ਜਲੰਧਰ- ਇੰਸਟੈਂਟ ਮੈਸੇਜਿੰਗ ਪਲੇਟਫਾਰਮ ਵਟਸਐਪ ਦੇ ਲੱਖਾਂ ਦੀਵਾਨੇ ਹਨ ਜੋ ਇਸ ਐਪ ਦੀ ਵਰਤੋਂ ਚੈਟਿੰਗ, ਟੈਕਸਟ ਮੈਸੇਜ, ਡਾਕਿਊਮੈਂਟਸ, ਪੀ.ਡੀ.ਏ.ਐੱਫ. ਫਾਇਲਾਂ, ਜਿਫ ਇਮੇਜ, ਵੀਡੀਓ ਕਾਲ ਆਦਿ ਕਰਨ ਲਈ ਕਰਦੇ ਹਨ। ਇਸ ਮਹੀਨੇ ਦੇ ਅੰਤ 'ਚ ਲੱਖਾਂ ਯੂਜ਼ਰਸ ਵਟਸਐਪ ਚਲਾਉਣ ਤੋਂ ਵਾਂਝੇ ਰਹਿ ਜਾਣਗੇ ਜੋ ਪੁਰਾਣੇ ਫੋਨਜ਼ 'ਤੇ ਇਸ ਐਪ ਦੀ ਵਰਤੋਂ ਕਰਦੇ ਹਨ। ਵਟਸਐਪ ਦੀ ਇਕ ਬਲਾਗ ਪੋਸਟ ਮੁਤਾਬਕ, ਵਟਸਐਪ ਨੂੰ ਕੰਪਨੀ ਨਵੇਂ ਫੀਚਰਜ਼ ਨਾਲ ਅਪਡੇਟ ਕਰਨ ਵਾਲੀ ਹੈ, ਇਨ੍ਹਾਂ ਨਵੇਂ ਫੀਚਰਜ਼ ਦੇ ਆਉਣ ਨਾਲ ਵਟਸਐਪ ਕੁਝ ਪੁਰਾਣੇ ਸਮਾਰਟਫੋਨਜ਼ 'ਚ ਸਪੋਰਟ ਨਹੀਂ ਕਰੇਗਾ। ਇਸ ਬਾਰੇ 'ਚ ਕੰਪਨੀ ਨੇ ਪਹਿਲਾਂ ਵੀ ਜਾਣਕਾਰੀ ਦਿੱਤੀ ਹੈ।
ਵਟਸਐਪ ਦੇ ਇਕ ਬਿਆਨ ਮੁਤਾਬਕ, 2009 'ਚ ਲਾਂਚ ਹੋਏ ਸੈਕਿੰਡ ਜਨਰੇਸ਼ਨ ਆਈਫੋਨ, ਆਈਫੋਨ 4, ਆਈਫੋਨ 4ਐੱਸ ਅਤੇ 5 'ਚ ਵਟਸਐਪ ਸਪੋਰਟ ਨਹੀਂ ਕਰੇਗਾ ਜਿਨ੍ਹਾਂ ਨੂੰ ਆਈ.ਓ.ਐੱਸ. 10 ਦੇ ਨਾਲ ਅਪਡੇਟ ਨਹੀਂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਐਂਡਰਾਇਡ ਆਪਰੇਟਿੰਗ ਸਿਸਟਮ 'ਤੇ ਕੰਮ ਕਰਨ ਵਾਲੇ ਉਨ੍ਹਾਂ ਸਮਾਰਟਫੋਨਜ਼ ਅਤੇ ਟੈਬਲੇਟਸ 'ਤੇ ਵਟਸਐਪ ਕੰਮ ਨਹੀਂ ਕਰੇਗਾ ਜਿਨ੍ਹਾਂ 'ਚ ਐਂਡਰਾਇਡ 2.1 ਜਾਂ 2.2 ਵਰਜ਼ਨ ਹੈ। ਬਲੈਕਬੇਰੀ ਅਤੇ ਨੋਕੀਆ ਐੱਸ40 ਅਤੇ ਨੋਕੀਆ ਸਿੰਬੀਅਨ ਐੱਸ60 ਯੂਜ਼ਰਸ ਵੀ ਜੂਨ 2017 ਤੋਂ ਬਾਅਦ ਵਟਸਐਪ ਨਹੀਂ ਚਲਾ ਸਕਣਗੇ। ਜੇਕਰ ਤੁਸੀਂ ਵੀ ਇਨ੍ਹਾਂ ਸਮਰਾਟਫੋਨਜ਼ ਦੀ ਵਰਤੋਂ ਕਰ ਰਹੇ ਹੋ ਤਾਂ 31 ਦਸੰਬਰ ਤੋਂ ਪਹਿਲਾਂ ਆਪਣਾ ਫੋਨ ਬਦਲ ਲਓ। ਜ਼ਿਕਰਯੋਗ ਹੈ ਕਿ ਵਟਸਐਪ ਨੇ ਇਨ੍ਹਾਂ ਯੂਜ਼ਰਸ ਨੂੰ ਆਪਣਾ ਫੋਨ ਬਦਲਣ ਦੀ ਵੀ ਸਲਾਹ ਦਿੱਤੀ ਸੀ।
ਦੁਨੀਆਂ ਦਾ ਸਭ ਤੋਂ ਜ਼ਿਆਦਾ ਗਰਮੀ-ਰੋਧਕ ਪਦਾਰਥ ਮਿਲਿਆ
NEXT STORY