ਬਿਨਾਂ ਮਨੁੱਖ ਦੇ ਕਰੇਗਾ ਸਰਹੱਦ ਦੀ ਨਿਗਰਾਨੀ
ਗੈਜੇਟ ਡੈਸਕ– ਅਮਰੀਕੀ ਏਅਰਕ੍ਰਾਫਟ ਨਿਰਮਾਤਾ ਕੰਪਨੀ ਬੋਇੰਗ ਨੇ ਆਪਣੇ ਲੇਟੈਸਟ ਕੰਬੈਟ ਡਰੋਨ ਨੂੰ ਪਹਿਲੀ ਵਾਰ ਦੁਨੀਆ ਸਾਹਮਣੇ ਦਿਖਾਇਆ ਹੈ। ਦਿਸਣ ’ਚ ਤਾਂ ਇਹ ਇਕ ਫਾਈਟਰ ਪਲੇਨ ਵਰਗਾ ਹੈ ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਮਨੁੱਖ ਰਹਿਤ ਹੈ ਮਤਲਬ ਇਸ ਨੂੰ ਬਿਨਾਂ ਪਾਇਲਟ ਦੇ ਉਡਾਇਆ ਜਾ ਸਕਦਾ ਹੈ।
ਬੋਇੰਗ ਕੰਪਨੀ ਨੇ ਪ੍ਰੈੱਸ ਰਿਲੀਜ਼ ਜਾਰੀ ਕਰ ਕੇ ਦੱਸਿਆ ਕਿ Loyal Wingman ਨਾਂ ਦੇ ਇਸ ਡਰੋਨ ਨੂੰ ਬੋਇੰਗ ਕੰਪਨੀ ਤੇ ਆਸਟ੍ਰੇਲੀਆਈ ਸਰਕਾਰ ਵਲੋਂ ਮਿਲ ਕੇ ਤਿਆਰ ਕੀਤਾ ਗਿਆ ਹੈ। ਇਸ ਮਿਲਟਰੀ ਕੰਬੈਟ ਡਰੋਨ ਨੇ ਆਸਟ੍ਰੇਲੀਅਨ ਇੰਟਰਨੈਸ਼ਨਲ ਏਅਰ ਸ਼ੋਅ ’ਚ ਸਭ ਤੋਂ ਵੱਧ ਲੋਕਾਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕੀਤਾ।
ਆਓ, ਜਾਣਦੇ ਹਾਂ ਮਿਲਟਰੀ ਕੰਬੈਟ ਡਰੋਨ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ
ਚੰਗੀ-ਖਾਸੀ ਲੰਬਾਈ
ਇਸ ਡਰੋਨ ਦੀ ਲੰਬਾਈ 38 ਫੁੱਟ (ਲਗਭਗ 11.7 ਮੀਟਰ) ਰੱਖੀ ਗਈ ਹੈ ਮਤਲਬ ਦੇਖਣ ’ਚ ਇਹ ਵੱਡੇ ਆਕਾਰ ਦੇ ਏਅਰਕ੍ਰਾਫਟ ਵਰਗਾ ਹੀ ਲੱਗਦਾ ਹੈ।
ਪਰਫਾਰਮੈਂਸ ਦੇ ਮਾਮਲੇ ’ਚ ਨਹੀਂ ਹੋਵੇਗਾ ਫਾਈਟਰ ਪਲੇਨ ਤੋਂ ਘੱਟ
ਪਰਫਾਰਮੈਂਸ ਦੀ ਗੱਲ ਕੀਤੀ ਜਾਵੇ ਤਾਂ Loyal Wingman ਮਿਲਟਰੀ ਕੰਬੈਟ ਡਰੋਨ ਕਿਸੇ ਫਾਈਟਰ ਪਲੇਨ ਤੋਂ ਘੱਟ ਨਹੀਂ ਹੈ। ਇਕ ਵਾਰ ਉਡਾਣ ਭਰ ਕੇ ਇਸ ਡਰੋਨ ਨਾਲ 3,704 km ਦੀ ਦੂਰੀ ਨੂੰ ਕਵਰ ਕੀਤਾ ਜਾ ਸਕਦਾ ਹੈ, ਜੋ ਕਾਫੀ ਵੱਡੀ ਗੱਲ ਹੈ।
ਖਾਸ ਫੀਚਰਜ਼
- ਸਰਹੱਦ ਦੀ ਨਿਗਰਾਨੀ ਕਰਨ ਲਈ ਖਾਸ ਹੈ ਇਹ ਡਰੋਨ
- ਮਿਸ਼ਨਜ਼ ਨੂੰ ਅੰਜਾਮ ਦੇਣ ’ਚ ਵੀ ਲਿਆ ਸਕੋਗੇ ਵਰਤੋਂ ’ਚ
ਆਰਟੀਫੀਸ਼ੀਅਲ ਇੰਟੈਲੀਜੈਂਸ ਤਕਨੀਕ ਨਾਲ ਲੈਸ
ਮਨੁੱਖ ਰਹਿਤ ਹੋਣ ਤੋਂ ਇਲਾਵਾ ਇਸ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਤਕਨੀਕ ਨਾਲ ਲੈਸ ਕੀਤਾ ਗਿਆ ਹੈ, ਜੋ ਆਟੋਮੈਟਿਕ ਏਅਰਕ੍ਰਾਫਟ ਵਾਂਗ ਉਡਾਉਣ ’ਚ ਇਸ ਨੂੰ ਕਾਫੀ ਮਦਦ ਕਰੇਗੀ, ਉਥੇ ਹੀ ਸੇਫਲੀ ਲੈਂਡ ਕਰਵਾਉਣ ’ਚ ਵੀ ਕੰਮ ਆਏਗੀ। ਇਸ ਤੋਂ ਇਲਾਵਾ ਹੋਰ ਉੱਡ ਰਹੇ ਏਅਰਕ੍ਰਾਫਟਸ ਤੋਂ ਸੁਰੱਖਿਅਤ ਦੂਰੀ ਬਣਾਈ ਰੱਖਣ ’ਚ ਵੀ ਇਹ ਤਕਨੀਕ ਕਾਫੀ ਸਹਾਇਕ ਹੋਵੇਗੀ। ਇਸ ਮਿਲਟਰੀ ਕੰਬੈਟ ਡਰੋਨ ਦੀ ਪਹਿਲੀ ਉਡਾਣ ਸਾਲ 2020 ’ਚ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ।
ASUS ਨੇ ਆਪਣੇ ਇਨ੍ਹਾਂ 4 ਸਮਾਰਟਫੋਨਸ ਦੀ ਕੀਮਤ 'ਚ ਕੀਤੀ ਕਟੌਤੀ
NEXT STORY