ਗੈਜੇਟ ਡੈਸਕ- OpenAI ਵੱਲੋਂ ChatGPT Pro ਦਾ ਨਵਾਂ ਪਲਾਨ ਲਿਆਂਦਾ ਗਿਆ ਹੈ। ਇਸ ਵਿਚ ਤੁਹਾਨੂੰ ਕਈ ਸ਼ਾਨਦਾਰ ਫੀਚਰਜ਼ ਮਿਲਣਗੇ ਪਰ ਯੂਜ਼ਰਜ਼ ਨੂੰ ਸਬਸਕ੍ਰਿਪਸ਼ਨ ਆਫਰਜ਼ ਵੀ ਦਿੱਤੇ ਜਾ ਰਹੇ ਹਨ। ਯੂਜ਼ਰਜ਼ ਨੂੰ o1 LLM ਦਾ ਐਕਸੈਸ ਵੀ ਦਿੱਤਾ ਜਾ ਰਿਹਾ ਹੈ। ਜੇਕਰ ਤੁਸੀਂ ਇਹ ਪਲਾਨ ਲਵੋਗੇ ਤਾਂ ਕਈ ਮੁਸ਼ਕਿਲ ਟਾਸਕ ਵੀ ਆਸਾਨ ਨਾਲ ਪੂਰੇ ਕੀਤੇ ਜਾ ਸਕਦੇ ਹਨ। ਫ੍ਰੀ ਪਲਾਨ 'ਚ ਰੀਜਨਿੰਗ ਟਾਸਕ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ। ਹਾਲ ਹੀ 'ਚ ਇਹ ਪਲਾਨ ਲਿਆਂਦਾ ਗਿਆ ਹੈ ਤਾਂ ਇਸ ਵਿਚ ਟਾਸਕ ਪੂਰਾ ਕਰਨ ਲਈ ਵੀ ਤਿਆਰ ਕੀਤਾ ਗਿਆ ਹੈ।
ਪ੍ਰੋਸੈਸਿੰਗ ਟਾਈਮ ਲਗਦਾ ਹੈ ਜ਼ਿਆਦਾ
ਅਜੇ ਕੰਪਨੀ ਵੱਲੋਂ ਬਹੁਤ ਸਾਰੀਆਂ ਚੀਜ਼ਾਂ ਨੂੰ ਕਲੀਅਰ ਕੀਤਾ ਜਾ ਰਿਹਾ ਹੈ। ਅਜੇ ਤਕ ਸਾਫ ਨਹੀਂ ਹੋਇਆ ਕਿ o1 Pro ਮਾਡਲ GPT 40 ਵਿਚਕਾਰ ਕਿੰਨਾ ਫਰਕ ਹੈ ਪਰ ਇੰਨਾ ਜ਼ਰੂਰ ਸਾਫ ਕਰ ਦਿੱਤਾ ਗਿਆ ਹੈ ਕਿ ਦੋਵਾਂ ਵਿਚਕਾਰ ਮਾਰਜਨ ਕਾਫੀ ਜ਼ਿਆਦਾ ਹੈ ਪਰ ਇਸ ਦੀ ਪਰਪਾਰਮੈਂਸ ਜ਼ਿਆਦਾ ਹੈ ਅਤੇ ਇਹ ਆਮ ਮਾਡਲ ਤੋਂ ਕਾਫੀ ਜ਼ਿਆਦਾ ਸਮਾਂ ਲੈ ਰਿਹਾ ਹੈ। ਪ੍ਰੋਸੈਸਿੰਗ ਟਾਈਮ ਵੀ ਇਸਦਾ ਕਾਫੀ ਜ਼ਿਆਦਾ ਹੈ। ਇਸ ਸਮੱਸਿਆ 'ਤੇ ਵੀ ਕਾਫੀ ਕੰਮ ਕੀਤਾ ਜਾ ਰਿਹਾ ਹੈ। ਇਕ ਵਾਰ ਇਹ ਪਰੇਸ਼ਾਨੀ ਦੂਰ ਹੋਣ ਤੋਂ ਬਾਅਦ ਚੀਜ਼ਾਂ ਕਾਫੀ ਆਸਾਨ ਹੋ ਜਾਣਗੀਆਂ।
ਇਹ ਵੀ ਪੜ੍ਹੋ- FREE ਮਿਲ ਰਿਹੈ 3 ਮਹੀਨਿਆਂ ਦਾ ਰੀਚਾਰਜ!
ਯੂਜ਼ਰਜ਼ ਨੂੰ ਮਿਲੇਗੀ ਮਦਦ
ChatGPT 'ਤੇ ਹੁਣ ਇਕ ਨਵਾਂ ਪ੍ਰੋਗਰੈੱਸ ਬਾਰ ਨਜ਼ਰ ਆਏਗਾ। ਇਹ ਕਾਫੀ ਪਾਰਵਫੁਲ ਹੋਵੇਗਾ। ਏ.ਆਈ. 'ਤੇ ਵੀ OpenAI ਕਾਫੀ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਹਾਲਾਂਕਿ ਅਜੇ ਯੂਜ਼ਰਜ਼ ਨੂੰ ਜੀਪੀਟੀ ਸਪੋਰਟ ਪ੍ਰੋਵਾਈਡ ਕਰਵਾਇਆ ਜਾ ਰਿਹਾ ਹੈ। ਇਸਦੇ ਸਾਹਮਣੇ ਹੀ ਗੂਗਲ ਵੀ ਜੈਮਿਨੀ 'ਤੇ ਕੰਮ ਕਰ ਰਿਹਾ ਹੈ। ChatGPT ਵੱਲੋਂ ਲੰਬੇ ਸਮੇਂ ਤੋਂ ਇਸ 'ਤੇ ਕੰਮ ਕੀਤਾ ਜਾ ਰਿਹਾ ਸੀ। ਫਾਈਨਲੀ ਅਜੇ ਇਸ ਨੂੰ ਹਰੀ ਝੰਡੀ ਮਲ ਗਈ ਹੈ ਅਤੇ ਇਹ ਯੂਜ਼ਰਜ਼ ਲਈ ਲਾਂਚ ਕਰ ਦਿੱਤਾ ਗਿਆ ਹੈ। ਇਸ ਵਿਚ ਯੂਜ਼ਰਜ਼ ਨੂੰ ਕਾਫੀ ਮਦਦ ਮਿਲਦੀ ਹੈ।
ਕਿੰਨੇ ਪੈਸੇ ਕਰਨੇ ਪੈਣਗੇ ਖਰਚ
ਕੰਪਨੀ ਨੇ ਸਰਵਿਸ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਇਸਦਾ ਫਾਇਦਾ ਰਿਸਰਚਰਾਂ, ਇੰਜੀਨੀਅਰਾਂ ਅਤੇ ਦੂਜੇ ਲੋਕਾਂ ਨੂੰ ਮਿਲਣ ਵਾਲਾ ਹੈ। ਅਜਿਹੇ ਲੋਕ ਜੋ ਰਿਸਰਚ ਲਈ ਇੰਟੈਲੀਜੈਂਸ ਦਾ ਇਸਤੇਮਾਲ ਕਰਨਾ ਚਾਹੁੰਦੇ ਹਨ, ਇਹ ਫੀਚਰ ਕਾਫੀ ਫਾਇਦੇਮੰਦ ਸਾਬਿਤ ਹੋਣ ਵਾਲਾ ਹੈ। ਇਸ ਦੀ ਮਦਦ ਨਾਲ ਉਨ੍ਹਾਂ ਦੀ ਡੇਲੀ ਪ੍ਰੋਡਕਟੀਵਿਟੀ ਵੀ ਵਧੇਗੀ। ਇਹ ਮਾਡਲ ਬਾਕੀਆਂ ਨਾਲੋਂ ਕਾਫੀ ਤੇਜ਼ ਵੀ ਹੈ ਤਾਂ ਉਨ੍ਹਾਂ ਦੇ ਡੇ-ਟੂ-ਡੇ ਟਾਸਕ ਨੂੰ ਪੂਰਾ ਕਰਨ 'ਚ ਮਦਦ ਵੀ ਕਰੇਗਾ। ਤਸਵੀਰਾਂ ਦੀ ਮਦਦ ਨਾਲ ਵੀ ਯੂਜ਼ਰਜ਼ ਜਾਣਕਾਰੀ ਇਕੱਠੀ ਕਰ ਸਕਣਗੇ। ਯੂਜ਼ਰਜ਼ ਨੂੰ ਇਸ ਲਈ ਹਰ ਮਹੀਨੇ 200 ਡਾਲਰ (ਕਰੀਬ 17 ਹਜ਼ਾਰ ਰੁਪਏ ਖਰਚ ਕਰਨੇ ਪੈਣਗੇ।
ਇਹ ਵੀ ਪੜ੍ਹੋ- ਬਦਲ ਗਿਆ WhatsApp ਦਾ ਟਾਈਪਿੰਗ ਇੰਡੀਕੇਟਰ, ਹੁਣ ਨਵੇਂ ਅੰਦਾਜ਼ 'ਚ ਦਿਸੇਗਾ ਕੌਣ ਕਰ ਰਿਹਾ ਟਾਈਪ
ਇਨ੍ਹਾਂ ਸਮਾਰਟਫੋਨਾਂ ਨੂੰ 5 ਸਾਲਾਂ ਤਕ ਮਿਲੇਗੀ OS ਅਪਡੇਟ, ਗੂਗਲ ਨੇ ਕੀਤੀ ਪੁਸ਼ਟੀ
NEXT STORY