ਐਕਸਟ੍ਰਾ ਆਰਡੀਨਰੀ ਸਪੀਡ ਅਤੇ ਪ੍ਰਫਾਰਮੈਂਸ ਦੇ ਨਾਲ ਲਗਜ਼ਰੀ ਦਾ ਮੇਲ
ਜਲੰਧਰ: ਬੁਗਾਟੀ, ਆਟੋਮੋਬਾਇਲ ਦੀ ਦੁਨੀਆ ਦਾ ਅਜਿਹਾ ਨਾਮ ਹੈ ਜੋ ਹਰ ਵਾਰ ਆਪਣੀ ਨਵੀਂ ਕਾਰ ਦੇ ਨਾਲ ਡਿਜ਼ਾਈਨ, ਰਫਤਾਰ ਅਤੇ ਲਗਜ਼ਰੀ ਦੇ ਬਾਰੇ ਵਿਚ ਵੱਖਰੀ ਹੀ ਦਾਸਤਾਨ ਬਿਆਨ ਕਰਦੀ ਹੈ । ਇਸ ਵਾਰ ਵੀ ਬੁਗਾਟੀ ਨੇ ਅਜਿਹਾ ਹੀ ਕੀਤਾ ਹੈ । ਪਿਛਲੇ ਸਾਲ ਤੋਂ ਚਰਚਾ 'ਚ ਰਹੀ ਬੁਗਾਟੀ ਦੀ ਨਵੀਂ ਸੁਪਰ ਕਾਰ ਤੋਂ ਪਰਦਾ ਉੱਠ ਗਿਆ ਹੈ । 'ਚੀਰਾਨ' ਇਹੀ ਨਾਮ ਹੈ ਬੁਗਾਟੀ ਦੀ ਨਵੀਂ ਸੁਪਰ ਕਾਰ ਦਾ, ਜੋ ਵੇਰਾਨ ਦੀ ਜਗ੍ਹਾ ਲਵੇਗੀ ।
ਸਪੈਸੀਫਿਕੇਸ਼ਨਜ਼ ਦੇ ਮਾਮਲੇ ਵਿਚ ਚੀਰਾਨ ਬੁਗਾਟੀ ਦੀ ਵੇਰਾਨ ਤੋਂ ਵੀ ਉੱਪਰ ਹੈ, ਜੋ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਸਿਰਫ਼ 2.5 ਸੈਕੰਡ ਤੋਂ ਵੀ ਘੱਟ ਸਮੇਂ ਵਿਚ ਫੜ ਲੈਂਦੀ ਹੈ । ਇਸ ਵਿਚ 4 ਇਨਲਾਰਜਡ ਟਰਬੋ-ਚਾਰਜਡ ਲੱਗੇ ਹਨ ਅਤੇ ਇਹ ਸੁਪਰ ਕਾਰ 1,500 ਹਾਰਸਪਾਵਰ ਦੀ ਆਊਟਪੁਟ ਦਿੰਦੀ ਹੈ । ਸੜਕਾਂ ਉੱਤੇ ਇਸਤੇਮਾਲ ਲਈ ਇਸ ਦੀ ਵੱਧ ਤੋਂ ਵੱਧ ਰਫਤਾਰ ਨੂੰ 420 ਕਿਲੋਮੀਟਰ ਪ੍ਰਤੀ ਘੰਟਾ 'ਤੇ ਸੈੱਟ ਕੀਤਾ ਗਿਆ ਹੈ ।
ਬੁਗਾਟੀ ਚੀਰਾਨ ਦਾ ਹਰ ਪਾਰਟ ਖਾਸ ਹੈ, ਚਾਹੇ ਉਹ ਇਸ ਦੇ ਟਾਇਰ ਹੀ ਕਿਉਂ ਨਾ ਹੋਣ। ਬੁਗਾਟੀ ਨੇ ਇਸ ਦੇ ਟਾਇਰ ਬਣਾਉਣ ਲਈ ਮਿਸ਼ੇਲਿਨ ਦੇ ਨਾਲ ਭਾਗੀਦਾਰੀ ਕੀਤੀ ਹੈ । ਇਸ ਵਿਚ ਵੇਰਾਨ ਵਾਲਾ ਹੀ 8-ਲਿਟਰ ਡਬਲਯੂ 16 ਇੰਜਣ ਲੱਗਾ ਹੈ, ਜਿਸ ਨੂੰ ਪੂਰੀ ਤਰ੍ਹਾਂ ਨਾਲ ਰੀਡਿਜ਼ਾਈਨ ਕੀਤਾ ਗਿਆ ਹੈ । ਬੁਗਾਟੀ ਚੀਰਾਨ ਦੇ ਸਿਰਫ 500 ਯੂਨਿਟ ਹੀ ਬਣਾਏਗੀ ਅਤੇ ਇਸ ਗਿਣਤੀ ਦਾ ਇਕ-ਤਿਹਾਈ ਹਿੱਸਾ ਪਹਿਲਾਂ ਹੀ ਵਿਕ ਚੁੱਕਿਆ ਹੈ ।
ਤੇਜ਼ ਰਫਤਾਰ, ਲਗਜ਼ਰੀ ਅਤੇ ਹੋਰ ਹਾਈਟੈੱਕ ਫੀਚਰਜ਼ ਨਾਲ ਫੁਲੀ ਲੋਡਿਡ ਇਸ ਕਾਰ ਦੀ ਕੀਮਤ 2.61 ਮਿਲੀਅਨ ਡਾਲਰ ਹੈ, ਜਿਸਦੀ ਭਾਰਤੀ ਕੀਮਤ 17, 83, 26,000 ਰੁਪਏ ਦੇ ਲਗਭਗ ਬਣਦੀ ਹੈ । ਭਾਰੀ-ਭਰਕਮ ਪ੍ਰਾਈਜ਼ ਟੈਗ ਵਾਲੀ ਇਸ ਸੁਪਰ ਕਾਰ ਨੂੰ ਆਮ ਵਿਅਕਤੀ ਤਾਂ ਖਰੀਦ ਨਹੀਂ ਸਕਦਾ ਪਰ ਬੁਗਾਟੀ ਇਕ ਅਜਿਹਾ ਨਾਮ ਹੈ, ਜਿਹੜਾ ਗੱਡੀਆਂ ਲਈ ਹਮੇਸ਼ਾ ਤੋਂ ਮਸ਼ਹੂਰ ਰਿਹਾ ਹੈ ਅਤੇ ਸੜਕਾਂ ਉੱਤੇ ਇਸ ਦੀਆਂ ਗੱਡੀਆਂ ਬੇਹੱਦ ਘੱਟ ਦਿਖਾਈ ਦਿੰਦੀਆਂ ਹਨ ਪਰ ਜੇਕਰ ਰਸਤੇ 'ਤੇ ਜਾਂਦਿਆਂ ਕਿਸੇ ਦੇ ਕੋਲੋਂ ਬੁਗਾਟੀ ਦੀ ਕਾਰ ਨਿਕਲ ਜਾਵੇ ਤਾਂ ਉਹ ਖੜ੍ਹਾ ਹੋ ਕੇ ਇਕ ਵਾਰ ਕਾਰ ਨੂੰ ਦੇਖਦਾ ਜ਼ਰੂਰ ਹੈ ।
ਕੰਪਨੀ ਦੇ ਪ੍ਰੈਜ਼ੀਡੈਂਟ Wolfgang 4urheimer ਨੇ ਕਿਹਾ ਕਿ ਬੁਗਾਟੀ ਨੇ ਭੌਤਿਕ ਵਿਗਿਆਨ ਦੀਆਂ ਸੀਮਾਵਾਂ ਦਾ ਪ੍ਰੀਖਿਣ ਕੀਤਾ ਹੈ । ਚੀਰਾਨ ਇਸ ਦਾ ਨਤੀਜਾ ਹੈ ਕਿ ਕੰਪਨੀ ਨੇ ਬੈਸਟ (ਵੇਰਾਨ) ਨੂੰ ਹੋਰ ਵੀ ਬਿਹਤਰ ਬਣਾ ਦਿੱਤਾ ਹੈ । ਬੁਗਾਟੀ ਨੇ ਇਸ ਸੁਪਰ ਕਾਰ ਲਈ ਨਵਾਂ ਕਾਰਬਨ ਫਾਈਬਰ ਮੋਨੋਕਾਕ (ਢਾਂਚਾ) ਬਣਾਇਆ ਹੈ, ਜੋ 2 ਉਦੇਸ਼ਾਂ ਨੂੰ ਪੇਸ਼ ਕਰਦਾ ਹੈ, ਜਿਸ ਵਿਚੋਂ ਇਕ ਹੈ ਨਵੀਂ ਬੁਗਾਟੀ ਦੇ ਨਾਲ ਕਮਿਊਨੀਕੇਟ ਕਰਨਾ ਅਤੇ ਡਿਜ਼ਾਈਨ ਨੂੰ ਜ਼ਿਆਦਾ ਆਕ੍ਰਾਮਕ ਬਣਾਉਣ ਦੇ ਨਾਲ ਹੀ ਕਾਰ ਦੀ ਪ੍ਰਫਾਰਮੈਂਸ ਵਿਚ ਵਾਧਾ ਕਰਨਾ । ਚੀਰਾਨ ਵਿਚ ਨਵਾਂ ਟਾਈਟੇਨੀਅਮ ਐਗਜ਼ਾਸਟ ਸਿਸਟਮ ਲੱਗਾ ਹੈ । ਚੀਰਾਨ ਨੂੰ ਸੜਕਾਂ 'ਤੇ ਵੱਖ ਪਛਾਣ ਦੇਣ ਲਈ ਇਸ ਦੇ ਫਰੰਟ 'ਤੇ 8 ਐੱਲ. ਈ. ਡੀ. ਲਾਈਟਸ (4 ਇਕ ਪਾਸੇ ਤੇ 4 ਦੂਜੇ ਪਾਸੇ) ਲੱਗੀਆਂ ਹਨ ਅਤੇ ਪਿੱਛੇ ਵੱਡੀ ਜਿਹੀ ਰੈੱਡ ਲਾਈਟ ਜਗਦੀ ਹੋਈ ਦਿਖਾਈ ਦੇਵੇਗੀ ।
ਆਪਣੇ ਕਰੂਰ ਇੰਜਣ ਸਪੈਸੀਫਿਕੇਸ਼ਨਜ਼ ਦੇ ਇਲਾਵਾ ਬੁਗਾਟੀ ਚੀਰਾਨ ਲਗਜ਼ਰੀ ਦੇ ਮਾਮਲੇ ਵਿਚ ਵੀ ਕਿਸੇ ਤੋਂ ਘੱਟ ਨਹੀਂ ਹੈ । ਇਸ ਵਿਚ ਸਭ ਤੋਂ ਫਾਈਨ ਲੈਦਰ ਦੀ ਵਰਤੋਂ ਕੀਤੀ ਗਈ ਹੈ ਅਤੇ ਇਸ ਵਿਚ 44 ਲਿਟਰ ਦਾ ਲਗੇਜ ਸਪੇਸ ਵੀ ਮਿਲੇਗਾ । ਚੀਰਾਨ ਵਿਚ ਹਾਈ ਰੈਜ਼ੋਲਿਊਸ਼ਨ ਡਿਸਪਲੇ ਵਾਲਾ ਸਪੀਡੋਮੀਟਰ ਦਿੱਤਾ ਗਿਆ ਹੈ । ਚੀਰਾਨ ਵਿਚ ਲੱਗਾ ਆਡੀਓ ਸਿਸਟਮ ਵਧੀਆ ਹੈ ਅਤੇ ਬੁਗਾਟੀ ਨੇ ਇਸ ਨੂੰ ਦੁਨੀਆ ਦਾ ਸਭ ਤੋਂ ਤੇਜ਼ ਕੰਸਰਟ ਹਾਲ ਕਿਹਾ ਹੈ।
Dravet Syndrome ਨਾਂ ਦੀ ਬੀਮਾਰੀ ਨੂੰ ਠੀਕ ਕਰ ਰਹੀ ਹੈ Medical Marijuana
NEXT STORY