ਗੈਜੇਟ ਡੈਸਕ– ਭਾਰਤ ਸੰਚਾਰ ਨਿਗਮ ਲਿਮਟਿਡ ਨੇ ਬੀਤੇ ਕੁਝ ਸਮੇਂ ’ਚ ਗਾਹਕਾਂ ਨੂੰ ਲੁਭਾਉਣ ਲਈ ਕਈ ਨਵੇਂ ਪਲਾਨਸ ਲਾਂਚ ਕੀਤੇ ਹਨ। ਕਈ ਪਲਾਨਸ ’ਚ ਬਦਲਾਅ ਕੀਤੇ ਹਨ। ਬਾਕੀ ਟੈਲੀਕਾਮ ਕੰਪਨੀਆਂ ਦੇ ਨਾਲ ਮੁਕਾਬਲੇਬਾਜ਼ੀ ’ਚ ਬਣੇ ਰਹਿਣ ਲਈ ਕੰਪਨੀ ਨੇ ਆਪਣੇ ਕਈ ਪਲਾਨਸ ਰਿਵਾਈਜ਼ ਵੀ ਕੀਤੇ ਹਨ। ਹੁਣ ਬੀ.ਐੱਸ.ਐੱਨ.ਐੱਲ., ਏਅਰਟੈੱਲ ਦੀ ਤਰ੍ਹਾਂ ਮੈਂਬਰਸ਼ਿਪ ਪ੍ਰੋਗਰਾਮ ਲੈ ਕੇ ਆਈ ਹੈ। ਕੰਪਨੀ ਨੇ ਇਸ ਨੂੰ ਸਟਾਰ ਮੈਂਬਰਸ਼ਿਪ ਨਾਂ ਦਿੱਤਾ ਹੈ। ਇਸ ਪ੍ਰੋਗਰਾਮ ਤਹਿਤ ਗਾਹਕਾਂ ਨੂੰ ਕੁਝ ਐਕਸਕਲੂਜ਼ਿਵ ਫਾਇਦੇ ਮਿਲਣਗੇ।
BSNL ਸਟਾਰ ਮੈਂਬਰਸ਼ਿਪ
ਸਟਾਰ ਪਲਾਨ ਦੀ ਕੀਮਤ 498 ਰੁਪਏ ਹੈ। ਪਲਾਨ ’ਚ ਅਨਲਿਮਟਿਡ ਲੋਕਲ STD ਕਾਲਿੰਗ ਦੇ ਨਾਲ 30 ਜੀ.ਬੀ. ਡਾਟਾ ਅਤੇ 1000 ਮੈਸਜ 30 ਦਿਨਾਂ ਲਈ ਮਿਲਣਗੇ। ਇਸ ਪੂਰੇ ਪਲਾਨ ਦੀ ਮਿਆਦ 365 ਦਿਨਾਂ ਦੀ ਹੈ। ਇਸ ਰੀਚਾਰਜ ਦੇ ਵੈਲੀਡਿਟੀ ਪੀਰੀਅਡ ’ਚ ਜਦੋਂ ਕੋਈ ਗਾਹਕ ਰੀਚਾਰਜ ਕਰਵਾਏਗਾ ਤਾਂ ਉਸ ਨੂੰ ਡਿਸਕਾਊਂਟ ਮਿਲੇਗਾ। ਮਤਲਬ ਕਿ 97 ਰੁਪਏ ਦਾ ਰੀਚਾਰਜ 76 ਰੁਪਏ ’ਚ ਮਿਲੇਗਾ। ਉਥੇ ਹੀ 447 ਰੁਪਏ ਦਾ ਪਲਾਨ 407 ਰੁਪਏ ’ਚ ਮਿਲੇਗਾ। ਸਟਾਰ ਮੈਂਬਰਸ਼ਿਪ ਪਲਾਨ ਦੀ ਮੌਜੂਦਾ ਕੀਮਤ 498 ਰੁਪਏ ਹੈ।
ਕੰਜ਼ਿਊਮਰ ਸੈਂਟ੍ਰਿਕ ਪਲਾਨਸ
ਗਾਹਕਾਂ ਨੂੰ ਲੁਭਾਉਣ ਲਈ ਕੰਪਨੀ ਪਿਛਲੇ ਕਾਫੀ ਮਹੀਨਿਆਂ ਤੋਂ ਕੰਜ਼ਿਊਮਰ ਸੈਂਟ੍ਰਿਕ ਪਲਾਨ ਲਾਂਚ ਕਰ ਰਹੀ ਹੈ। ਇਸੇ ਦਾ ਇਕ ਹਿੱਸਾ ‘5 ਜੀ.ਬੀ. ਫ੍ਰੀ ਟ੍ਰਾਇਲ’ ਆਫਰ ਵੀ ਹੈ ਜਿਸ ਨੂੰ ਹਾਲ ਹੀ ’ਚ ਰੀਇੰਟ੍ਰੋਡਿਊਜ਼ ਕੀਤਾ ਗਿਆਹੈ। ਇਸ ਆਫਰ ਦਾ ਮਕਸਦ ਗਾਹਕਾਂ ਤੋਂ ਕੋਈ ਇੰਸਟਾਲੇਸ਼ਨ ਚਾਰਜ ਲਏ ਬਿਨਾਂ ਉਨ੍ਹਾਂ ਨੂੰ 10Mbps ਸਪੀਡ ਦੇ ਨਾਲ ਰੋਜ਼ ਡਾਊਨਲੋਡ ਲਈ 5 ਜੀ.ਬੀ. ਡਾਟਾ ਆਫਰ ਕਰਨਾ ਹੈ। ਇਹ 5 ਜੀ.ਬੀ. ਫ੍ਰੀ ਟ੍ਰਾਇਲ ਆਫਰ ਅੰਡਮਾਨ ਨਿਕੋਬਾਰ ਸਰਕਿਲ ਨੂੰ ਛੱਡ ਕੇ ਭਾਰਤ ਦੇ ਸਾਰੇ ਬੀ.ਐੱਸ.ਐੱਨ.ਐੱਲ. ਲੈਂਡਲਾਈਨ ਗਾਹਕਾਂ ਲਈ ਯੋਗ ਹੈ। ਇਸ ਆਫਰ ’ਚ ਗਾਹਕ ਨੂੰ ਰੋਜ਼ 100Mbps ਸਪੀਡ ਦੇ ਨਾਲ ਡਾਊਨਲੋਡ ਲਈ5 ਜੀ.ਬੀ. ਡਾਟਾ ਦਿੱਤਾ ਜਾਂਦਾ ਹੈ। ਇਸ ਡਾਟਾ ਲਿਮਟ ਨੂੰ ਐਕਸੀਡ ਕਰਨ ਤੋਂ ਬਾਅਦ ਸਬਸਕ੍ਰਾਈਬਰਜ਼ ਨੂੰ 10Mbps ਦੀ ਡਾਊਨਲੋਡ ਸਪੀਡ ਮਿਲਦੀ ਹੈ।
ਬੱਚਿਆਂ ਲਈ ਸੇਫ ਨਹੀਂ ਫੇਸਬੁੱਕ ਦੀ Messenger Kids, ਸਾਹਮਣੇ ਆਈ ਵੱਡੀ ਖਾਮੀ
NEXT STORY