ਆਟੋ ਡੈਸਕ– ਜਰਮਨੀ ਦੀ ਲਗਜ਼ਰੀ ਕਾਰ ਨਿਰਮਾਤਾ BMW ਨੇ ਵੀਰਵਾਰ ਨੂੰ ਕਿਹਾ ਕਿ ਉਹ ਭਾਰਤ ’ਚ ਅਗਲੇ 6 ਮਹੀਨਿਆਂ ’ਚ 3 ਇਲੈਕਟ੍ਰਿਕ ਵਾਹਨ ਲਾਂਚ ਕਰਨ ਜਾ ਰਹੀ ਹੈ। ਕੰਪਨੀ ਅਗਲੇ ਮਹੀਨੇ ਆਪਣੀ ਆਲ-ਇਲੈਕਟ੍ਰਿਕ ਐੱਸ.ਯੂ.ਵੀ. ਲਾਂਚ ਕਰਨ ਜਾ ਰਹੀ ਹੈ। ਇਸ ਦੇ ਨਾਲ ਤੁਹਾਨੂੰ ਇਹ ਵੀ ਦੱਸ ਦੇਈਏ ਕਿ BMW ਨੇ ਇਸ ਸਾਲ ਭਾਰਤ ’ਚ 25 ਨਵੇਂ ਪ੍ਰੋਡਕਟ ਲਾਂਚ ਕਰਨ ਦਾ ਐਲਾਨ ਕੀਤਾ ਸੀ।
BMW ਗਰੁੱਪ ਇੰਡੀਆ ਦੇ ਪ੍ਰੈਜ਼ੀਡੈਂਟ ਅਤੇ ਸੀ.ਈ.ਓ., ਵਿਕਰਮ ਪਵਾਹ ਨੇ ਇਕ ਨਿਊਜ਼ ਏਜੰਸੀ ਨੂੰ ਕਿਹਾ ਕਿ ਅਗਲੇ 180 ਦਿਨਾਂ ’ਚ ਅਸੀਂ ਭਾਰਤ ’ਚ ਆਪਣੀਆਂ ਫੁਲ ਇਲੈਕਟ੍ਰਿਕ ਕਾਰਾਂ ਪੇਸ਼ ਕਰਨ ਜਾ ਰਹੇ ਹਾਂ। ਜਿਸ ਵਿਚ ਆਉਣ ਵਾਲੇ 30 ਦਿਨਾਂ ’ਚ ਅਸੀਂ ਆਲ-ਇਲੈਕਟ੍ਰਿਕ ਐੱਸ.ਯੂ.ਵੀ. BMW iX ਲਾਂਚ ਕਰਾਂਗੇ। ਅਗਲੇ 90 ਦਿਨਾਂ ’ਚ ਅਸੀਂ ਮਿੰਨੀ ਇਲੈਕਟ੍ਰਿਕ ਅਤੇ 180 ਦਿਨਾਂ ’ਚ ਅਸੀਂ ਆਪਣੀ ਪਹਿਲੀ ਇਲੈਕਟ੍ਰਿਕ ਸੇਡਾਨ i4 ਨੂੰ ਲਾਂਚ ਕਰਾਂਗੇ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਇਸ ਐੱਸ.ਯੂ.ਵੀ. ਦੇ ਪ੍ਰੋਡਕਸ਼ਨ ’ਚ ਰੀਨਿਊਏਬਲ ਸੋਰਸ ਨਾਲ ਪੈਦਾ ਬਿਜਲੀ ਦੀ ਵਰਤੋਂ ਕੀਤੀ ਗਈ ਹੈ। ਇਸ ਤੋਂ ਇਲਾਵਾ ਇਸ ਵਿਚ ਕਈ ਰੀਸਾਇਕਲਡ ਕੰਪੋਨੈਂਟਸ ਦਾ ਵੀ ਇਸਤੇਮਾਲ ਕੀਤਾ ਗਿਆ ਹੈ।
BMW iX ’ਚ ਫਰੰਟ ਅਤੇ ਰੀਅਰ ਐਕਸਲ ਲਲਈ ਦੋ ਇਲੈਕਟ੍ਰਿਕ ਮੋਟਰਾਂ ਦਿੱਤੀਆਂ ਜਾਣਗੀਆਂ। ਇਹ ਕਾਰ 6.1 ਸਕਿੰਟਾਂ ’ਚ ਹੀ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਸਕਦੀ ਹੈ। ਇਸ ਦੇ ਨਾਲ ਕੰਪਨੀ ਦੁਆਰਾ ਹਰ ਕਾਰ ਦੇ ਨਾਲ ਹੋਮ ਚਾਰਜਰ ਕਿੱਟ ਵੀ ਦਿੱਤੀ ਜਾਵੇਗੀ। ਇਸ ਕਿੱਟ ’ਚ 11 ਕਿਲੋਵਾਟ ਦਾ ਏ.ਸੀ. ਚਾਰਜਰ ਹੋਵੇਗਾ, ਜਿਸ ਨਾਲ ਲਗਭਗ 7 ਘੰਟਿਆਂ ’ਚ ਬੈਟਰੀ ਨੂੰ 100 ਫੀਸਦੀ ਤਕ ਚਾਰਜ ਕੀਤਾ ਜਾ ਸਕੇਗਾ।
ਇਸ ਤੋਂ ਇਲਾਵਾ ਕੰਪਨੀ ਦੁਆਰਾ ਭਾਰਤ ਦੇ 35 ਸ਼ਹਿਰਾਂ ’ਚ ਗਾਹਕਾਂ ਲਈ 50 ਕਿਲੋਵਾਟ ਦਾ ਡੀ.ਸੀ. ਫਾਸਟ ਚਾਰਜਰ ਉਪਲੱਬਧ ਕਰਵਾਇਆ ਜਾਵੇਗਾ। BMW ਭਾਰਤ ’ਚ ਚਾਰਜਿੰਗ ਸੁਵਿਧਾ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਦੇ ਨਾਲ ਸਾਂਝੇਦਾਰੀ ਵੀ ਕਰ ਰਹੀ ਹੈ ਤਾਂ ਜੋ ਦੇਸ਼ ਦੇ ਹਰ ਸ਼ਹਿਰ ’ਚ BMW ਦੀ ਇਲੈਕਟ੍ਰਿਕ ਕਾਰ ਦੇ ਗਾਹਕਾਂ ਨੂੰ ਚਾਰਜਿੰਗ ਸੁਵਿਧਾ ਦਾ ਆਸਾਨੀ ਨਾਲ ਫਾਇਦਾ ਮਿਲ ਸਕੇ।
ਹਾਰਟ ਰੇਟ ਸੈਂਸਰ ਨਾਲ Vivo ਜਲਦ ਲਾਂਚ ਕਰੇਗੀ ਨਵੀਂ ਸਮਾਰਟਵਾਚ, ਮਿਲਣਗੇ ਇਹ ਫੀਚਰਜ਼
NEXT STORY