ਗੈਜੇਟ ਡੈਸਕ– ਪ੍ਰੀਮੀਅਮ ਆਡੀਓ ਪ੍ਰੋਡਕਟ ਨਿਰਮਾਤਾ ਕੰਪਨੀ ਬੋਲਟ ਆਡੀਓ ਨੇ ਭਾਰਤੀ ਬਾਜ਼ਾਰ ’ਚ ਆਪਣਾ ਇਕ ਨਵਾਂ ਵਾਇਰਲੈੱਸ ਆਈਰਬਡਸ ਲਾਂਚ ਕੀਤਾ ਹੈ ਜਿਸ ਨੂੰ Zigbuds ਨਾਂ ਦਿੱਤਾ ਗਿਆ ਹੈ। ਇਸ ਦੀ ਲੁੱਕ ਪ੍ਰੀਮੀਅਮ ਹੈ ਅਤੇ ਇਸ ਵਿਚ ਐੱਲ.ਈ.ਡੀ. ਲਾਈਟ ਦਿੱਤੀ ਗਈ ਹੈ। ਬੋਲਟ ਜ਼ਿਗਬਡਸ ਦੀ ਵਿਕਰੀ ਖ਼ਾਸ ਤੌਰ ’ਤੇ ਐਮਾਜ਼ੋਨ ਇੰਡੀਆ ਰਾਹੀਂ ਹੋਵੇਗੀ। ਇਸ ਦੀ ਕੀਮਤ 2,499 ਰੁਪਏ ਰੱਖੀ ਗਈ ਹੈ।
ਕੰਪਨੀ ਦਾ ਦਾਅਵਾ ਹੈ ਕਿ ਬੋਲਟ ਜ਼ਿਗਬਡਸ ਦੇ ਨਾਲ ਤੁਹਾਨੂੰ ਬੈਸਟ ਆਡੀਓ ਕੁਆਲਿਟੀ ਅਤੇ ਬਾਸ ਮਿਲੇਗੀ। ਵਾਟਰ ਰੈਸਿਸਟੈਂਟ ਲਈ ਇਸ ਬਡਸ ਨੂੰ IPX7 ਦੀ ਰੇਟਿੰਗ ਮਿਲੀ ਹੈ ਅਤੇ ਇਸ ਦੀ ਫ੍ਰੀਕਵੈਂਸੀ 2402mhz-2480mhz ਹੈ। ਬੋਲਟ ਜ਼ਿਗਬਡਸ ’ਚ 10mm ਦੇ ਨੀਓਡਾਇਨਾਮਿਕ ਡ੍ਰਾਈਵਰ ਦੀ ਵਰਤੋਂ ਕੀਤੀ ਗਈ ਹੈ। ਇਸ ਤੋਂ ਇਲਾਵਾ ਈਅਰਬਡਸ ’ਚ ਲਿਥੀਅਮ ਆਇਨ ਬੈਟਰੀ ਦਿੱਤੀ ਗਈ ਹੈ ਜਿਸ ਨੂੰ ਲੈ ਕੇ 18 ਘੰਟਿਆਂ ਦੇ ਪਲੇਅਬੈਕ ਦਾ ਦਾਅਵਾ ਕੀਤਾ ਗਿਆ ਹੈ। ਇਸ ਵਿਚ ਫੋਨ ’ਤੇ ਗੱਲ ਕਰਨ ਲਈ ਮਾਈਕ ਵੀ ਦਿੱਤਾ ਗਿਆ ਹੈ। ਇਸ ਦੀ ਟ੍ਰਾਂਸਮਿਸ਼ਨ ਰੇਂਜ 20 ਮੀਟਰ ਹੈ ਜੋ ਆਮ ਤੌਰ ’ਤੇ 10 ਮੀਟਰ ਦੀ ਹੁੰਦੀ ਹੈ. ਇਹ ਈਅਰਬਡਸ ਵਾਈਟ ਗ੍ਰੇਅ, ਬਲੈਕ ਗ੍ਰੇਅ ਅਤੇ ਲਾਲ ਰੰਗ ’ਚ ਮੁਹੱਈਆ ਹਨ। ਹਾਲਾਂਕਿ, ਕੰਪਨੀ ਨੇ ਇਸ ਵਿਚ ਮੌਜੂਦ ਬਲੂਟੂਥ ਵਰਜ਼ਨ ਬਾਰੇ ਜਾਣਕਾਰੀ ਨਹੀਂ ਦਿੱਤੀ।
ਘੱਟ ਦੂਰੀ ਦਾ ਸਫ਼ਰ ਤੈਅ ਕਰਨ ਲਈ ‘ਮਰਸਡੀਜ਼’ ਨੇ ਬਣਾਇਆ ਸ਼ਾਨਦਾਰ eScooter
NEXT STORY