ਗੈਜੇਟ ਡੈਸਕ- ਸਾਲ 2024 ਦਾ ਪਹਿਲਾ ਟੈੱਕ ਈਵੈਂਟ ਲਾਸ ਵੇਗਸ 'ਚ ਸ਼ੁਰੂ ਹੋ ਗਿਆ ਹੈ। ਕੰਜ਼ਿਊਮਰ ਇਲੈਕਟ੍ਰੋਨਿਕ ਸ਼ੋਅ (CES 2024) ਦਾ ਆਯੋਜਨ ਅੱਜ ਯਾਨੀ 9 ਜਨਵਰੀ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਇਹ 12 ਜਨਵਰੀ ਤਕ ਚੱਲੇਗਾ। ਇਸ ਈਵੈਂਟ 'ਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁਨੀਆ ਭਰ ਦੀਆਂ ਤਮਾਮ ਟੈੱਕ ਕੰਪਨੀਆਂ ਪਹੁੰਚਣਗੀਆਂ। CES 2024 'ਚ ਕਰੀਬ 1,30,000 ਲੋਕਾਂ ਦੇ ਪਹੁੰਚਣ ਦੀ ਉਮੀਦ ਹੈ। ਇਸਤੋਂ ਇਲਾਵਾ ਇਸ ਵਿਚ 4000 ਸ਼ੋਅਕੇਸ ਹੋਣ ਵਾਲੇ ਹਨ। ਪਿਛਲੇ ਸਾਲ CES 'ਚ 1,18,000 ਲੋਕ ਪਹੁੰਚੇ ਸਨ।
ਇਹ ਵੀ ਪੜ੍ਹੋ- WhatsApp ਦੀ ਭਾਰਤ 'ਚ ਵੱਡੀ ਕਾਰਵਾਈ, ਬੈਨ ਕੀਤੇ 71 ਲੱਖ ਤੋਂ ਵੱਧ ਅਕਾਊਂਟ, ਜਾਣੋ ਵਜ੍ਹਾ
ਕਿੱਥੇ ਹੋ ਰਿਹਾ ਹੈ CES 2024?
CES 2024 ਐਡੀਸ਼ਨ ਦਾ ਆਯੋਜਨ ਨੇਵਾਦਾ ਦੇ ਲਾਸ ਵੇਗਸ 'ਚ ਹੋ ਰਿਹਾ ਹੈ। ਈਵੈਂਟ ਦਾ ਆਯੋਜਨ ਲਾਸ ਵੇਗਸ ਕਨਵੈਂਸ਼ਨਲ ਸੈਂਟਰ 'ਚ ਹੋ ਰਿਹਾ ਹੈ। ਇਸ ਵਿਚ ਦੁਨੀਆ ਭਰ ਦੇ ਟੈੱਕ ਪੱਤਰਕਾਰ, ਬ੍ਰਾਂਡਸ ਅਤੇ ਯੂਟਿਊਬਰ ਸ਼ਾਮਲ ਹੋ ਰਹੇ ਹਨ। ਇਸ ਈਵੈਂਟ 'ਚ 18 ਸਾਲਾਂ ਤੋਂ ਘੱਟ ਉਮਰ ਦੇ ਲੋਕ ਸ਼ਾਮਲ ਨਹੀਂ ਹੋ ਸਕਦੇ।
ਇਹ ਵੀ ਪੜ੍ਹੋ- CES 2024: LG ਨੇ ਪੇਸ਼ ਕੀਤਾ ਦੁਨੀਆ ਦਾ ਪਹਿਲਾ ਟ੍ਰਾਂਸਪੇਰੇਂਟ ਸਮਾਰਟ ਟੀਵੀ, ਫੀਚਰਜ਼ ਕਰ ਦੇਣਗੇ ਹੈਰਾਨ
CES 2024 'ਚ ਸ਼ਾਮਲ ਹੋਣਗੇ ਇਹ ਬ੍ਰਾਂਡਸ
ਸਾਲ ਦੇ ਪਹਿਲੇ ਟੈੱਕ ਈਵੈਂਟ 'ਚ ਸੈਮਸੰਗ, ਐੱਲ.ਜੀ., ਰੀਅਲਮੀ, ਇੰਟੈਲ, ਗੂਗਲ, ਐਮਾਜ਼ੋਨ, ਐੱਚ.ਪੀ., ਆਸੁਸ, ਏ.ਐੱਮ.ਡੀ. ਅਤੇ ਨਾਵੀਡੀਆ ਵਰਗੀਆਂ ਕੰਪਨੀਆਂ ਸ਼ਾਮਲ ਹੋ ਰਹੀਆਂ ਹਨ। ਇਸਤੋਂ ਇਲਾਵਾ ਬੀ.ਐੱਮ.ਡਬਲਯੂ. ਵਰਗੀਆਂ ਆਟੋਮੋਬਾਈਲਸ ਕੰਪਨੀਆਂ ਵੀ ਇਸ ਵਿਚ ਸ਼ਾਮਲ ਹੋਣਗੀਆਂ ਅਤੇ ਆਪਣੇ ਅਪਕਮਿੰਗ ਪ੍ਰੋਡਕਟਸ ਨੂੰ ਸ਼ੋਅਕੇਸ ਕਰਨਗੀਆਂ।
Flipkart 'ਤੇ ਸ਼ੁਰੂ ਹੋ ਰਹੀ ਧਮਾਕੇਦਾਰ ਸੇਲ! iPhone ਸਣੇ ਇਨ੍ਹਾਂ ਪ੍ਰੋਡਕਟਸ 'ਤੇ ਮਿਲੇਗਾ ਬੰਪਰ ਡਿਸਕਾਊਂਟ
NEXT STORY