ਆਟੋ ਡੈਸਕ– ਜਰਮਨ ਦੀ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਬੀ.ਐੱਮ.ਡਬਲਯੂ. ਨੇ ਆਪਣੀ 3 ਸੀਰੀਜ਼ ਗ੍ਰੈਨ ਟੂਰਿਜ਼ਮੋ ਕਾਰ ਦੇ ਸ਼ੈਡੋ ਐਡੀਸ਼ਨ ਨੂੰ ਲਾਂਚ ਕਰ ਦਿੱਤਾ ਹੈ। ਇਸ ਕਾਰ ਨੂੰ 42.50 ਲੱਖ ਰੁਪਏ (ਐਕਸ-ਸ਼ੋਅਰੂਮ) ਦੀ ਕੀਮਤ ’ਚ ਉਤਾਰਿਆ ਗਿਆ ਹੈ। ਇਸ ਕਾਰ ਦੇ ਪੈਟਰੋਲ ਮਾਡਲ ਨੂੰ ਕੰਪਨੀ ਨੇ ਆਪਣੀ ਫਸੀਲਿਟੀ ’ਚ ਹੀ ਬਣਾਇਆ ਹੈ। ਨਵੀਂ ਬੀ.ਐੱਮ.ਡਬਲਯੂ. 3 ਸੀਰੀਜ਼ ਗ੍ਰੈਨ ਟੂਰਿਜ਼ਮੋ ਸ਼ੈਡੋ ਐਡੀਸ਼ਨ ਨੂੰ ਕੁਲ ਚਾਰ ਰੰਗਾਂ ’ਚ ਪੇਸ਼ ਕੀਤਾ ਗਿਆ ਹੈ। ਗਾਹਕ ਇਸ ਨੂੰ ਐਲਪਾਈਨ ਵਾਈਟ, ਮੈਲਬੋਰਨ ਰੈੱਡ ਮਟੈਲਿਕ, ਬਲੈਕ ਸਫੇਅਰ ਮਟੈਲਿਕ ਅਤੇ ਐਸਟਾਰਿਲ ਬਲਿਊ ਮਟੈਲਿਕ ਰੰਗ ’ਚ ਖ਼ਰੀਦ ਸਕਣਗੇ।
ਕਾਰ ’ਚ ਕੀਤੇ ਗਏ ਬਦਲਾਅ
ਇਸ ਕਾਰ ’ਚ 18-ਇੰਚ ਦੇ ਸਟਾਰ ਸਪੋਕ ਜੈੱਡ ਬਲੈਕ ਅਲੌਏ ਵ੍ਹੀਲਸ ਲਗਾਏ ਗਏ ਹਨ। ਇਸ ਤੋਂ ਇਲਾਵਾ ਇਸ ਦੇ ਪਿਛਲੇ ਹਿੱਸੇ ’ਚ ਬਲੈਕ ਕ੍ਰੋਮ ਐਗਜਾਸਟ ਟੇਲਪਾਈਪ ਦਿੱਤੀ ਗਈ ਹੈ। ਇਸ ਕਾਰ ’ਚ ਐੱਮ. ਸਪੋਰਟ ਲੈਦਰ ਸਟੀਅਰਿੰਗ ਵ੍ਹੀਲ, ਐਂਬੀਅੰਟ ਲਾਈਟਿੰਗ ’ਚ ਮੂਡ-ਲਿਫਿੰਗ ਕਲਰ ਅਤੇ ਏਅਰ ਵੈਂਟਸ ’ਤੇ ਕ੍ਰੋਮ ਐਜਿੰਗ ਦਿੱਤੀ ਗਈ ਹੈ।
8.7 ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ
ਇਸ ਕਾਰ ’ਚ ਪਨੋਰਮਾ ਗਲਾਸ ਰੂਫ, ਯੂਨੀਵਰਸਲ ਵਾਇਰਲੈੱਸ ਚਾਰਜਿੰਗ, 8.7 ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, ਬੀ.ਐੱਮ.ਡਬਲਯੂ. ਕੁਨੈਕਟਿਡ ਡ੍ਰਾਈਵ ਅਤੇ 3ਡੀ ਮੈਪ ਨਾਲ ਨੈਵਿਗੇਸ਼ਨ ਸਿਸਟਮ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪਾਰਕ ਡਿਸਟੈਂਸ ਕੰਟਰੋਲ, ਰੀਅਰ ਵਿਊ ਕੈਮਰਾ ਅਤੇ ਐਪਲ ਕਾਰ ਪਲੇਅ ਕੁਨੈਕਟੀਵਿਟੀ ਵਰਗੇ ਫੀਚਰਜ਼ ਵੀ ਇਸ ਵਿਚ ਮਿਲਦੇ ਹਨ।
2.0 ਲੀਟਰ ਦਾ 4 ਸਲੰਡਰ ਇੰਜਣ
ਇੰਜਣ ਦੀ ਗੱਲ ਕਰੀਏ ਤਾਂ ਇਸ ਕਾਰ ’ਚ 2.0 ਲੀਟਰ ਦਾ 4 ਸਲੰਡਰ ਪੈਟਰੋਲ ਇੰਜਣ ਲੱਗਾ ਹੈ ਜੋ 248 ਬੀ.ਐੱਚ.ਪੀ. ਦੀ ਪਾਵਰ ਅਤੇ 350 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ 8-ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ।
ਕੀਪੈਡ ਵਾਲੇ 5G ਫੋਨ ਨਾਲ ਬਾਜ਼ਾਰ ’ਚ ਵਾਪਸੀ ਕਰੇਗੀ Blackberry
NEXT STORY