ਜਲੰਧਰ— ਲੇਨੋਵਾ ਦੀ ਕੰਪਨੀ ਮੋਟੋਰੋਲਾ ਭਾਰਤ 'ਚ ਇਕ ਹੋਰ ਸਮਾਰਟਫੋਨ ਲਾਂਚ ਕਰਨ ਦੀ ਤਿਆਰੀ 'ਚ ਹੈ। ਕੰਪਨੀ ਨੇ ਦੱਸਿਆ ਹੈ ਕਿ ਜਲਦ ਹੀ ਸਮਾਰਟਫੋਨ ਨੂੰ ਲਾਂਚ ਕੀਤਾ ਜਾਵੇਗਾ।
ਕੰਪਨੀ ਨੇ ਟਵਿੱਟਰ 'ਤੇ ਇਕ ਮੇਟਲ ਬਾਡੀ ਵਾਲੇ Moto M ਸਮਾਰਟਫੋਨ ਦੀ ਤਸਵੀਰ ਟੀਜ਼ ਕੀਤੀ ਹੈ। ਇਸ ਟਵੀਟ 'ਚ ਮੋਟੋਰੋਲਾ ਇੰਡੀਆ ਨੇ ਕਿਹਾ ਹੈ, 'ਤੁਹਾਨੂੰ ਕੁਝ ਵੱਖ ਮਿਲਣ ਵਾਲਾ ਹੈ। ਜ਼ਿਆਦਾ ਜਾਣਕਾਰੀ ਲਈ ਜੁੜੇ ਰਹੋ।' ਨਾਲ ਹੀ ਕੰਪਨੀ ਨੇ #comingsoon ਹੈਸ਼ਟੈਗ ਪਾਇਆ ਹੈ। Moto M ਪੂਰੀ ਮੇਟਲ ਬਾਡੀ ਵਾਲਾ ਮੋਟੋਰੋਲਾ ਦਾ ਪਹਿਲਾਂ ਸਮਾਰਟਫੋਨ ਹੈ। ਇਸ ਮਹੀਨੇ ਦੀ ਸ਼ੁਰੂਆਤ 'ਚ ਇਸ ਨੂੰ ਚੀਨ 'ਚ ਲਾਂਚ ਕੀਤਾ ਗਿਆ ਸੀ।
ਹੋਰ ਸਪੈਕਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਹ ਸਮਾਰਟਫੋਨ ਐਂਡਰਾਇਡ 6.0 ਮਾਰਸ਼ਮੈਲੋ 'ਤੇ ਰਨ ਕਰਦਾ ਹੈ। ਇਸ 'ਚ ਸਾਢੇ 5 ਇੰਚ ਦਾ ਫੁੱਲ ਐੱਚ. ਡੀ. 254 ਪ੍ਰੋਸੈਸਰ ਨਾਲ 4 ਜੀਬੀ ਰੈਮ ਲਾਈ ਗਈ ਹੈ। ਇੰਟਰਨਲ ਮੈਮਰੀ 32 ਜੀਬੀ ਹੈ, ਜਿਸ ਨੂੰ ਮਾਈਕ੍ਰੋ ਐੱਚ. ਡੀ. ਮਦਦ ਨਾਲ 128 ਜੀਬੀ ਤੱਕ ਵਧਾ ਸਕਦੇ ਹਨ।
ਇਸ ਡਿਊਲ ਸਿਮ ਸਮਾਰਟਫੋਨ 'ਚ ਹਾਈਬ੍ਰਿਡ ਸਿਮ ਸਲਾਟ ਹੈ। ਇਸ ਦਾ ਬੈਕ ਕੈਮਰਾ 16 MP ਹੈ, ਜਿਸ ਨਾਲ ਡਿਊਲਟੋਨ L54 ਫਲੈਸ਼ ਲੱਗੀ ਹੈ। ਇਸ 'ਤੇ ਸਪੈਸ਼ਲ ਪਰੂਫ ਨੈਨੋ ਕੋਟਿੰਗ ਲੱਗੀ ਹੈ। ਇਹ 47L54, ਵਾਈ-ਫਾਈ, ਜੀ. ਪੀ. ਐੱਸ. ਐੱਨ. ਐੱਫ. ਸੀ. ਅਤੇ ਯੂ. ਐੱਸ. ਬੀ. ਟਾਈਪ-ਸੀ ਸਪੋਰਟ ਕਰਦਾ ਹੈ।
ਐਂਡਰਾਇਡ ਡਿਵਾਈਸ ਲਈ ਵਟਸਐਪ ਨੇ ਜਾਰੀ ਕੀਤਾ ਨਵਾਂ ਅਪਡੇਟ
NEXT STORY