ਗੈਜੇਟ ਡੈਸਕ– ਭਾਰਤ ਸੰਚਾਰ ਨਿਗਮ ਲਿਮਟਿਡ (ਬੀ.ਐੱਸ.ਐੱਨ.ਐੱਲ.) ਲਗਾਤਾਰ ਆਪਣੇ ਗਾਹਕਾਂ ਨੂੰ ਨਵੇਂ ਪਲਾਨ ਅਤੇ ਆਫਰਜ਼ ਦਾ ਤੋਹਫਾ ਦੇਣ ’ਚ ਲੱਗੀ ਹੋਈ ਹੈ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਹ ਸਭ ਵਧਦੀ ਮੁਕਾਬਲੇਬਾਜ਼ੀ ਕਾਰਨ ਹੋ ਰਿਹਾ ਹੈ ਪਰ ਇਹ ਮੁਕਾਬਲੇਬਾਜ਼ੀ ਗਾਹਕਾਂ ਲਈ ਕਾਫੀ ਫਾਇਦੇਮੰਦ ਸਾਬਤ ਹੋ ਰਹੀ ਹੈ। ਹਾਲ ਹੀ ’ਚ ਬੀ.ਐੱਸ.ਐੱਨ.ਐੱਲ. ਨੇ ਆਪਣੇ ਬ੍ਰਾਡਬੈਂਡ ਗਾਹਕਾਂ ਲਈ ਕੁਝ ਨਵੇਂ ਆਫਰ ਲਾਂਚ ਕੀਤੇ ਸਨ ਤੇ ਹੁਣ ਕੰਪਨੀ ਨੇ 3 ਨਵੇਂ ਬ੍ਰਾਡਬੈਂਡ ਪਲਾਨ ਲਾਂਚ ਕਰ ਦਿੱਤੇ ਹਨ। ਇਹ ਪਲਾਨ 3 ਜੀ.ਬੀ. ਤਕ ਦਾ ਡੇਲੀ ਡਾਟਾ ਅਤੇ 8Mbps ਤਕ ਦੀ ਸਪੀਡ ਦਿੰਦੇ ਹਨ। ਇਨ੍ਹਾਂ ਪਲਾਨ ਦੀ ਕੀਮਤ 349 ਰੁਪਏ, 399 ਰੁਪਏ ਅਤੇ 499 ਰੁਪਏ ਹੈ। ਬੀ.ਐੱਸ.ਐੱਨ.ਐੱਲ. ਦੀ ਅਧਿਕਾਰਤ ਲਿਸਟਿੰਗ ਮੁਤਾਬਕ, ਇਹ ਪਲਾਨ 1 ਜੁਲਾਈ ਤੋਂ ਉਪਲੱਬਧ ਹੋਣਗੇ।
BSNL 349 ਰੁਪਏ ਦਾ 2GB CUL ਪਲਾਨ
349 ਰੁਪਏ ਦੇ ਇਸ ਪਲਾਨ ’ਚ ਗਾਹਕਾਂ ਨੂੰ 8Mbps ਦੀ ਸਪੀਡ ਨਾਲ 2 ਜੀ.ਬੀ. ਡਾਟਾ ਰੋਜ਼ਾਨਾ ਮਿਲੇਗਾ। ਡਾਟਾ ਲਿਮਟ ਖਤਮ ਹੋਣ ਤੋਂ ਬਾਅਦ ਸਪੀਡ ਘੱਟ ਕੇ 1Mbps ਹੋ ਜਾਂਦੀ ਹੈ। ਇਸ ਤੋਂ ਇਲਾਵਾ ਗਾਹਕਾਂ ਨੂੰ ਬੀ.ਐੱਸ.ਐੱਨ.ਐੱਲ. ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਮਿਲ ਰਹੀ ਹੈ। ਦੂਜੇ ਨੈੱਟਵਰਕ ’ਤੇ ਕਾਲਿੰਗ ਲਈ ਗਾਹਕਾਂ ਨੂੰ 600 ਰੁਪਏ ਕੀਮਤ ਦੀ ਕਾਲਿੰਗ ਫ੍ਰੀ ਮਿਲੇਗੀ। ਇਸ ਪਲਾਨ ਦਾ ਮੰਥਲੀ ਰੈਂਟਲ 349 ਰੁਪਏ ਹੈ।
399 ਰੁਪਏ ਦਾ 2GB CUL ਪਲਾਨ
ਇਸ ਪਲਾਨ ’ਚ ਡਾਟਾ ਅਤੇ ਸਪੀਡ ਬੈਨਿਫਿਟਸ ਉਪਰ ਦੱਸੇ ਗਏ 349 ਰੁਪਏ 2GB CUL ਪਲਾਨ ਵਰਗੇ ਹੀ ਮਿਲਣਗੇ। ਇਸ ਪਲਾਨ ’ਚ ਸਿਰਫ ਇਕ ਬਦਲਾਅ ਬੈ ਕਿ ਇਸ ਵਿਚ ਗਾਹਕ ਬੀ.ਐੱਸ.ਐੱਨ.ਐੱਲ. ਸਮੇਤ ਕਿਸੇ ਵੀ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਕਰ ਸਕਣਗੇ। ਇਸ ਪਲਾਨ ਦਾ ਮੰਥਲੀ ਰੈਂਟਲ 399 ਰੁਪਏ ਹੈ।
499 ਰੁਪਏ ਦਾ 3GB CUL ਪਲਾਨ
ਇਸ ਪਲਾਨ ਦਾ ਮੰਥਲੀ ਰੈਂਟਲ 499 ਰੁਪਏ ਹੈ ਅਤੇ ਇਸ ਵਿਚ ਗਾਹਕਾਂ ਨੂੰ 8Mbps ਦੀ ਸਪੀਡ ਨਾਲ 3 ਜੀ.ਬੀ. ਡੇਲੀ ਡਾਟਾ ਮਿਲੇਗਾ। ਡੇਲੀ ਡਾਟਾ ਖਤਮ ਹੋਣ ਤੋਂ ਬਾਅਦ ਵੀ ਗਾਹਕ 1Mbps ਦੀ ਸਪੀਡ ਨਾਲ ਡਾਟਾ ਡਾਊਨਲੋਡਿੰਗ ਕਰ ਸਕਣਗੇ। 399 ਰੁਪਏ ਦੇ 2GB CUL ਪਲਾਨ ਦੀ ਤਰ੍ਹਾਂ ਇਸ ਪਲਾਨ ’ਚ ਵੀ ਕਿਸੇ ਵੀ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਮਿਲੇਗੀ।
OnePlus 6 ਤੇ 6T ਨੂੰ ਮਿਲੇਗੀ ਨਵੀਂ ਸਾਫਟਵੇਅਰ ਅਪਡੇਟ, ਜੁੜਨਗੇ ਕਈ ਨਵੇਂ ਫੀਚਰਜ਼
NEXT STORY