ਜਲੰਧਰ- ਸਵਦੇਸ਼ੀ ਡਿਜੀਟਲ ਭੁਗਤਾਨ ਐਪ ਭੀਮ ਨੇ ਹੁਣ ਤੱਕ 1.7 ਕਰੋੜ ਡਾਊਨਲੋਡ ਦਾ ਅੰਕੜਾ ਪਾਰ ਕਰ ਲਿਆ ਹੈ। ਸਰਕਾਰ ਨੇ ਪਿਛਲੇ ਸਾਲ ਦਸੰਬਰ 'ਚ ਤੇਜ਼ ਅਤੇ ਸੁਰੱਖਿਅਤ ਨਕਦੀ ਰਹਿਤ ਭੁਗਤਾਨ ਦੇ ਮਕਸਦ ਨਾਲ ਇਸ ਐਪ ਨੂੰ ਪੇਸ਼ ਕੀਤਾ ਸੀ। ਨੀਤੀ ਕਮਿਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਮਿਤਾਭ ਕਾਂਤ ਨੇ ਅੱਜ ਇਹ ਜਾਣਕਾਰੀ ਦਿੱਤੀ।
ਸੀ. ਈ. ਓ. ਨੇ ਕਿਹਾ ਕਿ ਯੂ. ਐੱਸ. ਐੱਸ. ਡੀ. 'ਤੇ ਲੈਣ-ਦੇਣ 'ਚ ਨਵੰਬਰ-ਜਨਵਰੀ ਦੌਰਾਨ 45 ਫ਼ੀਸਦੀ ਦਾ ਵਾਧਾ ਹੋਇਆ ਹੈ। ਇਹ ਮੋਬਾਇਲ ਸ਼ਾਰਟ ਕੋਡ ਮੈਸੇਜ ਹੁੰਦਾ ਹੈ ਜੋ ਮੁੱਖ ਰੂਪ ਨਾਲ ਫੀਚਰ ਫੋਨ 'ਤੇ ਬੈਂਕਿੰਗ ਸੇਵਾਵਾਂ ਲਈ ਵਰਤਿਆ ਜਾਂਦਾ ਹੈ। ਕਾਂਤ ਨੇ ਦੱਸਿਆ ਕਿ ਨੋਟਬੰਦੀ ਤੋਂ ਪਹਿਲਾਂ ਦੇਸ਼ 'ਚ 8 ਲੱਖ ਪੀ. ਓ. ਐੱਸ. ਮਸ਼ੀਨਾਂ ਸਨ ਜਿਨ੍ਹਾਂ ਦੀ ਗਿਣਤੀ ਹੁਣ 28 ਲੱਖ 'ਤੇ ਪਹੁੰਚ ਗਈ ਹੈ।
ਚੀਨ ਬਣਾ ਰਿਹਾ ਹੈ ਦੁਨੀਆਂ ਦਾ ਸਭ ਤੋਂ ਤੇਜ਼ SuperComputer
NEXT STORY