ਆਦਿ ਸਬੰਧੀ ਜਾਣਕਾਰੀ ਦੇਣੀ। ਇਸ ਲਈ ਚੈਟ ਅੱਧਵਾਟੇ ਛੱਡਣ ਦੀ ਲੋੜ ਨਹੀਂ। ਇਸ ਗੂਗਲ ਦੀ ਸਰਚ ਬਾਰ ਇਨਬਿਲਟ ਹੈ, ਜਿਸ ਨਾਲ ਇਹ ਕੰਮ ਹੁੰਦਾ ਹੈ।
Pocket
ਜੇ ਤੁਸੀਂ ਕੋਈ ਆਰਟੀਕਲ ਦੇਖਦੇ ਹੋ ਪਰ ਉਸ ਨੂੰ ਪੜ੍ਹਨ ਲਈ ਤੁਹਾਡੇ ਕੋਲ ਫਿਲਹਾਲ ਸਮਾਂ ਨਹੀਂ ਹੈ ਤਾਂ ਪਾਕੇਟ ਤੁਹਾਡੀ ਮਦਦ ਕਰੇਗਾ। ਪਾਕੇਟ ਐਪ 'ਚ ਤੁਸੀਂ ਉਸ ਨੂੰ ਸੇਵ ਕਰ ਸਕਦੇ ਹੋ ਤੇ ਬਾਅਦ 'ਚ ਪੜ੍ਹ ਸਕਦੇ ਹੋ। ਸੇਵ ਆਰਟੀਕਲ ਨੂੰ ਪੜ੍ਹਨ ਲਈ ਇੰਟਰਨੈੱਟ ਕੁਨੈਕਸ਼ਨ ਦੀ ਵੀ ਲੋੜ ਨਹੀਂ। ਤੁਸੀਂ ਇਸਦੀ ਵਰਤੋਂ ਪੀ. ਸੀ. 'ਤੇ ਵੀ ਕਰ ਸਕਦੇ ਹੋ।
Calorie Counter
ਖਾਣੇ ਵਿਚ ਕੈਲੋਰੀ ਨੂੰ ਕਾਊਂਟ ਕਰਨਾ ਸੌਖੀ ਗੱਲ ਨਹੀਂ ਪਰ ਫਿਟਨੈੱਸ ਪਲ ਦੇ ਕੈਲੋਰੀ ਕਾਊਂਟਰ ਤੋਂ ਅਜਿਹਾ ਕਰਨਾ ਸੌਖਾ ਹੋ ਸਕਦਾ ਹੈ। ਤੁਹਾਨੂੰ ਇਸ ਐਪ ਨੂੰ ਸਿਰਫ ਇਹੀ ਦੱਸਣਾ ਹੋਵੇਗਾ ਕਿ ਤੁਸੀਂ ਸਾਰਾ ਦਿਨ ਕੀ ਖਾ ਰਹੇ ਹੋ ਅਤੇ ਇਹ ਤੁਹਾਨੂੰ ਦੱਸ ਦੇਵੇਗਾ ਕਿ ਉਸ 'ਚ ਕਿੰਨੀ ਕੈਲੋਰੀ ਹੈ। ਇਸ ਐਪ ਦੀ ਮਦਦ ਨਾਲ ਤੁਸੀਂ ਆਪਣਾ ਭਾਰ ਘੱਟ ਕਰ ਸਕਦੇ ਹੋ, ਕਿਉਂਕਿ ਤੁਹਾਨੂੰ ਪਤਾ ਲਗ ਜਾਏਗਾ ਇਕ ਦਿਨ 'ਚ ਤੁਸੀਂ ਕਿੰਨੀਆ ਕੈਲੋਰੀਆਂ ਦੀ ਵਰਤੋਂ ਕੀਤੀ ਹੈ।
Meditation Studio
ਆਈ. ਓ. ਐੱਸ. ਅਤੇ ਐਂਡ੍ਰਾਇਡ ਡਿਵਾਈਸਿਸ ਲਈ ਉਪਲਬਧ ਇਹ ਐਪ ਤੁਸੀਂ ਮੈਡੀਟੇਸ਼ਨ ਲਈ ਵਰਤੋਂ 'ਚ ਲਿਆ ਸਕਦੇ ਹੋ। ਇਸ 'ਚ ਯੂਜ਼ਰਸ ਨੂੰ 200 ਤਰ੍ਹਾਂ ਦੀ ਮੈਡੀਟੇਸ਼ਨ ਲਈ ਗਾਈਡ ਕੀਤਾ ਜਾਂਦਾ ਹੈ। ਇਸ ਐਪ ਨੂੰ ਤੁਸੀਂ ਸੌਣ ਵੇਲੇ, ਸਵੈ-ਭਰੋਸਾ, ਖਿਚਾਅ ਅਤੇ ਚਿੰਤਾ ਦੂਰ ਕਰਨ ਲਈ ਵਰਤ ਸਕਦੇ ਹੋ। ਤੁਸੀਂ ਜਦੋਂ ਚਾਹੋ, ਇਸਦੀ ਵਰਤੋਂ ਕਰ ਸਕਦੇ ਹੋ।
Quik
ਸਮਾਰਟਫੋਨ ਹਾਈ ਕੁਆਲਿਟੀ ਵਾਲੀ ਵੀਡੀਓ ਨੂੰ ਰਿਕਾਰਡ ਕਰ ਲੈਂਦੇ ਹਨ ਪਰ ਇਹ ਐਪ ਇਨ੍ਹਾਂ ਨੂੰ ਐਡਿਟ ਕਰਨ ਦਾ ਕੰਮ ਕਰਦਾ ਹੈ। ਕੁਇਕ ਐਪ ਬਹੁਤ ਸਾਰੀਆਂ ਵੀਡੀਓ ਦੀ ਪਛਾਣ ਕਰਕੇ ਉਨ੍ਹਾਂ ਵਿਚੋਂ ਵਧੀਆ ਮੂਵਮੈਂਟਸ ਨੂੰ ਲੱਭ ਕੇ ਮਿਊਜ਼ਿਕ ਲਗਾ ਕੇ ਤੁਹਾਡੇ ਸਾਹਮਣੇ ਪੇਸ਼ ਕਰਦਾ ਹੈ। ਯੂ-ਟਿਊਬ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਵੀਡੀਓ ਅਪਲੋਡ ਕਰਨ ਤੋਂ ਪਹਿਲਾਂ ਤੁਸੀਂ ਇਸ ਐਪ ਦੀ ਮਦਦ ਲੈ ਸਕਦੇ ਹੋ।
ਹੁਣ ਇਨ੍ਹਾਂ ਸਮਾਰਟਫੋਨਜ਼ ਨੂੰ ਸਪੋਰਟ ਨਹੀਂ ਕਰੇਗਾ Whatsapp
NEXT STORY