ਗੈਜੇਟ ਡੈਸਕ– ਜੇਕਰ ਤੁਹਾਡੀ ਰੋਜ਼ਾਨਾ ਡਾਟਾ ਦੀ ਖ਼ਪਤ 1 ਜੀ.ਬੀ. ਤਕ ਹੀ ਸੀਮਿਤ ਹੈ ਅਤੇ ਤੁਸੀਂ ਫੋਨ ਦਾ ਰੀਚਾਰਜ ਕਰਵਾਉਣ ਲਈ ਜ਼ਿਆਦਾ ਪੈਸੇ ਵੀ ਖ਼ਰਚ ਨਹੀਂ ਕਰਨਾ ਚਾਹੁੰਦੇ ਤਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜੀਓ, ਵੋਡਾਫੋਨ-ਆਈਡੀਆ ਅਤੇ ਏਅਰਟੈੱਲ ਦਾ ਉਹ ਕਿਹੜਾ ਪਲਾਨ ਹੈ ਜਿਸ ਵਿਚ ਰੋਜ਼ਾਨਾ 1 ਜੀ.ਬੀ. ਡਾਟਾ ਮਿਲਦਾ ਹੈ।
ਇਹ ਵੀ ਪੜ੍ਹੋ– ਅਨਲਿਮਟਿਡ ਕਾਲਿੰਗ ਨਾਲ ਆਉਂਦੇ ਹਨ ਜੀਓ ਦੇ ਇਹ ਬੈਸਟ ਪ੍ਰੀਪੇਡ ਪਲਾਨ
ਜੀਓ ਦਾ 149 ਰੁਪਏ ਵਾਲਾ ਪਲਾਨ
ਇਸ ਪਲਾਨ ’ਚ 20 ਦਿਨਾਂ ਦੀ ਮਿਆਦ ਨਾਲ ਰੋਜ਼ਾਨਾ 1 ਜੀ.ਬੀ. ਡਾਟਾ ਮਿਲਦਾ ਹੈ। ਡਾਟਾ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਸਪੀਡ ਘੱਟ ਕੇ 64kbps ਦੀ ਰਹਿ ਜਾਂਦੀ ਹੈ। ਇਸ ਪਲਾਨ ’ਚ ਸਾਰੇ ਨੈੱਟਵਰਕ ’ਤੇ ਅਨਲਿਮਟਿਡ ਵੌਇਸ ਕਾਲਿੰਗ ਦੀ ਸੁਵਿਧਾ ਵੀ ਮਿਲਦੀ ਹੈ ਅਤੇ ਨਾਲ ਹੀ ਰੋਜ਼ਾਨਾ 100 SMS ਮਿਲਦੇ ਹਨ। ਇਸਤੋਂ ਇਲਾਵਾ ਜੀਓ ਐਪਸ ਜਿਵੇਂ- ਜੀਓ ਟੀ.ਵੀ., ਜੀਓ ਸਿਨੇਮਾ, ਜੀਓ ਕਲਾਊਡ ਅਤੇ ਜੀਓ ਸਕਿਓਰਿਟੀ ਦੀ ਫ੍ਰੀ ਸੁਵਿਧਾ ਮਿਲਦੀ ਹੈ।
ਇਹ ਵੀ ਪੜ੍ਹੋ– ਰਿਲਾਇੰਸ ਜੀਓ ਨੇ ਵੀ ਰੱਖਿਆ ‘ਮੇਟਾਵਰਸ’ ’ਚ ਕਦਮ, ਇਸ ਕੰਪਨੀ ’ਚ ਨਿਵੇਸ਼ ਕੀਤੇ ਕਰੋੜਾਂ ਰੁਪਏ
ਏਅਰਟੈੱਲ ਦਾ 209 ਰੁਪਏ ਵਾਲਾ ਪਲਾਨ
ਏਅਰਟੈੱਲ ਦੇ ਇਸ ਪਲਾਨ ’ਚ ਰੋਜ਼ਾਨਾ 1 ਜੀ.ਬੀ. ਡਾਟਾ ਮਿਲਦਾ ਹੈ। ਨਾਲ ਹੀ ਅਨਲਿਮਟਿਡ ਕਾਲਿੰਗ ਅਤੇ ਰੋਜ਼ਾਨਾ 100 SMS ਦੀ ਸੁਵਿਧਾ ਮਿਲਦੀ ਹੈ।
Vi ਦਾ 199 ਰੁਪਏ ਵਾਲਾ ਪਲਾਨ
ਇਹ Vi ਦਾ ਸਭ ਤੋਂ ਸਸਤਾ ਰੋਜ਼ਾਨਾ 1 ਜੀ.ਬੀ. ਡਾਟਾ ਦੇਣ ਵਾਲਾ ਪਲਾਨ ਹੈ। ਇਸਦੀ ਮਿਆਦ 18 ਦਿਨਾਂ ਦੀ ਹੈ। ਇਸ ਪਲਾਨ ਚ ਅਨਲਿਮਟਿਡ ਕਾਲਿੰਗ ਅਤੇ ਰੋਜ਼ਾਨਾ 100 SMS ਦੀ ਸੁਵਿਧਾ ਮਿਲਦੀ ਹੈ।
ਇਹ ਵੀ ਪੜ੍ਹੋ– WhatsApp ਯੂਜ਼ਰਸ ਲਈ ਖ਼ੁਸ਼ਖ਼ਬਰੀ, ਹੁਣ ਦੋ ਦਿਨ ਪੁਰਾਣੇ ਮੈਸੇਜ ਵੀ ਕਰ ਸਕੋਗੇ ਡਿਲੀਟ
ਰਿਲਾਇੰਸ ਜੀਓ ਨੇ ਵੀ ਰੱਖਿਆ ‘ਮੇਟਾਵਰਸ’ ’ਚ ਕਦਮ, ਇਸ ਕੰਪਨੀ ’ਚ ਨਿਵੇਸ਼ ਕੀਤੇ ਕਰੋੜਾਂ ਰੁਪਏ
NEXT STORY