ਗੈਜੇਟ ਡੈਸਕ– ਪ੍ਰਸਿੱਧ ਕੰਟੈਂਟ ਡਿਲਿਵਰੀ ਨੈੱਟਵਰਕ (CDN) Cloudflare ਨੂੰ ਆਊਟੇਜ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਆਊਟੇਜ ਕਾਰਨ Zerodha, Groww, Upstox, Omegle ਅਤੇ Discord ਵਰਗੀਆਂ ਵੈੱਬਸਾਈਟਾਂ ਦੀ ਸੇਵਾ ਪ੍ਰਭਾਵਿਤ ਹੋਈ ਹੈ। ਕਈ ਯੂਜ਼ਰਸ ਸਰਵਿਸ ਦੇ ਠੱਪ ਹੋਣ ਦੀ ਸ਼ਿਕਾਇਤ ਕਰ ਰਹੇ ਹਨ ਅਤੇ ਕੰਪਨੀ ਇਸਨੂੰ ਠੀਕ ਕਰਨ ਦਾ ਕੰਮ ਕਰ ਰਹੀ ਹੈ। Cloudflare ਦੀ ਸਰਵਿਸ ਠੱਪ ਹੋਣ ਕਾਰਨ ਬਹੁਤ ਸਾਰੇ ਯੂਜ਼ਰਸ ਨੂੰ 500 internal server error ਦਾ ਮੈਸੇਜ ਨਜ਼ਰ ਆ ਰਿਹਾ ਹੈ। ਅਜਿਹਾ ਉਦੋਂ ਹੁੰਦਾ ਹੈ ਜਦੋਂ ਕਿਸੇ ਵੈੱਬ ਸਰਵਿਸ ’ਚ ਸਮੱਸਿਆ ਹੁੰਦੀ ਹੈ।
ਇਸ ਕੰਟੈਂਟ ਡਿਲਿਵਰੀ ਨੈੱਟਵਰਕ ਦੀ ਸਰਵਿਸ ’ਚ ਸਮੱਸਿਆ ਕਾਰਨ Medium.com, Zerodha, Groww, Upstox, Discord ਵਰਗੀਆਂ ਕਈ ਵੈੱਬਸਾਈਟਾਂ ਨੂੰ ਯੂਜ਼ਰਸ ਐਕਸੈੱਸ ਨਹੀਂ ਕਰ ਪਾ ਰਹੇ ਹਨ।
ਕਿਉਂ ਕੰਮ ਨਹੀਂ ਕਰ ਰਹੀਆਂ ਵੈੱਬਸਾਈਟਾਂ
ਕੰਪਨੀ ਨੇ ਦੱਸਿਆ ਕਿ ਪ੍ਰਭਾਵਿਤ ਰੀਜਨ ’ਚ Cloudflare ਸਾਈਟਾਂ ਡਾਊਨ ਹੋਣ ਕਾਰਨ 500 Error ਦਿਸ ਰਿਹਾ ਹੈ। ਇਸ ਘਟਨਾ ਕਾਰਨ ਸਾਡੇ ਨੈੱਟਵਰਕ ’ਚ ਸਾਰੀਆਂ ਡਾਟਾ ਪਲੇਨ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਇਹ ਸਾਰੀਆਂ ਵੈੱਬਸਾਈਟਾਂ Cloudflare ਨੈੱਟਵਰਕ ਇੰਫਰਾਸਟ੍ਰੱਕਚਰ ’ਤੇ ਕੰਮ ਕਰਦੀਆਂ ਹਨ। ਕੰਪਨੀ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ। Cloudflare ਨੇ ਦੱਸਿਆ ਕਿ ਸਮੱਸਿਆ ਨੂੰ ਲੱਭ ਲਿਆ ਗਿਆ ਹੈ ਅਤੇ ਉਸਨੂੰ ਠੀਕ ਕੀਤਾ ਜਾ ਰਿਹਾ ਹੈ।
ਪਹਿਲਾਂ ਵੀ ਠੱਪ ਹੋਈ ਸੀ ਸਰਵਿਸ
ਇਸ ਆਊਟੇਜ ਕਾਰਨ ਜਿਨ੍ਹਾਂ ਵੈੱਬਸਾਈਟਾਂ ਜਾਂ ਐਪਸ ’ਤੇ ਪ੍ਰਭਾਵ ਪਿਆ ਹੈ, ਉਨ੍ਹਾਂ ਨੇ ਵੀ ਆਪਣੇ ਯੂਜ਼ਰਸ ਨੂੰ ਜਲਦ ਸਰਵਿਸ ਸ਼ੁਰੂ ਹੋਣ ਦੀ ਜਾਣਕਾਰੀ ਦਿੱਤੀ ਹੈ। ਪਿਛਲੇ ਇਕ ਹਫਤੇ ’ਚ ਇਹ ਦੂਜਾ ਮਾਮਲਾ ਹੈ ਜਦੋਂ Cloudflare ਆਊਟੇਜ ਵੇਖਣ ਨੂੰ ਮਿਲਿਆ ਹੈ।
ਇਸਤੋਂ ਪਹਿਲਾਂ ਆਊਟੇਜ ਭਾਰਤੀ ਖੇਤਰ ਤਕ ਸੀਮਿਤ ਸੀ, ਜਿਸ ਕਾਰਨ ਬਹੁਤ ਸਾਰੇ ਯੂਜ਼ਰਸ ਨੂੰ ਕਈ ਸੇਵਾਵਾਂ ਯੂਜ਼ ਕਰਨ ’ਚ ਪਰੇਸ਼ਾਨੀ ਹੋ ਰਹੀ ਸੀ। Shopify, Udemy, Zerodha, Canva, Discord, Acko Insurance ਵਰਗੀਆਂ ਪ੍ਰਸਿੱਧ ਸੇਵਾਵਾਂ Cloudflare ’ਤੇ ਕੰਮ ਕਰਦੀਆਂ ਹਨ। ਇਨ੍ਹਾਂ ਦੇ ਯੂਜ਼ਰਸ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। Cloudflare ਨੇ ਅਜੇ ਤਕ ਸਮੱਸਿਆ ਦਾ ਕਾਰਨ ਸਾਫ-ਸਾਫ ਨਹੀਂ ਦੱਸਿਆ। ਕੁਝ ਘੰਟਿਆਂ ਤਕ ਠੱਪ ਰਹਿਣ ਤੋਂ ਬਾਅਦ ਇਨ੍ਹਾਂ ਐਪਸ ਦੀਆਂ ਸੇਵਾਵਾਂ ਲਾਈਵ ਹੋ ਗਈਆਂ ਹਨ।
Realme ਦਾ ਸਸਤਾ ਸਮਾਰਟਫੋਨ ਭਾਰਤ ’ਚ ਲਾਂਚ, ਕੀਮਤ 8 ਹਜ਼ਾਰ ਰੁਪਏ ਤੋਂ ਵੀ ਘੱਟ
NEXT STORY