ਗੈਜੇਟ ਡੈਸਕ– ਵਨਪਲੱਸ ਸਮਾਰਟਫੋਨ ਦਾ ਇਕ ਅਜਿਹਾ ਗੁਪਤ ਫੀਚਰ ਸਾਹਮਣੇ ਆਇਆ ਹੈ ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ ਹੋ ਜਾਓਗੇ। ਦਰਅਸਲ, ਵਨਪਲੱਸ 8 ਪ੍ਰੋ ਸਮਾਰਟਫੋਨ ’ਚ ਖ਼ਾਸ ਤਰ੍ਹਾਂ ਦਾ ਇੰਫਰਾਰੈੱਡ ਫੋਟੋਕ੍ਰੋਮ ਲੈੱਨਜ਼ ਦਿੱਤਾ ਗਿਆ ਹੈ ਜੋ ਕਿ ਪਲਾਸਟਿਕ ਅਤੇ ਕਪੜਿਆਂ ਦੇ ਆਰ-ਪਾਰ ਵਿਖਾ ਸਕਦਾ ਸੀ। ਇਹ ਗੱਲ ਉਦੋਂ ਸਾਹਮਣੇ ਆਈ ਜਦੋਂ ਇੰਟਰਨੈੱਟ ’ਤੇ ਕੁਝ ਵੀਡੀਓ ਸਾਂਝੀਆਂ ਕੀਤੀਆਂ ਗਈਆਂ ਜਿਨ੍ਹਾਂ ’ਚ ਵਿਖਾਈ ਦੇ ਰਿਹਾ ਹੈ ਕਿ ਵਨਪਲੱਸ 8 ਪ੍ਰੋ ਦਾ ਕੈਮਰਾ X-Ray ਦੀ ਤਰ੍ਹਾਂ ਆਰ-ਪਾਰ ਵੇਖ ਸਕਦਾ ਹੈ। ਹਾਲਾਂਕਿ ਇਸ ਲੁਕੇ ਹੋਏ ਫੀਚਰ ਬਾਰੇ ਪਤਾ ਲਗਦੇ ਹੀ ਕੰਪਨੀ ਨੇ ਇਸ ਸੈਂਸਰ ਨੂੰ ਡਿਸੇਬਲ ਕਰ ਦਿੱਤਾ ਹੈ।

ਇੰਝ ਲੱਗਾ ਪਤਾ
ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਇਕ ਟਵਿਟਰ ਯੂਜ਼ਰ, ਬੈੱਨ ਜੇਸਕਿਨ ਨੇ ਆਪਣੇ ਟਵਿਟਰ ਹੈਂਡਲ ਰਾਹੀਂ ਕੁਝ ਸ਼ਾਰਟ ਵੀਡੀਓ ਸਾਂਝੀਆਂ ਕੀਤੀ ਸਨ। ਇਨ੍ਹਾਂ ’ਚ ਵਨਪਲੱਸ 8 ਪ੍ਰੋ ਦੇ X-Ray ਫੀਚਰ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਹ ਫੀਚਰ ਫੋਨ ’ਚ ਇਕ ਫੋਟੋਕ੍ਰੋਮ ਫਿਲਟਰ ਰਾਹੀਂ ਕੰਮ ਕਰਦਾ ਹੈ ਜਿਸਦਾ ਪਤਾ ਵਨਪਲੱਸ 8 ਪ੍ਰੋ ਨੂੰ ਇਸਤੇਮਾਲ ਕਰਦੇ ਸਮੇਂ ਬੈੱਨ ਨੂੰ ਲੱਗਾ। ਇਸ ਟਵੀਟ ’ਚ ਤੁਸੀਂ ਸਾਫ਼-ਸਾਫ਼ ਵੇਖ ਸਕਦੇ ਹੋ ਕਿ ਕਿਵੇਂ ਵਨਪਲੱਸ 8 ਪ੍ਰੋ ਦਾ ਕੈਮਰਾ ਕੁਝ ਡਾਰਕ ਆਬਜੈੱਕਟ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ (ਆਰ-ਪਾਰ ਵੇਖ ਸਕਣ ਯੋਗ) ਬਣਾ ਦਿੰਦਾ ਹੈ।
ਕੰਪਨੀ ਨੇ ਡਿਸੇਬਲ ਕੀਤਾ ਇਹ ਫੀਚਰ
ਇਸ ਫੀਚਰ ਦੀ ਗੱਲ ਸਾਹਮਣੇ ਆਉਣ ’ਤੇ ਵਨਪਲੱਸ ਵਲੋਂ ਅਪਡੇਟ ਜਾਰੀ ਕਰਕੇ ਇਸ ਨੂੰ ਡਿਸੇਬਲ ਕਰ ਦਿੱਤਾ ਗਿਆ ਹੈ। ਹੁਣ ਇਹ ਕਿਸੇ ਵੀ ਤਰ੍ਹਾਂ ਕੰਮ ਨਹੀਂ ਕਰੇਗਾ। ਵਨਪਲੱਸ ਨੇ ਇਸ ਨਵੀਂ ਅਪਡੇਟ ਦਾ ਬੁੱਧਵਾਰ ਨੂੰ ਅਧਿਕਾਰਤ ਬਲਾਗ ਪੋਸਟ ਰਾਹੀਂ ਐਲਾਨ ਕੀਤਾ ਸੀ।
ਰਾਇਲ ਐਨਫੀਲਡ ਨੂੰ ਟੱਕਰ ਦੇਣ ਆਈ Benelli Imperiale 400, ਜਾਣੋ ਕੀਮਤ ਤੇ ਖੂਬੀਆਂ
NEXT STORY