ਗੈਜੇਟ ਡੈਸਕ– ਭਾਰਤ ਸੰਚਾਰ ਨਿਗਮ ਲਿਮਟਿਡ ਨੇ ਇਕ ਹੋਰ ਨਵਾਂ ਪ੍ਰੀਪੇਡ ਪਲਾਨ ਲਾਂਚ ਕੀਤਾ ਹੈ। BSNL ਦੇ ਇਸ ਨਵੇਂ ਪ੍ਰੀਪੇਡ ਪਲਾਨ ਦੀ ਕੀਮਤ 197 ਰੁਪਏ ਹੈ। ਕੰਪਨੀ ਦੇ ਇਸ ਪਲਾਨ ਨਾਲ 150 ਦਿਨਾਂ ਦੀ ਮਿਆਦ ਮਿਲ ਰਹੀ ਹੈ। ਇਸਤੋਂ ਇਲਾਵਾ ਇਸ ਪਲਾਨ ’ਚ ਗਾਹਕਾਂ ਨੂੰ ਕੁੱਲ 2 ਜੀ.ਬੀ. ਡਾਟਾ ਮਿਲੇਗਾ।
BSNL ਦੇ ਇਸ ਪ੍ਰੀਪੇਡ ਪਲਾਨ ਦੇ ਨਾਲ ਅਨਲਿਮਟਿਡ ਕਾਲਿੰਗ ਅਤੇ ਅਨਲਿਮਟਿਡ ਐੱਸ.ਐੱਮ.ਐੱਸ. ਦੀ ਸੁਵਿਧਾ ਵੀ ਮਿਲੇਗੀ। BSNL ਦਾ ਇਹ ਪਲਾਨ ਦੇਸ਼ ਦੀ ਕਿਸੇ ਵੀ ਟੈਲੀਕਾਮ ਕੰਪਨੀ ਦੇ ਮੁਕਾਬਲੇ ਆਕਰਸ਼ਕ ਪਲਾਨ ਹੈ। ਇਸ ਤਰ੍ਹਾਂ ਦਾ ਪਲਾਨ ਕਿਸੇ ਵੀ ਹੋਰ ਟੈਲੀਕਾਮ ਕੰਪਨੀ ਕੋਲ ਨਹੀਂ ਹੈ।
ਇਹ ਵੀ ਪੜ੍ਹੋ– ਭਾਰਤ ’ਚ ਆਈਫੋਨ ਮੁਹੱਈਆ ਕਰਨ ਤੋਂ ਪਹਿਲਾਂ ਇਨ੍ਹਾਂ ਫੀਚਰਜ਼ ਨੂੰ ਹਟਾ ਦਿੰਦੀ ਹੈ ਐਪਲ
BSNL ਦਾ ਇਹ ਪਲਾਨ ਦੇਸ਼ ਦੇ ਸਾਰੇ ਸਰਕਿਲਾਂ ’ਚ ਮੌਜੂਦ ਹੈ। ਇਸ ਪਲਾਨ ਦੇ ਨਾਲ ਪਹਿਲਾਂ 18 ਦਿਨਾਂ ਲਈ ਅਨਲਿਮਟਿਡ ਕਾਲਿੰਗ ਅਤੇ 2 ਜੀ.ਬੀ. ਡਾਟਾ ਮਿਲੇਗਾ। ਇਸਤੋਂ ਬਾਅਦ ਇੰਟਰਨੈੱਟ ਦੀ ਸਪੀਡ 40Kbps ਹੋ ਜਾਵੇਗੀ। ਪਲਾਨ ਦੇ ਨਾਲ ਫ੍ਰੀ ਅਨਲਿਮਟਿਡ ਇਨਕਮਿੰਗ ਤਾਂ ਮਿਲੇਗੀ ਪਰ ਆਊਟਗੋਇੰਗ ਲਈ ਰੀਚਾਰਜ ਕਰਵਾਉਣਾ ਹੋਵੇਗਾ। ਮੁਫ਼ਤ ਐੱਸ.ਐੱਮ.ਐੱਸ. ਦੀ ਸੁਵਿਧਾ ਪੂਰੀ ਮਿਆਦ ਦੌਰਾਨ ਮਿਲੇਗੀ।
ਇਹ ਵੀ ਪੜ੍ਹੋ– ਮਾਰਚ ’ਚ ਲਾਂਚ ਹੋਵੇਗਾ iPhone SE 3, ਇੰਨੀ ਹੋ ਸਕਦੀ ਹੈ ਕੀਮਤ
ਮਾਰਚ ’ਚ ਲਾਂਚ ਹੋਵੇਗਾ iPhone SE 3, ਇੰਨੀ ਹੋ ਸਕਦੀ ਹੈ ਕੀਮਤ
NEXT STORY