ਗੈਜੇਟ ਡੈਸਕ- ਭਾਰਤੀ ਰੇਲਵੇ ਇਕ ਸੁਪਰ ਐਪ 'ਤੇ ਕੰਮ ਕਰ ਰਿਹਾ ਹੈ। ਜਿੱਥੇ ਇਕ ਹੀ ਪਲੇਟਫਾਰਮ 'ਤੇ ਸਾਰੇ ਕੰਮ ਹੋ ਜਾਣਗੇ। ਟਿਕਟ ਬੁਕਿੰਗ ਕਰਨੀ ਹੋਵੇਗੀ ਜਾਂ ਫਿਰ ਟ੍ਰੇਨ ਦੀ ਲਾਈਵ ਲੋਕੇਸ਼ਨ ਚੈੱਕ ਕਰਨੀ ਹੋਵੇ, ਇਕ ਹੀ ਐਪ ਨਾਲ ਸਾਰੇ ਕੰਮ ਹੋ ਜਾਣਗੇ। ਤੁਹਾਨੂੰ ਰੇਲਵੇ ਨਾਲ ਜੁੜੇ ਵੱਖ-ਵੱਖ ਕੰਮਾਂ ਲਈ ਆਪਣੇ ਫੋਨ 'ਚ ਵੱਖ-ਵੱਖ ਐਪ ਰੱਖਣ ਦੀ ਲੋੜ ਨਹੀਂ ਹੋਵੇਗੀ। ਰੇਲਵੇ ਆਪਣੇ ਸੁਪਰ ਐਪ 'ਚ ਸਾਰੀਆਂ ਸੇਵਾਵਾਂ ਨੂੰ ਇਕ ਵਿੰਡੋ 'ਚ ਲਿਆਉਣ ਦਾ ਕੰਮ ਕਰਨ ਜਾ ਰਿਹਾ ਹੈ। ਰਿਪੋਰਟ ਮੁਤਾਬਕ, ਰੇਲਵੇ ਲੋਕਾਂ ਦੀ ਸਹੂਲਤ ਦਾ ਧਿਆਨ ਰੱਖਦੇ ਹੋਏ ਰੇਲਵੇ ਸੁਪਰ ਐਪ ਤਿਆਰ ਕਰ ਰਿਹਾ ਹੈ। ਇਸਤੋਂ ਬਾਅਦ ਲੋਕਾਂ ਨੂੰ ਆਪਣੇ ਫੋਨ 'ਚ ਵੱਖ-ਵੱਖ ਐਪ ਡਾਊਨਲੋਡ ਕਰਨ ਦੀ ਲੋੜ ਨਹੀਂ ਹੋਵੇਗੀ।
ਇਹ ਵੀ ਪੜ੍ਹੋ- WhatsApp ਦੀ ਭਾਰਤ 'ਚ ਵੱਡੀ ਕਾਰਵਾਈ, ਬੈਨ ਕੀਤੇ 71 ਲੱਖ ਤੋਂ ਵੱਧ ਅਕਾਊਂਟ, ਜਾਣੋ ਵਜ੍ਹਾ
ਰੇਲਵੇ ਦੇ ਇਸ ਸੁਪਰ ਐਪ 'ਚ ਸਾਰੀਆਂ ਸੇਵਾਵਾਂ ਸਿਰਫ ਇਕ ਕਲਿੱਕ ਨਾਲ ਪੂਰੀਆਂ ਹੋ ਜਾਣਕਾਰੀਆਂ। ਰੇਲਵੇ ਸਾਰੇ ਵੱਖ-ਵੱਖ ਐਪਸ ਨੂੰ ਆਪਣੇ ਸੁਪਰ ਐਪ ਤਹਿਤ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਮੌਜੂਦਾ ਸਮੇਂ 'ਚ ਰੇਲਵੇ ਦੇ ਅਜਿਹੇ ਦਰਜਨਾਂ ਐਪ ਹਨ, ਜਿਨ੍ਹਾਂ ਦੀ ਮਦਦ ਨਾਲ ਲੋਕਾਂ ਨੂੰ ਵੱਖ-ਵੱਖ ਸਹੂਲਤਾਂ ਮਿਲਦੀਆਂ ਹਨ। ਜਿਵੇਂ ਸ਼ਿਕਾਇਤ ਅਤੇ ਸੁਝਾਅ ਲਈ ਰੇਲਵੇ ਮਦਦ ਐਪ, ਅਣਰਿਜ਼ਰਵਡ ਟਿਕਟ ਬੁਕਿੰਗ ਲਈ ਯੂ.ਟੀ.ਐੱਸ. ਐਪ, ਟ੍ਰੇਨ ਦੀ ਸਥਿਤੀ ਜਾਣਨ ਲਈ ਰਾਸ਼ਟਰੀ ਟ੍ਰੇਨ ਪੁੱਛਗਿੱਛ ਪ੍ਰਣਾਲੀ, ਐਮਰਜੈਂਸੀ ਹੈਲਪ ਲਈ ਰੇਲ ਮਦਦ, ਟਿਕਟ ਬੁਕਿੰਗ ਅੇਤ ਕੈਂਸਲੇਸ਼ਨ ਲਈ ਆਈ.ਆਰ.ਸੀ.ਟੀ.ਸੀ. ਕੁਨੈਕਟ ਸਮੇਤ ਦਰਜਨਾਂ ਐਪਸ ਹਨ। ਇਨ੍ਹਾਂ ਐਪਸ ਦੀ ਮਦਦ ਨਾਲ ਤੁਹਾਨੂੰ ਰੇਲਵੇ ਦੀਆਂ ਵੱਖ-ਵੱਖ ਸੇਵਾਵਾਂ ਦੀ ਜਾਣਕਾਰੀ ਅਤੇ ਸਹੂਲਤ ਮਿਲਦੀ ਹੈ।
ਇਹ ਵੀ ਪੜ੍ਹੋ- ਗੂਗਲ ਨੇ ਪਲੇਅ ਸਟੋਰ ਤੋਂ ਹਟਾਏ 13 ਖ਼ਤਰਨਾਕ ਐਪਸ, ਫੋਨ 'ਚੋਂ ਵੀ ਤੁਰੰਤ ਕਰੋ ਡਿਲੀਟ
ਜਲਦੀ ਹੀ ਰੇਲਵੇ ਦੀ ਸੁਪਰ ਐਪ ਦੀ ਮਦਦ ਨਾਲ ਤੁਹਾਨੂੰ ਇਕ ਹੀ ਐਪ 'ਚ ਰੇਲਵੇ ਨਾਲ ਜੁੜੀਆਂ ਤਮਾਮ ਸੇਵਾਵਾਂ ਮਿਲ ਸਕਣਗੀਆਂ। CRIS ਰੇਲਵੇ ਦੀ ਆਈ.ਟੀ.ਸਿਸਟਮ ਯੂਨਿਟ ਇਸ ਸੁਪਰ ਐਪ ਨੂੰ ਤਿਆਰ ਕਰ ਰਹੀ ਹੈ। ਇਸ ਐਪ ਨੂੰ ਤਿਆਰ ਕਰਨ 'ਚ ਕਰੀਬ 3 ਸਾਲਾਂ ਦਾ ਸਮਾਂ ਅਤੇ 90 ਕਰੋੜ ਰੁਪਏ ਖਰਚ ਹੋਣਗੇ।
ਇਹ ਵੀ ਪੜ੍ਹੋ- ਐਂਡਰਾਇਡ 'ਚ ਆਇਆ ਇਹ ਖ਼ਤਰਨਾਕ ਮਾਲਵੇਅਰ, ਫੇਸਲੌਕ-ਫਿੰਗਰਪ੍ਰਿੰਟ ਆਪਣੇ-ਆਪ ਹੋ ਰਹੇ ਬਲਾਕ
ਬੈਂਗਲੁਰੂ ਦੀਆਂ ਸੜਕਾਂ 'ਚ ਨਜ਼ਰ ਆਈ Tesla Model X, ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਤਸਵੀਰਾਂ
NEXT STORY