ਗੈਜੇਟ ਡੈਸਕ—ਜੇਕਰ ਤੁਹਾਡਾ ਸਮਾਰਟਫੋਨ ਵੀ ਵਾਰ-ਵਾਰ ਹੈਂਗ ਹੋ ਰਿਹਾ ਹੈ ਜਾਂ ਸਲੋਅ ਹੋ ਰਿਹਾ ਹੈ ਤਾਂ ਇਸ ਦਾ ਮੁੱਖ ਕਾਰਣ ਸਟੋਰੇਜ਼ ਵੀ ਹੋ ਸਕਦੀ ਹੈ। ਅਜਿਹੇ ’ਚ ਜੇਕਰ ਤੁਸੀਂ ਫੋਨ ’ਚ ਜ਼ਿਆਦਾ ਡਾਟਾ ਇੱਕਠਾ ਕਰਨਾ ਚਾਹੁੰਦੇ ਹੋ ਤਾਂ ਉਸ ਦੇ ਲਈ ਜ਼ਿਆਦਾ ਸਟੋਰੇਜ਼ ਸਮੱਰਥਾ ਵਾਲਾ ਫੋਨ ਤੁਹਾਡੇ ਲਈ ਬੈਸਟ ਹੋਵੇਗਾ। ਪਰ ਕਈ ਯੂਜ਼ਰਸ ਨੂੰ ਲੱਗਦਾ ਹੈ ਕਿ ਜ਼ਿਆਦਾ ਸਟੋਰੇਜ਼ ਵਾਲੇ ਫੋਨ ਲਈ ਕੀਮਤ ਵੀ ਜ਼ਿਆਦਾ ਹੋਵੇਗੀ ਜਦਕਿ ਅਜਿਹਾ ਨਹੀਂ ਹੈ ਕਿਉਂਕਿ ਬਾਜ਼ਾਰ ’ਚ ਤੁਹਾਨੂੰ ਘੱਟ ਕੀਮਤ ’ਚ ਵੀ ਜ਼ਿਆਦਾ ਸਟੋਰੇਜ਼ ਸਮਰੱਥਾ ਵਾਲੇ ਫੋਨ ਮਿਲ ਜਾਣਗੇ। ਹਾਲਾਂਕਿ ਘੱਟ ਕੀਮਤ ’ਚ ਅਜਿਹੇ ਫੋਨ ਦੀ ਗਿਣਤੀ ਥੋੜੀ ਘੱਟ ਹੈ। ਇਸ ਖਬਰ ’ਚ ਅਸੀਂ ਤੁਹਾਨੂੰ ਅਜਿਹੇ ਸਮਾਰਟਫੋਨਜ਼ ਦੇ ਬਾਰੇ ’ਚ ਜਿਨ੍ਹਾਂ ਦੀ ਕੀਮਤ 10 ਹਜ਼ਾਰ ਰੁਪਏ ਤੋਂ ਘੱਟ ਹੈ ਅਤੇ 128ਜੀ.ਬੀ. ਇੰਟਰਨਲ ਸਟੋਰੇਜ਼ ਨਾਲ ਆਉਂਦੇ ਹਨ।
Redmi 9
ਕੀਮਤ-9,999 ਰੁਪਏ
10,000 ਰੁਪਏ ਤੋਂ ਘੱਟ ਕੀਮਤ ਵਾਲੇ ਇਸ ਸਮਾਰਟਫੋਨ ’ਚ 4ਜੀ.ਬੀ. ਰੈਮ ਨਾਲ 128ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ। ਰੈੱਡਮੀ 9 ਨੂੰ MediaTek Helio G35 ਪ੍ਰੋਸੈਸਰ ’ਤੇ ਪੇਸ਼ ਕੀਤਾ ਗਿਆ ਹੈ। ਇਸ ਸਮਾਰਟਫੋਨ ’ਚ ਪਾਵਰ ਬੈਕਅਪ ਲਈ 5000 ਐੱਮ.ਏ.ਐੱਚ. ਦੀ ਬੈਟਰੀ ਮੌਜੂਦ ਹੈ ਅਤੇ ਵਾਟਰਡਰਾਪ ਨੌਚ ਸਟਾਈਲ ਨਾਲ 6.53 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ। ਇਸ ’ਚ 13+2 ਮੈਗਾਪਿਕਸਲ ਦਾ ਡਿਊਲ ਰੀਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਮੌਜੂਦ ਹੈ।
Redmi 9i
ਕੀਮਤ-9,299 ਰੁਪਏ
ਰੈੱਡਮੀ 9ਆਈ ਨੂੰ ਯੂਜ਼ਰਸ ਮਿਡਨਾਈਡ ਬਲੈਕ, ਸੀ ਬਲੂ ਅਤੇ ਨੇਚਰ ਗ੍ਰੀਨ ਕਲਰ ਵੈਰੀਐਂਟ ’ਚ ਖਰੀਦਿਆ ਜਾ ਸਕਦਾ ਹੈ। ਇਸ ’ਚ 4ਜੀ.ਬੀ. ਰੈਮ ਅਤੇ 128ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ। ਇਸ ’ਚ 13 ਮੈਗਾਪਿਕਸਲ ਦਾ ਰੀਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਮੌਜੂਦ ਹੈ। ਇਸ ਤੋਂ ਇਲਾਵਾ 6.53 ਇੰਚ ਦੀ ਡਿਸਪਲੇਅ ਮੌਜੂਦ ਹੈ। ਇਹ ਸਮਾਰਟਫੋਨ MediaTek Helio G25 ਪ੍ਰੋਸੈਸਰ ’ਤੇ ਕੰਮ ਕਰਦਾ ਹੈ ਅਤੇ ਪਾਵਰ ਬੈਕਅਪ ਲਈ 5000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।
Infinix Note 7 Lite
ਕੀਮਤ-7,499 ਰੁਪਏ
ਘੱਟ ਕੀਮਤ ਵਾਲੇ ਇਸ ਸਮਾਰਟਫੋਨ ’ਚ ਯੂਜ਼ਰ ਨੂੰ 4ਜੀ.ਬੀ. ਰੈਮ ਨਾਲ 128ਜੀ.ਬੀ. ਇੰਟਰਨਲ ਸਟੋਰੇਜ਼ ਦੀ ਸੁਵਿਧਾ ਮਿਲੇਗੀ। ਇਸ ’ਚ 6.6. ਇੰਚ ਦੀ ਪੰਚ ਹੋਲ ਡਿਸਪਲੇਅ ਦਿੱਤੀ ਗਈ ਹੈ। ਇਹ ਸਮਾਰਟਫੋਨ ਹੀਲੀਓ ਪੀ22 ਪ੍ਰੋਸੈਸਰ ’ਤੇ ਕੰਮ ਕਰਦਾ ਹੈ। ਇਨਫਿਨਿਕਸ ਨੋਟ 7 ਲਾਈਟ ’ਚ 48 ਮੈਗਾਪਿਕਸਲ ਦਾ ਰੀਅਰ ਕੈਮਰਾ ਅਤੇ 8 ਮੈਗਾਪਿਕਸਲ ਦਾ ਕੈਮਰਾ ਮੌਜੂਦ ਹੈ। ਜਦਕਿ ਫੋਨ ਨੂੰ ਪਾਵਰ ਦੇਣ ਲਈ ਇਸ ’ਚ 5000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਇਹ ਸਮਾਰਟਫੋਨ ਐਂਡ੍ਰਾਇਡ 10 ਓ.ਐੱਸ. ’ਤੇ ਆਧਾਰਿਤ ਹੈ।
ਆਈਫੋਨ 12 ਸੀਰੀਜ਼ ਦੀ ਕੀਮਤ ਹੋਈ ਲੀਕ
NEXT STORY