ਨਵੀਂ ਦਿੱਲੀ— ਬੀ.ਐੱਸ.ਐੱਨ.ਐੱਲ. ਨੇ ਵਿਦਿਆਰਥੀਆਂ ਲਈ ਇਕ ਖਾਸ ਪਲਾਨ ਲਾਂਚ ਕੀਤਾ ਹੈ। ਇਸ ਪਲਾਨ ਦਾ ਨਾਂ 'Student special Promotionl plan' ਰੱਖਿਆ ਗਿਆ ਹੈ। ਵਿਦਿਆਰਥੀਆਂ ਦੀਆਂ ਲੋੜਾਂ ਨੂੰ ਦੇਖਦੇ ਹੋਏ ਹੀ ਇਸ ਪਲਾਨ ਨੂੰ ਲਾਂਚ ਕੀਤਾ ਗਿਆ ਹੈ। ਇਹ ਪਲਾਨ 20 ਜੂਨ 2016 ਤੋਂ ਲੈ ਕੇ 90 ਦਿਨਾਂ ਤੱਕ ਪੂਰੇ ਦੇਸ਼ 'ਚ ਮੁਹੱਈਆ ਹੈ। ਮਹਾਪ੍ਰਬੰਧਕ ਦੂਰਸੰਚਾਰ ਐੱਮ.ਸੀ. ਸਿੰਘ ਨੇ ਦੱਸਿਆ ਕਿ ਇਹ ਸਾਰੇ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਧਿਆਨ 'ਚ ਰੱਖਦੇ ਹੋਏ ਲਾਂਚ ਕੀਤਾ ਗਿਆ ਹੈ।
1 ਸਾਲ ਤੱਕ ਰਹੇਗੀ ਵੈਲੀਡਿਟੀ
ਬੀ.ਐੱਸ.ਐੱਨ.ਐੱਲ. ਵੱਲੋਂ ਵਿਦਿਆਰਥੀਆਂ ਨੂੰ ਇਹ ਆਕਰਸ਼ਕ ਪਲਾਨ 1 ਸਾਲ ਦੀ ਵੈਲੀਡਿਟੀ ਨਾਲ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਲਈ 118 ਰੁਪਏ ਦਾ ਭੁਗਤਾਨ ਕਰਨਾ ਪਵੇਗਾ। 180 ਰੁਪਏ ਦੇ ਰਿਚਾਰਜ 'ਚ ਗਾਹਕਾਂ ਨੂੰ 30 ਦਿਨਾਂ ਲਈ 1 ਜੀ.ਬੀ. ਇੰਟਰਨੈੱਟ ਡਾਟਾ ਅਤੇ 10 ਰੁਪਏ ਦੇ ਫੁੱਲ ਟਾਕਟਾਈਮ ਨਾਲ ਸਸਤੀ ਦਰ 'ਚ ਵੁਆਇਸ ਕਾਲ ਅਤੇ ਐੱਸ.ਐੱਮ.ਐੱਸ. ਕਰਨ ਦੀ ਸੁਵਿਧਾ ਵੀ ਦਿੱਤੀ ਜਾਵੇਗੀ।
ਵਿਅਰੇਬਲ ਡਿਵਾਈਸਿਸ ਲਈ ਖਾਸ ਬਣਾਏ ਗਏ ਸਭ ਤੋਂ ਪਤਲੇ ਸੋਲਰ ਸੈੱਲਜ਼
NEXT STORY