ਗੈਜੇਟ ਡੈਸਕ- ਜੇਕਰ ਤੁਹਾਨੂੰ ਆਪਣੇ ਸਮਾਰਟਫੋਨ ਦੇ ਸਾਫਟਵੇਅਰ ਅਪਡੇਟ ਨੂੰ ਲੈ ਕੇ ਟੈਨਸ਼ਨ ਰਹਿੰਦੀ ਹੈ ਤਾਂ ਗੂਗਲ ਨੇ ਤੁਹਾਡੀ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਹੈ। ਗੂਗਲ ਨੇ ਕੁਝ ਸਮਾਰਟਫੋਨਾਂ ਨੂੰ ਲੈ ਕੇ ਕਿਹਾ ਹੈ ਕਿ ਉਨ੍ਹਾਂ ਨੂੰ 5 ਸਾਲਾਂ ਤਕ ਆਪਰੇਟਿੰਗ ਸਿਸਟਮ ਦੀ ਅਪਡੇਟ ਮਿਲੇਗੀ, ਹਾਲਾਂਕਿ ਗੂਗਲ ਨੇ ਇਹ ਐਲਾਨ ਆਪਣੇ ਪਿਕਸਲ ਫੋਨਾਂ ਲਈ ਹੀ ਕੀਤਾ ਹੈ। ਇਹ ਮਿਆਦ ਪਹਿਲਾਂ ਦੇ 3 ਸਾਲਾਂ ਦੇ ਮੁਕਾਬਲੇ ਵਧਾਈ ਗਈ ਹੈ। ਵਿਸ਼ੇਸ਼ ਰੂਪ ਨਾਲ ਗੂਗਲ ਦੀ ਨਵੀਂ ਪਿਕਸਲ 9 ਸੀਰੀਜ਼ ਵਰਗੇ ਹੈਂਡਸੈੱਟ ਨੂੰ 7 ਸਾਲਾਂ ਤਕ ਆਪਰੇਟਿੰਗ ਸਿਸਟਮ ਅਪਡੇਟ ਮਿਲੇਗੀ।
ਪਿਕਸਲ ਲਈ 5 ਸਾਲਾਂ ਦੇ ਅਪਡੇਟਸ
ਗੂਗਲ ਨੇ ਹਾਲ ਹੀ 'ਚ ਆਪਣੇ ਸਪੋਰਟ ਪੇਜ ਨੂੰ ਅਪਡੇਟ ਕੀਤਾ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਪਿਕਸਲ 6 ਸੀਰੀਜ਼, ਪਿਕਸਲ 7 ਸੀਰੀਜ਼ ਅਤੇ ਕੁਝ ਹੋਰ ਮਾਡਲਾਂ ਨੂੰ 5 ਸਾਲਾਂ ਤਕ ਆਪਰੇਟਿੰਗ ਸਿਸਟਮ ਅਤੇ ਸਕਿਓਰਿਟੀ ਅਪਡੇਟਸ ਮਿਲਣਗੇ। ਇਸ ਤੋਂ ਇਲਾਵਾ ਇਨ੍ਹਾਂ ਨੂੰ 'ਪਿਕਸਲ ਡ੍ਰੋਪਸ' ਰਾਹੀਂ ਨਵੀਆਂ ਅਤੇ ਹਾਈਟੈੱਕ ਸਹੂਲਤਾਂ ਵੀ ਮਿਲ ਸਕਦੀਆਂ ਹਨ।
ਇਹ ਵੀ ਪੜ੍ਹੋ- FREE ਮਿਲ ਰਿਹੈ 3 ਮਹੀਨਿਆਂ ਦਾ ਰੀਚਾਰਜ!
ਇਨ੍ਹਾਂ ਫੋਨਾਂ ਨੂੰ ਮਿਲੇਗੀ ਅਪਡੇਟ
- ਪਿਕਸਲ ਫੋਲਡ
-ਪਿਕਸਲ 7a
- ਪਿਕਸਲ 7 ਪ੍ਰੋ
- ਪਿਕਸਲ 7
- ਪਿਕਸਲ 6 ਪ੍ਰੋ
- ਪਿਕਸਲ 6
- ਪਿਕਸਲ 6a
ਜ਼ਰੂਰੀ ਜਾਣਕਾਰੀ
- ਪਿਕਸਲ 6 ਅਪਡੇਟਸ : ਪਿਕਸਲ 6, ਜੋ 2021 'ਚ ਲਾਂਚ ਹੋਇਆ ਸੀ, ਹੁਣ 2027 ਤਕ ਐਂਡਰਾਇਡ 17 ਅਪਡੇਟ ਪ੍ਰਾਪਤ ਕਰੇਗਾ।
- ਪਿਕਸਲ 7 ਅਪਡੇਟਸ : ਪਿਕਸਲ 7 ਸੀਰੀਜ਼ ਨੂੰ 2027 'ਚ ਲਾਂਚ ਹੋਣ ਵਾਲੇ ਐਂਡਰਾਇਡ 18 ਅਪਡੇਟ ਤਕ ਸਪੋਰਟ ਮਿਲੇਗਾ।
ਨਵੇਂ ਐਂਡਰਾਇਡ ਵਰਜ਼ਨ : ਗੂਗਲ ਨੇ ਆਪਣੇ ਸਮਾਰਟਫੋਨਾਂ 'ਤੇ ਐਂਡਰਾਇਡ 15 ਪਹਿਲਾਂ ਹੀ ਜਾਰੀ ਕਰ ਦਿੱਤਾ ਹੈ। 2025 ਦੀ ਦੂਜੀ ਤਿਮਾਹੀ 'ਚ ਐਂਡਰਾਇਡ 16 ਅਪਡੇਟ ਆਏਗਦੀ। 2025 ਦੀ ਚੌਥੀ ਤਿਮਾਹੀ 'ਚ ਇਕ ਛੋਟੀ ਅਪਡੇਟ ਆਉਣ ਦੀ ਉਮੀਦ ਹੈ, ਜਿਸ ਵਿਚ ਛੋਟੇ API ਬਦਲਾਅ ਅਤੇ ਫੀਚਰਜ਼ ਸ਼ਾਮਲ ਹੋਣਗੇ। ਪਿਕਸਲ 8 ਸੀਰੀਜ਼ ਦੇ ਲਾਂਚ ਦੇ ਨਾਲ, ਗੂਗਲ ਨੇ 7 ਸਾਲਾਂ ਤਕ ਆਪਰੇਟਿੰਗ ਸਿਸਟਮ ਅਤੇ ਸਕਿਓਰਿਟੀ ਅਪਡੇਟਸ ਦੇਣ ਦਾ ਐਲਾਨ ਕੀਤਾ ਸੀ। ਇਹੀ ਨਿਯਮ ਹੁਣ ਪਿਕਸਲ 9 ਸੀਰੀਜ਼ 'ਤੇ ਵੀ ਲਾਗੂ ਹੋਵੇਗਾ।
ਇਹ ਵੀ ਪੜ੍ਹੋ- ਬਦਲ ਗਿਆ WhatsApp ਦਾ ਟਾਈਪਿੰਗ ਇੰਡੀਕੇਟਰ, ਹੁਣ ਨਵੇਂ ਅੰਦਾਜ਼ 'ਚ ਦਿਸੇਗਾ ਕੌਣ ਕਰ ਰਿਹਾ ਟਾਈਪ
ਕੀ ਐਪਲ ਕਰਨ ਜਾ ਰਿਹੈ ਗੂਗਲ ਪਿਕਸਲ ਦੀ ਨਕਲ? iPhone ਦੇ ਡਿਜਾਈਨ 'ਤੇ ਦਿਖ ਸਕਦੈ ਅਸਰ
NEXT STORY