ਆਟੋ ਡੈਸਕ- BMW ਜਲਦ ਹੀ ਆਪਣੀ ਨਵੀਂ ਇਲੈਕਟ੍ਰਿਕ ਬਾਈਕ CE 02 EV ਨੂੰ ਭਾਰਤ 'ਚ ਲਾਂਚ ਕਰ ਸਕਦੀ ਹੈ। ਇਸ ਈ.ਵੀ. ਬਾਈਕ ਨੂੰ ਹਾਲ ਹੀ 'ਚ ਭਾਰਤ 'ਚ ਦੇਖਿਆ ਗਿਆ ਹੈ। ਕੰਪਨੀ ਨੇ ਇਸਨੂੰ ਪਿਛਲੇ ਮਹੀਨੇ ਗਲੋਬਲੀ ਪੇਸ਼ ਕੀਤਾ ਸੀ। BMW ਦੀ ਇਸ ਬਾਈਕ ਦਾ ਟੀ.ਵੀ.ਐੱਸ. ਨਾਲ ਖ਼ਾਸ ਕੁਨੈਕਸ਼ਨ ਹੈ। ਟੀ.ਵੀ.ਐੱਸ. ਮੋਟਰ ਅਤੇ ਬੀ.ਐੱਮ.ਡਬਲਯੂ. ਵਿਚਾਲੇ ਬਿਜ਼ਨੈੱਸ ਸਾਂਝੇਦਾਰੀ ਹੈ, ਜਿਸ ਤਹਿਤ BMW ਦੇ ਇਲੈਕਟ੍ਰਿਕ ਸਕੂਟਰ ਨੂੰ ਟੀ.ਵੀ.ਐੱਸ. ਦੀ ਮੈਨੂਫੈਕਚਰਿੰਗ ਫੈਸੀਲਿਟੀ 'ਚ ਬਣਾਇਆ ਜਾਵੇਗਾ। ਰਿਪੋਰਟਾਂ ਮੁਤਾਬਕ, BMW ਇਲੈਕਟ੍ਰਿਕ ਸਕੂਟਰ ਨੂੰ ਟੈਸਟਿੰਗ ਦੌਰਾਨ ਕਰਨਾਟਕ ਦੇ ਸ਼੍ਰੀਂਗੇਰੀ ਇਲਾਕੇ ਦੇ ਨੇੜੇ ਦੇਖਿਆ ਗਿਆ ਹੈ।
ਡਿਜ਼ਾਈਨ
ਅਪਕਮਿੰਗ ਇਲੈਕਟ੍ਰਿਕ ਬਾਈਕ ਦਾ ਡਿਜ਼ਾਈਨ ਬਾਕੀ ਬਾਈਕਸ ਨਾਲੋਂ ਕਾਫੀ ਵੱਖਰਾ ਹੈ। ਇਸ ਵਿਚ ਕਸਟਮਾਈਜੇਸ਼ਨ ਆਪਸ਼ਨ ਵੀ ਮਿਲੇਗਾ, ਜਿਸ ਨਾਲ ਮਨਚਾਹੇ ਬਦਲਾਅ ਕੀਤੇ ਜਾ ਸਕਦੇ ਹਨ। ਇਸਤੋਂ ਇਲਾਵਾ ਇਸ ਵਿਚ ਅਸੈਸਰੀਜ਼ ਦੀ ਵੱਡੀ ਵੈਰਾਇਟੀ ਵੀ ਮਿਲੇਗੀ।
ਪਾਵਰਟ੍ਰੇਨ
BMW CE 02 EV ਸਿੰਗਲ ਅਤੇ ਡਿਊਲ ਲਿਥੀਅਮ-ਆਇਨ ਬੈਟਰੀ ਪੈਕ ਮਿਲ ਸਕਦਾ ਹੈ, ਜਿਸਦੀ ਹਰ ਬੈਟਰੀ ਪੈਕ ਦੀ ਸਮਰੱਥਾ 2kWh ਹੋਵੇਗੀ। ਇਹ ਬਾਈਕ 95 ਕਿਲੋਮੀਟਰ ਪ੍ਰਤੀ ਘੰਟਾ ਦੀ ਟਾਪ ਸਪੀਡ ਫੜ ਸਕਦਾ ਹੈ। ਉਥੇ ਹੀ ਇਕ ਵਾਰ ਪੂਰਾ ਚਾਰਜ ਕਰਨ 'ਤੇ 90 ਕਿਲੋਮੀਟਰ ਦੀ ਰੇਂਜ ਮਿਲੇਗੀ।
ਫੀਚਰਜ਼
BMW CE 02 ਇਲੈਕਟ੍ਰਿਕ ਬਾਈਕ 'ਚ 3.5 ਇੰਚ ਦੀ ਟੀ.ਐੱਫ.ਟੀ. ਸਕਰੀਨ ਮਿਲੇਗੀ। ਇਹ ਸਕਰੀਨ ਬਲੂਟੁੱਥ ਕੁਨੈਕਟੀਵਿਟੀ ਦੇ ਨਾਲ ਆਉਂਦੀ ਹੈ। ਇਸਤੋਂ ਇਲਾਵਾ ਐੱਲ.ਈ.ਡੀ. ਹੈੱਡਲਾਈਟ, ਯੂ.ਐੱਸ.ਡੀ. ਫਰੰਟ ਫੋਰਕ, ਉੱਪਰ ਉੱਠੇ ਹੈਂਡਲਬਾਰ ਅਤੇ 14 ਇੰਚ ਦੇ ਵ੍ਹੀਲਸ ਵਰਗੇ ਫੀਚਰਜ਼ ਦੇਖਣ ਨੂੰ ਮਿਲਣਗੇ।
RIL AGM 2023: ਜੀਓ ਸਮਾਰਟ ਹੋਮ ਸਰਵਿਸਿਜ਼ ਤੋਂ ਲੈ ਕੇ Jio Bharat ਫੋਨ ਤਕ ਹੋਏ ਇਹ ਵੱਡੇ ਐਲਾਨ
NEXT STORY