ਗੈਜੇਟ ਡੈਸਕ– ਕਾਊਂਟਰਪੁਆਇੰਟ ਰਿਸਰਚ ਸ਼ੋਅ ਮੁਤਾਬਕ, ਭਾਰਤ ’ਚ ਟਰੂ ਵਾਇਰਲੈੱਸ ਸਟੀਰੀਓ (TWS) ਈਅਰਫੋਨ ਸ਼ਿਪਮੈਂਟ ’ਚ 2021 ਦੀ ਤੀਜੀ ਤਿਮਾਹੀ ’ਚ ਸਾਲ-ਦਰ-ਸਾਲ ਵਾਧਾ ਵੇਖਿਆ ਗਿਆ ਹੈ। ਤੀਜੀ ਤਿਮਾਹੀ ਤੋਂ ਬਾਅਦ ਬਾਜ਼ਾਰ 55 ਫੀਸਦੀ ਵਧ ਕੇ ਕੁਲ 8 ਮਿਲੀਅਨ ਯੂਨਿਟ ਤਕ ਪਹੁੰਚ ਗਿਆ ਹੈ। ਕਾਊਂਟਰਪੁਆਇੰਟ ਮੁਤਾਬਕ, ਬੋਟ ਦੀ ਬਾਜ਼ਾਰ ’ਚ ਹਿੱਸੇਦਾਰੀ 35.8 ਫੀਸਦੀ ਹੈ, ਜਿਸ ਵਿਚ ਰੀਅਲਮੀ ਅਤੇ ਨੋਇਸ 8.1 ਅਤੇ 7.7 ਫੀਸਦੀ ਬਾਜ਼ਾਰ ਹਿੱਸੇਦਾਰੀ ਨਾਲ ਹਨ। ਰਿਸਰਚ ਮੁਤਾਬਕ, ਤਿਉਹਾਰੀ ਸੀਜ਼ਨ ਕਾਰਨ ਸਾਰੇ ਟੈੱਕ ਦਿੱਗਜਾਂ ਨੇ ਵੱਡੀ ਗਿਣਤੀ ’ਚ ਸ਼ਿਪਮੈਂਟ ਮੁਕਾਬਲੇਬਾਜ਼ੀ ਵੇਖਣ ਨੂੰ ਮਿਲੀ ਹੈ। ਕਾਊਂਟਰਪੁਆਇੰਟ ਦੀ ਨਵੀਂ ਰਿਪੋਰਟ ਮੁਤਾਬਕ, ਭਾਰਤ ਦੇ TWS ਬਾਜ਼ਾਰ ਨੇ ਤੀਜੀ ਤਿਮਾਹੀ 2021 ’ਚ ਸ਼ਿਪਮੈਂਟ ’ਚ ਕਾਫੀ ਵਾਧਾ ਵੇਖਿਆ ਹੈ, ਜਿਸ ਵਿਚ ਸ਼ਿਪਮੈਂਟ ਦੀ ਗਿਣਤੀ 8 ਮਿਲੀਅਨ ਯੂਨਿਟ ਦੇ ਕਰੀਬ ਹੈ। ਖੋਜ ’ਚ ਕਿਹਾ ਗਿਆ ਹੈ ਕਿ ਐਕਟਿਵ ਨੋਇਸ ਕੈਂਸੀਲੇਸ਼ਨ ਅਤੇ ਗੇਮਿੰਗ ’ਤੇ ਜ਼ਿਆਦਾ ਜ਼ੋਰ ਦਿੱਤਾ ਗਿਆ ਸੀ।
ਰਿਸਰਚ ਮੁਤਾਬਕ, ਬੋਟ ਨੇ ਭਾਰਤ ’ਚ ਕੁਲ TWS ਬਾਜ਼ਾਰ ’ਚ 35.8 ਫੀਸਦੀ ਹਿੱਸੇ ਦਾ ਕਬਜ਼ਾ ਕਰ ਲਿਆ ਹੈ। ਬੋਟ ਦੀ ਸਫਲਤਾ ਇਸ ਦੀ ਇੰਟੀਗ੍ਰੇਟਿਡ ਮਾਰਕੀਟਿੰਗ ਹੈ। ਰਣਨੀਤੀ, ਨਵੇਂ ਲਾਂਚ ਅਤੇ ਵੈਲਿਊ-ਫਾਰ-ਮਨੀ ਪੇਸ਼ਕਸ਼ਾਂ ਨਾਲ ਜੁੜੀ ਹੈ। ਐਮਾਜ਼ੋਨ ਗ੍ਰੇਟ ਫ੍ਰੀਡਮ ਸੇਲ, ਐਮਾਜ਼ੋਨ ਪ੍ਰਾਈਮ ਡੇ ਸੇਲ ਅਤੇ ਬੋਟਹੈੱਡ ਡੇਜ਼ ਸੇਲ ਵਰਗੇ ਕਈ ਸੇਲ ਈਵੈਂਟ। Boat Airdopes 131 ਬੈਸਟ ਸੇਲਰ ਰਿਹਾ ਅਤੇ ਇਸ ਨੇ ਸ਼ਿਪ ਕੀਤੀਆਂ ਕਈਆਂ ਯੂਨਿਟਸ ਲਈ ਇਕ ਮਿਲੀਅਨ ਮਾਈਲਸਟੋਰ ਪਾਰ ਕਰ ਲਿਆ ਹੈ।
ਰੀਅਲਮੀ ਨੇ ਬੋਟ ਦਾ ਪਿੱਛਾ ਕੀਤਾ ਅਤੇ ਉਸ ਦੀ 81 ਫੀਸਦੀ ਬਾਜ਼ਾਰ ਹਿੱਸੇਦਾਰੀ ਸੀ ਅਤੇ ਇਸ ਨੇ ਦੂਜਾ ਸਥਾਨ ਰੀਅਲਮੀ ਬਡਸ ਏਅਰ 2 ਅਤੇ ਰੀਅਲਮੀ ਬਡਸ ਕਿਊ 2 ਨਿਓ ਦੀ ਵਿਕਰੀ ਦੁਆਰਾ ਹਾਸਿਲ ਕੀਤਾ ਸੀ। ਕਾਊਂਟਰਪੁਆਇੰਟ ਮੁਤਾਬਕ, ਚੀਨੀ ਟੈੱਕ ਦਿੱਗਜ 3,000 ਤੋਂ 4,999 ਰੁਪਏ ਦੀ ਕੀਮਤ ’ਚ ਟਾਪ ਸਥਾਨ ’ਤੇ ਰਿਹਾ। ਇਸ ਤੋਂ ਬਾਅਦ 7.7 ਫੀਸਦੀ ਦੀ ਬਾਜ਼ਾਰ ਹਿੱਸੇਦਾਰੀ ਨਾਲ ਨੋਇਸ ਹੈ। ਕਾਊਂਟਰਪੁਆਇੰਟ ਮੁਤਾਬਕ, ਨੋਇਸ ਦੀ ਚੌਥੇ ਸਥਾਨ ਤੋਂ ਤੀਜੇ ਸਥਾਨ ’ਤੇ ਗ੍ਰੋਥ ਦਾ ਕਾਰਨ ਘੱਟ ਕੀਮਤ ਵਾਲੇ ਲਾਂਚ ਸੈਗਮੈੰਟ ਹਨ।
ਐਪਲ ਨੇ 7.6 ਫੀਸਦੀ ਬਾਜ਼ਾਰ ਹਿੱਸੇਦਾਰੀ ਨਾਲ ਚੌਥਾ ਸਥਾਨ ਹਾਸਿਲ ਕੀਤਾ। ਕਾਊਂਟਰਪੁਆਇੰਟ ਭਾਰਤ ’ਚ ਯੂ.ਐੱਸ.-ਆਧਾਰਿਤ ਟੈੱਕ ਦਿੱਗਜ ਦੇ ਵਿਕਾਸ ਦੇ ਕਈ ਕਾਰਨਾਂ ਨੂੰ ਲਿਸਟ ਕਰਦਾ ਹੈ। ਐਪਲ ਡੇਜ਼ ਸੇਲ, ਬੈਕ ਟੂ ਸਕੂਲ ਪ੍ਰਮੋਸ਼ਨ ਸਕੀਮ ਅਤੇ ਆਈਫੋਨ 12 ਸੀਰੀਜ਼ ਦੇ ਫਰੀ ਏਅਰਪੌਡਸ ਨੂੰ ਬੰਡਲ ਕਰਨ ਨਾਲ ਇਸ ਨੂੰ 67 ਫੀਸਦੀ ਸਾਲਾਨਾ ਵਾਧਾ ਹਾਸਿਲ ਕਰਨ ’ਚ ਮਦਦ ਮਿਲੀ। ਬੋਲਟ ਆਡੀਓ ਨੇ 5.3 ਫੀਸਦੀ ਬਾਜ਼ਾਰ ਹਿੱਸੇਦਾਰੀ ਨਾਲ ਪੰਜਵੇ ਸਥਾਨ ’ਤੇ ਕਬਜ਼ਾ ਕਰ ਲਿਆ।
5G ਟ੍ਰਾਇਲ ’ਚ Vi ਨੇ ਰਚਿਆ ਇਤਿਹਾਸ, Jio-Airtel ਦੇ ਮੁਕਾਬਲੇ ਹਾਸਿਲ ਕੀਤੀ 10 ਗੁਣਾ ਫਾਸਟ 5ਜੀ ਸਪੀਡ
NEXT STORY