ਗੈਜੇਟ ਡੈਸਕ– ਭਾਰਤ ਸੰਚਾਰ ਨਿਗਮ ਲਿਮਟਿਡ (BSNL) ਨੇ ਲੋਹੜੀ ਮੌਕੇ ਭਾਰਤ ’ਚ ਇਕੱਠੇ 4 ਪ੍ਰੀਪੇਡ ਪਲਾਨ ਲਾਂਚ ਕੀਤੇ ਹਨ। ਇਨ੍ਹਾਂ ਪਲਾਨਸ ’ਚ ਗਾਹਕਾਂ ਨੂੰ ਹਾਈ-ਸਪੀਡ ਡਾਟਾ, ਅਨਲਿਮਟਿਡ ਕਾਲਿੰਗ ਅਤੇ ਮੁਫ਼ਤ SMS ਦੀ ਸੁਵਿਧਾ ਮਿਲਦੀ ਹੈ। BSNL ਦੇ ਇਨ੍ਹਾਂ ਪਲਾਨਸ ਨੂੰ ਸਪੈਸ਼ਲ ਟੈਰਿਫ ਵਾਊਚਰ (STVs) ਤਹਿਤ ਪੇਸ਼ ਕੀਤਾ ਗਿਆ ਹੈ ਅਤੇ ਇਨ੍ਹਾਂ ਬਾਰੇ ਸਭ ਤੋਂ ਪਹਿਲਾਂ ਜਾਣਕਾਰੀ ਟੈਲੀਕਾਮਟਾਕ ਨੇ ਦਿੱਤੀ ਹੈ।
ਇਹ ਵੀ ਪੜ੍ਹੋ– ਇਸ ਸਾਲ ਇਨ੍ਹਾਂ ਫੋਨਾਂ ’ਚ ਬੰਦ ਹੋ ਜਾਵੇਗਾ WhatsApp, ਇਥੇ ਵੇਖੋ ਪੂਰੀ ਲਿਸਟ
184 ਰੁਪਏ ਵਾਲਾ ਪਲਾਨ
BSNL ਦੇ ਇਸ ਪਲਾਨ ’ਚ ਸਾਰੇ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਅਤੇ ਰੋਜ਼ਾਨਾ 1 ਜੀ.ਬੀ. ਡਾਟਾ ਮਿਲੇਗਾ। ਇਸ ਪਲਾਨ ਦੀ ਮਿਆਦ 28 ਦਿਨਾਂ ਦੀ ਹੈ ਅਤੇ ਇਸ ਵਿਚ ਰੋਜ਼ਾਨਾ 100 SMS ਦੀ ਸੁਵਿਧਾ ਵੀ ਦਿੱਤੀ ਜਾ ਰਹੀ ਹੈ।
185 ਰੁਪਏ ਵਾਲਾ ਪਲਾਨ
ਇਸ ਪਲਾਨ ਨੂੰ ਵੀ 28 ਦਿਨਾਂ ਦੀ ਮਿਆਦ ਨਾਲ ਲਿਆਇਆ ਗਿਆ ਹੈ। ਇਸ ਵਿਚ ਸਾਰੇ ਨੈੱਟਵਰਕ ’ਤੇ ਅਨਲਿਮਟਿਡ ਲੋਕਲ ਅਤੇ ਐੱਸ.ਟੀ.ਡੀ. ਕਾਲਿੰਗ ਦੀ ਸੁਵਿਧਾ ਮਿਲਦੀ ਹੈ। ਇਸ ਪਲਾਨ ’ਚ ਰੋਜ਼ 100SMS ਦਿੱਤੇ ਜਾ ਰਹੇ ਹਨ। ਇਸ ਵਿਚ ਏਰੀਨਾ ਮੋਬਾਇਲ ਗੇਮਿੰਗ ਦੀ ਸੇਵਾ ਵੀ 28 ਦਿਨਾਂ ਲਈ ਮਿਲੇਗੀ।
ਇਹ ਵੀ ਪੜ੍ਹੋ– ਹੁਣ Twitter ’ਤੇ ਵੀ ਬਣਾ ਸਕੋਗੇ TikTok ਵਰਗੀ ਵੀਡੀਓ, ਜਾਣੋ ਕਿਵੇਂ
186 ਰੁਪਏ ਵਾਲਾ ਪਲਾਨ
ਇਸ ਪਲਾਨ ’ਚ ਸਾਰੇ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਅਤੇ ਰੋਜ਼ਾਨਾ 1 ਜੀ.ਬੀ. ਡਾਟਾ ਮਿਲ ਰਿਹਾ ਹੈ। ਇਸ ਪਲਾਨ ਦੀ ਮਿਆਦ 28 ਦਿਨਾਂ ਦੀ ਹੈ। ਇਸ ਪਲਾਨ ਦੇ ਨਾਲ Hardy ਗੇਮ ਦੀ ਸੇਵਾ ਮਿਲਦੀ ਹੈ।
347 ਰੁਪਏ ਵਾਲਾ ਪਲਾਨ
BSNL ਦੇ 347 ਰੁਪਏ ਵਾਲੇ ਪਲਾਨ ’ਚ ਰੋਜ਼ਾਨਾ 100 SMS ਦੇ ਨਾਲ ਰੋਜ਼ਾਨਾ 2 ਜੀ.ਬੀ. ਡਾਟਾ ਮਿਲੇਗਾ। ਇਸ ਪਲਾਨ ਦੀ ਮਿਆਦ 56 ਦਿਨਾਂ ਦੀ ਹੈ ਅਤੇ ਇਸ ਵਿਚ ਗਾਹਕਾਂ ਨੂੰ ਏਰੀਨਾ ਮੋਬਾਇਲ ਗੇਮਿੰਗ ਸੇਵਾ ਵੀ ਦਿੱਤੀ ਜਾ ਰਹੀ ਹੈ।
ਇਹ ਵੀ ਪੜ੍ਹੋ– ਬੁਲੇਟ ਦੇ ਸ਼ੌਕੀਨਾਂ ਨੂੰ ਵੱਡਾ ਝਟਕਾ, ਕੰਪਨੀ ਨੇ ਵਧਾਈ ਕਈ ਮਾਡਲਾਂ ਦੀ ਕੀਮਤ
Signal ਦੇ ਫਾਊਂਡਰ ਨੇ ਦਿੱਤਾ ਅਸਤੀਫਾ, ਹੁਣ ਵਟਸਐਪ ਦੇ ਕੋ-ਫਾਊਂਡਰ ਸੰਭਾਲਣਗੇ ਜ਼ਿੰਮੇਵਾਰੀ
NEXT STORY