ਗੈਜੇਟ ਡੈਸਕ- ਸਮਾਰਟਫੋਨ ਦੇ ਨਾਲ ਅੱਜ-ਕੱਲ ਬਹੁਤ ਜ਼ਿਆਦਾ ਸਟੋਰੇਜ ਮਿਲਣ ਲੱਗੀ ਹੈ। ਇਸਦਾ ਵੱਡਾ ਕਾਰਨ ਇਹ ਵੀ ਹੈ ਕਿ ਲੋਕਾਂ ਦੀਆਂ ਜ਼ਰੂਰਤਾਂ ਵੱਧ ਗਈਆਂ ਹਨ ਅਤੇ ਮੋਬਾਇਲ ਦਾ ਇਸਤੇਮਾਲ ਵੱਧ ਗਿਆ ਹੈ। ਪਹਿਲਾਂ 32 ਜੀ.ਬੀ. ਸਟੋਰੇਜ ਵੀ ਫੋਨ ਲਈ ਵੱਡੀ ਗੱਲ ਹੁੰਦੀ ਸੀ ਅਤੇ 16 ਜੀ.ਬੀ. ਸਟੋਰੇਜ ਵਾਲੇ ਫੋਨ ਵੀ ਲਾਂਚ ਹੁੰਦੇ ਸਨ ਪਰ ਹੁਣ 20 ਹਜ਼ਾਰ ਰੁਪਏ ਦੀ ਰੇਂਜ 'ਚ ਵੀ ਤੁਹਾਨੂੰ 256 ਜੀ.ਬੀ. ਸਟੋਰੇਜ ਵਾਲੇ ਚੰਗੇ ਫੋਨ ਮਿਲ ਜਾਵੇਗੀ। ਅੱਜ ਦੀ ਇਸ ਰਿਪੋਰਟ 'ਚ ਅਸੀਂ ਤੁਹਾਨੂੰ ਇਹੀ ਦੱਸਾਂਗੇ।
ਇਹ ਵੀ ਪੜ੍ਹੋ– ਆ ਗਿਆ UPI ATM, ਹੁਣ ਬਿਨਾਂ ਕਾਰਡ ਦੇ ਕੱਢਵਾ ਸਕੋਗੇ ਪੈਸੇ, ਜਾਣੋ ਕਿਵੇਂ
Realme narzo 60 5G
ਜੇਕਰ ਘੱਟ ਕੀਮਤ 'ਚ ਜ਼ਿਆਦਾ ਸਟੋਰੇਜ ਅਤੇ ਚੰਗੀ ਕੁਆਲਿਟੀ ਵਾਲਾ ਫੋਨ ਚਾਹੀਦਾ ਹੈ ਤਾਂ ਇਹ ਫੋਨ ਤੁਹਾਡੇ ਲਈ ਹੈ। ਫੋਨ 'ਚ 16 ਜੀ.ਬੀ. ਤਕ ਰੈਮ ਦੇ ਨਾਲ 256 ਜੀ.ਬੀ. ਤਕ ਦੀ ਸਟੋਰੇਜ ਦਿੱਤੀਗਈ ਹੈ। ਇਸ ਵਿਚ 6.43 ਇੰਚ ਦੀ ਫੁੱਲ ਐੱਚ.ਡੀ. ਪਲੱਸ ਸੁਪਰ ਐਮੋਲੇਡ ਕਰਵਡ ਡਿਸਪਲੇਅ ਅਤੇ ਮੀਡੀਆਟੈੱਕ ਡਾਈਮੈਂਸਿਟੀ 6020 ਪ੍ਰੋਸੈਸਰ ਹੈ। ਇਸ ਵਿਚ 64 ਮੈਗਾਪਿਕਸਲ ਦਾ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ।
Infinix Note 30 5G
20 ਹਜ਼ਾਰ ਰੁਪਏ ਦੀ ਰੇਂਜ 'ਚ 256 ਜੀ.ਬੀ. ਸਟੋਰੇਜ ਦੇ ਨਾਲ ਆਉਣ ਵਾਲਾ ਇਹ ਵੀ ਇਕ ਚੰਗਾ ਫੋਨ ਹੈ। ਫੋਨ 'ਚ ਜੇ.ਬੀ.ਐੱਲ. ਦੇ ਨਾਲ Hi-Res ਆਡੀਓ ਮਿਲਦਾ ਹੈ। Infinix Note 30 5G 'ਚ 5000mAh ਦੀ ਬੈਟਰੀ ਹੈ ਜਿਸਦੇ ਨਾਲ 45 ਵਾਟ ਦੀ ਵਾਇਰ ਚਾਰਜਿੰਗ ਦਾ ਸਪੋਰਟ ਹੈ। ਫੋਨ 'ਚ ਵਾਟਰ ਡਿਟੈਕਸ਼ਨ ਵੀ ਮਿਲਦਾ ਹੈ। Infinix Note 30 5G 'ਚ ਤਿੰਨ ਰੀਅਰ ਕੈਮਰੇ ਹਨ ਜਿਨ੍ਹਾਂ 'ਚ ਪ੍ਰਾਈਮਰੀ ਲੈੱਨਜ਼ 108 ਮੈਗਾਪਿਕਸ ਦਾ ਹੈ।
ਇਹ ਵੀ ਪੜ੍ਹੋ– ਹੁਣ ਇਕ ਹੀ ਫੋਨ 'ਚ ਚੱਲਣਗੇ ਦੋ-ਦੋ WhatsApp ਅਕਾਊਂਟ, ਨਹੀਂ ਪਵੇਗੀ 'ਡਿਊਲ ਐਪ' ਦੀ ਲੋੜ
POCO X5 5G
POCO X5 5G 'ਚ ਤਿੰਨ ਰੀਅਰ ਕੈਮਰੇ ਹਨ ਜਿਨ੍ਹਾਂ 'ਚ ਪ੍ਰਾਈਮਰੀ ਲੈੱਨਜ਼ 48 ਮੈਗਾਪਿਕਸਲ ਦਾ ਹੈ। ਦੂਜਾ ਲੈੱਨਜ਼ 8 ਮੈਗਾਪਿਕਸਲ ਦਾ ਹੈ ਅਤੇ ਤੀਜਾ ਲੈੱਨਜ਼ 2 ਮੈਗਾਪਿਕਸਲ ਦਾ ਹੈ। ਫਰੰਟ 'ਚ 16 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਫੋਨ 'ਚ 6.7 ਇੰਚ ਦੀ ਫੁਲ ਐੱਚ.ਡੀ. ਪਲੱਸ ਐਮੋਲੇਡ ਸਕਰੀਨ ਹੈ ਜਿਸਦਾ ਰਿਫ੍ਰੈਸ਼ ਰੇਟ 120Hz ਹੈ। ਫੋਨ 'ਚ ਸਨੈਪਡ੍ਰੈਗਨ 695 ਪ੍ਰੋਸੈਸਰ ਦੇ ਨਾਲ 8 ਜੀ.ਬੀ. ਤਕ ਰੈਮ ਅਤੇ 256 ਜੀ.ਬੀ. ਤਕ ਦੀ ਸਟੋਰੇਜ ਹੈ।
REDMI 12 5G
ਫੋਨ 'ਚ 6.79 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸਦਾ ਰਿਫ੍ਰੈਸ਼ ਰੇਟ 90Hz ਹੈ ਅਤੇ ਪੀਕ ਬ੍ਰਾਈਟਨੈੱਸ 450 ਨਿਟਸ ਹੈ। ਡਿਸਪਲੇਅ 'ਤੇ ਗੋਰਿਲਾ ਗਲਾਸ ਹੈ। REDMI 12 5G 'ਚ ਸਨੈਪਡ੍ਰੈਗਨ 4 Gen 2 ਪ੍ਰੋਸੈਸਰ ਦੇ ਨਾਲ 8 ਜੀ.ਬੀ. ਤਕ ਰੈਮ ਦੇ ਨਾਲ 256 ਜੀ.ਬੀ. ਦੀ ਸਟੋਰੇਜ ਮਿਲਦੀ ਹੈ। ਇਸ ਵਿਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਹੈ।
ਇਹ ਵੀ ਪੜ੍ਹੋ– ਗੂਗਲ ਨੇ ਬਦਲਿਆ ਐਂਡਰਾਇਡ ਦਾ ਲੋਗੋ, ਜਾਣੋ ਹੁਣ ਤੁਹਾਡੇ ਫੋਨ 'ਚ ਕੀ ਦਿਸੇਗਾ
TECNO Spark 10 5G
ਇਹ ਵੀ 20 ਹਜ਼ਾਰ ਰੁਪਏ ਦੀ ਕੀਮਤ 'ਚ 256 ਜੀ.ਬੀ. ਸਟੋਰੇਜ ਦੇ ਨਾਲ ਆਉਣ ਵਾਲਾ ਫੋਨ ਹੈ। ਇਸ ਵਿਚ 6.6 ਇੰਚ ਦੀ ਐੱਚ.ਡੀ. ਪਲੱਸ ਐਮੋਲੇਡ ਡਿਸਪਲੇਅ ਦੇ ਨਾਲ ਮੀਡੀਆਟੈੱਕ ਡਾਈਮੈਂਸਿਟੀ 6020 ਪ੍ਰੋਸੈਸਰ ਮਿਲਦਾ ਹੈ। ਇਸਤੋਂ ਇਲਾਵਾ ਡਿਊਲ ਕੈਮਰਾ ਸੈੱਟਅਪ ਮਿਲਦਾ ਹੈ, ਜਿਸ ਵਿਚ ਪ੍ਰਾਈਮਰੀ ਕੈਮਰਾ 50 ਮੈਗਾਪਿਕਸਲ ਅਤੇ ਸੈਕੇਂਡਰੀ ਕੈਮਰਾ ਏ.ਆਈ. ਸੈਂਸਰ ਮਿਲਦਾ ਹੈ। ਫੋਨ 'ਚ ਸੈਲਫੀ ਅਤੇ ਵੀਡੀਓ ਕਾਲਿੰਗ ਲਈ 8 ਮੈਗਾਪਿਕਸਲ ਦਾ ਏ.ਆਈ.-ਸਪੋਰਟ ਸੈਲਫੀ ਕੈਮਰਾ ਦਿੱਤਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੰਦਰਯਾਨ-3 ਦੀ ਸਫਲਤਾ 'ਤੇ ਇਸ ਕੰਪਨੀ ਨੇ ਲਾਂਚ ਕੀਤਾ ਸਪੈਸ਼ਲ ਫੋਨ, ਘੱਟ ਕੀਮਤ 'ਚ ਮਿਲਣਗੇ ਸ਼ਾਨਦਾਰ ਫੀਚਰਜ਼
NEXT STORY