ਜਲੰਧਰ- ਕਿਸੇ ਵੀ ਡਿਵਾਇਸ ਦੇ ਆਧਿਕਾਰਕ ਲਾਂਚ ਤੱਕ ਉਸ ਨਾਲ ਜੁੜੀ ਜਾਣਕਾਰੀ, ਸਪੈਸੀਫਿਕੇਸ਼ਨ ਨੂੰ ਲੁੱਕਾ ਕੇ ਰੱਖਣਾ ਟੈੱਕ ਇੰਡਸਟਰੀ 'ਚ ਅੱਜਕਲ ਨਮੁਮਕੀਨ ਹੋ ਗਿਆ ਹੈ। ਹੁਣ ਬਲੈਕਬੇਰੀ ਦਾ ਡੀ. ਟੀ. ਈ. ਕੇ60 ਵੀ ਇਸ ਲਿਸਟ 'ਚ ਸ਼ਾਮਿਲ ਹੋ ਗਿਆ ਹੈ। ਹਾਲਾਂਕਿ, ਖਬਰਾਂ ਦੇ ਮੁਤਾਬਕ ਕੰਪਨੀ ਫੋਨ ਦੇ ਜਾਣਕਾਰੀ ਲੀਕ ਲਈ ਆਪ ਹੀ ਜ਼ਿੰਮੇਦਾਰ ਹੈ। ਕਿਉਂਕਿ ਕੰਪਨੀ ਦੀ ਵੈੱਬਸਾਈਟ 'ਤੇ ਹੀ ਇਸ ਸਮਾਰਟਫੋਨ ਨੂੰ ਕੁੱਝ ਦੇਰ ਲਈ ਆਧਿਕਾਰਕ ਰੂਪ ਨਾਲ ਲਿਸਟ ਕਰ ਦਿੱਤਾ ਗਿਆ ਸੀ।
ਕਰੈਕਬੇਰੀ ਦੀ ਰਿਪੋਰਟ ਦੇ ਮੁਤਾਬਕ, ਬਲੈਕਬੇਰੀ ਨੇ ਡੂ ਨਾਟ ਪਬਲੀਸ਼ ਨਾਮ ਦੇ ਇਕ ਵੈੱਬਪੇਜ਼ 'ਤੇ ਡੀ. ਟੀ. ਈ. ਕੇ60 ਸਮਾਰਟਫੋਨ ਦੀ ਜਾਣਕਾਰੀ ਦਿੱਤੀ ਸੀ। ਇਸ ਵੈੱਬਪੇਜ਼ 'ਤੇ ਇਸ ਸਮਾਰਟਫੋਨ ਦੇ ਕੁੱਝ ਸਪੈਸੀਫਿਕੇਸ਼ਨ ਦਾ ਖੁਲਾਸਾ ਹੋਇਆ ਹੈ। ਪਰ ਕੰਪਨੀ ਨੇ ਹੁਣ ਇਸ ਲਿਸਟਿੰਗ ਨੂੰ ਹੱਟਾ ਦਿੱਤਾ ਹੈ।
ਲੀਕ ਹੋਈ ਜਾਣਕਾਰੀ ਮੁਤਾਬਕ ਇਸ ਐਂਡ੍ਰਾਇਡ ਸਮਾਰਟਫੋਨ 'ਚ 5.5 ਇੰਚ ਕਵਾਡ ਐੱਚ. ਡੀ (1440x2560 ਪਿਕਸਲ) ਡਿਸਪਲੇ ਹੋ ਸਕਦੀ ਹੈ। ਇਸ ਸਮਾਰਟਫੋਨ 'ਚ 64-ਬਿੱਟ ਸਨੈਪਡ੍ਰੈਗਨ 820 ਪ੍ਰੋਸੈਸਰ ਅਤੇ 4 ਜੀ. ਬੀ ਰੈਮ ਹੋਣ ਦੀ ਖਬਰ ਹੈ। ਬਲੈਕਬੇਰੀ ਦੇ ਇਸ ਸਮਾਰਟਫੋਨ 'ਚ 21 ਮੈਗਾਪਿਕਸਲ ਦਾ ਆਟੋ-ਫੋਕਸ ਰਿਅਰ ਕੈਮਰਾ ਅਤੇ 8 ਮੈਗਾਪਿਕਸਲ ਦਾ ਫਿਕਸਡ ਫੋਕਸ ਕੈਮਰਾ ਹੋ ਸਕਦਾ ਹੈ। ਇਸ ਹੈਂਡਸੈੱਟ 'ਚ 3000 ਐੱਮ. ਏ. ਐੱਚ ਦੀ ਬੈਟਰੀ ਦਿੱਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਡੀ. ਟੀ. ਈ. ਕੇ60 ਇਕ ਬਹੁਤ, ਜ਼ਿਆਦਾ ਸਪੀਡ ਵਾਲੇ ਫਿੰਗਰਪ੍ਰਿੰਟ ਸੈਂਸਰ ਨਾਲ ਲੈਸ ਹੋ ਸਕਦਾ ਹੈ ਅਤੇ ਇਕ ਕਨਵੀਨਿਐਂਸ ਬਟਨ ਵੀ ਹੋਣ ਦੀ ਉਮੀਦ ਹੈ।
ਇਸ ਸਾਲ ਜੁਲਾਈ 'ਚ, ਬਲੈਕਬੇਰੀ ਨੇ ਆਪਣਾ ਦੂਜਾ ਐਂਡ੍ਰਾਇਡ ਆਧਾਰਿਤ ਸਮਾਰਟਫੋਨ ਡੀ. ਟੀ. ਈ. ਕੇ50 ਲਾਂਚ ਕੀਤਾ ਸੀ। ਬਲੈਕਬੇਰੀ ਨੇ ਇਸ ਨੂੰ ਦੁਨੀਆ ਦਾ ਸਭ ਤੋਂ ਸੁਸੁਰੱਖਿਅਤ ਅਂੈਡ੍ਰਾਇਡ ਸਮਾਰਟਫੋਨ ਕਰਾਰ ਦਿੱਤਾ ਸੀ।
ਗਰੁਪ ਚੈਟ ਕਰਨ 'ਚ ਮਦਦ ਕਰੇਗਾ ਵਾਟਸਐਪ ਦਾ ਨਵਾਂ ਫੀਚਰ
NEXT STORY