ਗੈਜੇਟ ਡੈਸਕ– ਸਰਦੀ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ। ਕੜਾਕੇਦਾਰ ਠੰਡ ਦੇ ਆਉਂਦੇ ਹੀ ਪਾਣੀ ਗਰਮ ਕਰਨ ਲਈ ਗੀਜ਼ਰ ਦੀ ਮੰਗ ਕਾਫੀ ਵੱਧ ਜਾਂਦੀ ਹੈ। ਗੀਜ਼ਰ ਦੀ ਕੀਮਤ ਜ਼ਿਆਦਾ ਹੁੰਦੀ ਹੈ ਅਤੇ ਇਨ੍ਹਾਂ ਨੂੰ ਇੰਸਟਾਲ ਕਰਨ ਲਈ ਵੀ ਕਾਫੀ ਥਾਂ ਦੀ ਲੋੜ ਹੁੰਦੀ ਹੈ। ਅਜਿਹੇ ’ਚ ਸਾਰਿਆਂ ਲਈ ਗੀਜ਼ਰ ਦੀ ਵਰਤੋਂ ਕਰ ਪਾਉਣਾ ਸੰਭਵ ਨਹੀਂ ਹੁੰਦਾ। ਇਸ ਸਮੱਸਿਆ ਦੇ ਹੱਲ ਲਈ ਅਸੀਂ ਤੁਹਾਡੇ ਲਈ ਲਿਆਏ ਹਾਂ ਇਕ ਕੰਪੈਕਟ ਅਤੇ ਦਮਦਾਰ ਡਿਵਾਈਸ, ਜਿਸਦੀ ਮਦਦ ਨਾਲ ਚੁਕਟੀਕਾਂ ’ਚ ਪਾਣੀ ਗਰਮ ਕੀਤਾ ਜਾ ਸਕਦਾ ਹੈ ਅਤੇ ਇਸਦੀ ਕੀਮਤ ਵੀ ਬਹੁਤ ਜ਼ਿਆਦਾ ਨਹੀਂ ਹੈ।
ਅਸੀਂ ਗੱਲ ਕਰ ਰਹੇ ਹਾਂ Mini Water Heater ਦੀ। ਇਸ ਮਿੰਨੀ ਹੀਟਰ ਨੂੰ ਆਸਾਨੀ ਨਾਲ ਆਪਣੇ ਘਰ ਦੀ ਕਿਸੇ ਵੀ ਟੂਟੀ ਨਾਲ ਫਿੱਟ ਕੀਤਾ ਜਾ ਸਕਦਾ ਹੈ। ਇਹ ਮਿੰਨੀ ਹੀਟਰ ਭਲੇ ਹੀ ਦਿਸਣ ’ਚ ਛੋਟਾ ਹੈ ਪਰ ਇਸ ਨਾਲ ਫਟਾਫਟ ਪਾਣੀ ਗਰਮ ਹੋ ਜਾਂਦਾ ਹੈ। Instant Electric Water Heater ’ਚ ਪਾਣੀ ਨੂੰ ਗਰਮ ਕਰਨ ’ਚ ਬਹੁਤ ਹੀ ਘੱਟ ਸਮਾਂ ਲਗਦਾ ਹੈ।
ਇੰਝ ਕੰਮ ਕਰਦਾ ਹੈ Mini Water Heater
ਦਰਅਸਲ, ਮਿੰਨੀ ਵਾਟਰ ਹੀਟਰ ਨੂੰ ਬਿਨਾਂ ਕਿਸੇ ਝੰਝਟ ਦੇ ਇੰਸਟਾਲ ਕੀਤਾ ਜਾ ਸਕਦਾ ਹੈ। ਇਸ ਮਿੰਨੀ ਹੀਟਰ ਨੂੰ ਬਾਥਰੂਮ ਤੋਂ ਇਲਾਵਾ ਰਸੋਈ ਦੀ ਟੂਟੀ ’ਚ ਵੀ ਇਸਟਾਲ ਕੀਤਾ ਜਾ ਸਕਦਾ ਹੈ। ਇਹ ਹੀਟਰ ਸਟੇਨਲੈੱਸ ਸਟੀਲ ਦਾ ਬਣਿਆ ਹੁੰਦਾ ਹੈ ਅਤੇ ਇਸ ਵਿਚ ਡਿਸਪਲੇਅ ਦਾ ਸਪੋਰਟ ਵੀ ਮਿਲਦਾ ਹੈ। ਡਿਸਪਲੇਅ ਦੀ ਮਦਦ ਨਾਲ ਪਾਣੀ ਦੇ ਤਾਪਮਾਨ ਨੂੰ ਵੀ ਮਾਨੀਟਰ ਕੀਤਾ ਜਾ ਸਕਦਾ ਹੈ। ਮਿੰਨੀ ਵਾਟਰ ਹੀਟਰ ਨੂੰ ਇਲੈਕਟ੍ਰਿਕ ਕਾਰਡ ਦੀ ਮਦਦ ਨਾਲ ਚਲਾਇਆ ਜਾ ਸਕਦਾ ਹੈ। ਮਿੰਨੀ ਵਾਟਰ ਹੀਟਰ ਦੀ ਮਦਦ ਨਾਲ ਪਾਣੀ ਤੁਰੰਤ ਗਰਮ ਹੋ ਜਾਂਦਾ ਹੈ ਅਤੇ ਗੀਜ਼ਰ ਦੇ ਮੁਕਾਬਲੇ ਇਸ ਨਾਲ ਬਿਜਲੀ ਦੀ ਵੀ ਘੱਟ ਖ਼ਪਤ ਹੁੰਦੀ ਹੈ।
ਮਿੰਨੀ ਵਾਟਰ ਹੀਟਰ ਦੀ ਕੀਮਤ
Mini Water Heater ਨੂੰ ਆਨਲਾਈਨ ਈ-ਕਾਮਰਸ ਪਲੇਟਫਾਰਮ ਤੋਂ 1,000 ਰੁਪਏ ਤੋਂ 2,000 ਰੁਪਏ ਦੇ ਵਿਚਕਾਰ ਦੀ ਕੀਮਤ ’ਤੇ ਖ਼ਰੀਦਿਆ ਜਾ ਸਕਦਾ ਹੈ। ਫਿਲਹਾਲ ਦੀਵਾਲੀ ਸੇਲ ’ਚ ਮਿੰਨੀ ਵਾਟਰ ਹੀਟਰ ’ਤੇ ਚੰਗਾ ਡਿਸਕਾਊਂਟ ਵੀ ਮਿਲ ਰਿਹਾ ਹੈ।
ਗੂਗਲ ਦਾ ਯੂਜ਼ਰਜ਼ ਨੂੰ ਦੀਵਾਲੀ ਦਾ ਸ਼ਾਨਦਾਰ ਤੋਹਫ਼ਾ, ਆਨਲਾਈਨ ਜਗਾ ਸਕੋਗੇ ਦੀਵੇ, ਜਾਣੋ ਕਿਵੇਂ
NEXT STORY