ਜਲੰਧਰ- ਕਾਫੀ ਸਮੇਂ ਤੋਂ ਆਈਫੋਨ ਤੇ ਸੈਮਸੰਗ ਦੇ ਹੀ ਚਰਚੇ ਹਰ ਜਗ੍ਹਾ ਹੋ ਰਹੇ ਹਨ ਪਰ ਅੱਜ ਅਸੀਂ ਤੁਹਾਡਾ ਧਿਆਨ ਉਸ ਚੀਜ਼ ਵੱਲ ਕਰਨ ਜਾ ਰਹੇ ਹਾਂ ਜਿਸ ਨੂੰ ਜ਼ਿਆਦਾਤਰ ਯੂਜ਼ਰ ਦਿਨ 'ਚ ਇਕ ਜਾਂ ਦੋ ਵਾਰ ਜ਼ਰੂਰ ਖੋਲ੍ਹਦੇ ਹਨ। ਜੀ ਨਹੀਂ ਅਸੀਂ ਫੋਨ ਦੇ ਫ੍ਰੰਟ ਕੈਮਰੇ ਦੀ ਗੱਲ ਨਹੀਂ ਕਰ ਰਹੇ, ਬਲਕਿ ਗੱਲ ਕਰ ਰਹੇ ਹਾਂ ਸਭ ਤੋਂ ਜ਼ਿਆਦਾ ਵਰਤੇ ਜਾਣ ਵਾਲੇ ਆਪ੍ਰੇਟਿੰਗ ਸਿਸਟਮ ਐਂਡ੍ਰਾਇਡ ਦੀ। ਜੀ ਹਾਂ ਅੱਜ ਅਸੀਂ ਐਂਡ੍ਰਾਇਡ ਪਲੇਅ ਸਟੋਰ ਨੂੰ ਲੈ ਕੇ ਹੀ ਗੱਲ ਕਰਨ ਜਾ ਰਹੇ ਹਾਂ। ਫਰਵਰੀ 2016 ਦੇ ਅੰਕੜਿਆਂ ਦੇ ਮੁਤਾਬਿਕ ਗੂਗਲ ਪਲੇਅ ਸਟੋਰ 'ਚ ਕੁਲ 2 ਮਿਲੀਅਨ ਐਪਸ ਹਨ। ਪਲੇਅ ਸਟੋਰ ਦੀ ਤਾਜ਼ਾ ਜਾਣਕਾਰੀ ਮੁਤਾਬਿਕ ਗੂਗਲ ਨੇ ਹਾਲ ਹੀ 'ਚ ਕੁਝ ਐਂਡ੍ਰਾਇਡ ਐਪਸ ਨੂੰ ਪਲੇਅ ਸਟੋਰ 'ਚੋਂ ਰਿਮੂਵ ਕਰ ਦਿੱਤਾ ਹੈ।
ਆਓ ਜਾਣਦੇ ਹਾਂ ਇਨ੍ਹਾਂ ਐਪਸ ਬਾਰੇ :
ਅਸੀਂ ਇਨ੍ਹਾਂ ਐਪਸ ਦੇ ਨਾਂ ਤਾਂ ਨਹੀਂ ਦੱਸ ਸਕਾਂਗੇ ਪਰ ਇਹ ਜ਼ਰੂਰ ਦੱਸ ਸਕਦੇ ਹਾਂ ਕਿ ਇਹ ਕੁਲ 4 ਐਪਸ ਹਨ। ਸਕਿਓਰਿਟੀ ਰਿਸਰਚਰਾਂ ਨੇ ਜਾਂਚ ਤੋਂ ਬਾਅਦ ਪਤਾ ਲਗਾਇਆ ਕਿ ਇਹ ਐਪਸ ਸਪਾਈਵੇਅਰ ਟ੍ਰੋਜ਼ਨ ਨਾਲ ਇਨਫੈਕਟਿਡ ਹਨ। ਰਿਸਰਚਰਾਂ ਨੇ ਗਹਿਰਾਈ ਨਾਲ ਪਤਾ ਲਾਉਣ 'ਤੇ ਇਹ ਨਤੀਜਾ ਕੱਢਿਆ ਕਿ ਇਹ ਐਪਸ ਟੂਰਿਸਟ ਤੇ ਬਿਜ਼ਨੈੱਸਮੈਨਜ਼ ਨੂੰ ਟਾਰਗਿਟ ਕਰਨ ਲਈ ਬਣਾਈਆਂ ਗਈਆਂ ਸਨ। ਇਨ੍ਹਾਂ 4 ਐਪਸ 'ਚ 3 ਐਪਸ ਨਿਊਜ਼ ਦਿਖਾਉਂਦੀਆਂ ਸਨ। ਇਨ੍ਹਾਂ ਨੂੰ ਡਿਵੈੱਲਪ ਕਰਨ ਵਾਲੇ ਡਿਵੈੱਲਪਰ ਦਾ ਨਾਂ ਆਰ. ਐੱਸ. ਐੱਸ. ਨਿਊਜ਼ ਕਰਕੇ ਸਾਹਮਣੇ ਆਇਆ ਹੈ। ਇਨ੍ਹਾਂ 2 ਨਿਊਜ਼ ਐਪਸ 'ਚੋਂ 2 ਰਸ਼ਿਆ ਨਾਲ ਸਬੰਧਿਤ ਨਿਊਜ਼ ਦਿਖਾਉਂਦੀਆਂ ਸਨ ਤੇ 1 ਯੂਰੋਪੀਅਨ ਮੁੱਦਿਆਂ ਨੂੰ ਹਾਈਲਾਈਟ ਕਰਨ ਵਾਲੀ ਐਪ ਸੀ। ਚੌਥੀ ਐਪ ਪੂਰੀ ਦੁਨੀਆ ਦੀਆਂ ਅੰਬੈਸੀਜ਼ ਨੂੰ ਸਰਚ ਕਰਨ 'ਚ ਮਦਦ ਕਰਦੀ ਹੈ।
ਇਨ੍ਹਾਂ ਐਪਸ ਦਾ ਟੈਕਨੀਕਲ ਐਨਾਸਸਿ ਕਰਨ ਤੋÎਂ ਬਾਅਦ ਪਤਾ ਲਾਇਆ ਗਿਆ ਕਿ ਇਨ੍ਹਾਂ ਐਪਸ 'ਚ ਓਵਰਸੀਰ ਨਾਂ ਦਾ ਸਪਾਈਵੇਅਰ ਹੈ ਜੋ ਐਮੇਜ਼ਾਨ ਵੈੱਬ ਸਰਵਰ 'ਤੇ ਲੋਕੇਟਿਡ ਕੰਟ੍ਰੋਲ ਕਮਾਂਡ ਸਰਵਰ ਨਾਲ ਕਮਿਊਨੀਕੇਟ ਕਰਦਾ ਹੈ। ਜਦੋਂ ਇਨ੍ਹਾਂ ਕਮਾਂਡਜ਼ ਨੂੰ ਲੋਕੇਟ ਕਰ ਕੇ ਇਨ੍ਹਾਂ ਵਿਚਲੀ ਜਾਣਕਾਰੀ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਇਹ ਕਮਾਂਡਜ਼ ਇਨਕ੍ਰਿਪਟਿਡ ਹਨ। ਇਸ ਡਾਟਾ 'ਚ ਡਿਵਾਈਸ ਦਾ ਆਈ. ਐੱਮ. ਈ. ਆਈ. ਨੰਬਰ, ਡਿਵਾਈਸ ਆਈ. ਡੀ., ਨੈੱਟਵਰਕ ਆਪ੍ਰੇਟਰ ਨੇਮ ਤੇ ਹੋਰ ਨਿੱਜੀ ਜਾਣਕਾਰੀ ਸ਼ਾਮਿਲ ਸੀ। ਇਸ ਤੋਂ ਇਲਾਵਾ ਓਵਰਸੀਰ ਸਪਾਈਵੇਅਰ ਫੋਨ ਦੀ ਕਾਂਟੈਕਟ ਲਿਸਟ ਤੇ ਲੋਕੇਸ਼ਨ ਏਰੀਆ ਕੋਡ ਤੱਕ ਕੁਲੈਕਟ ਕਰਦਾ ਹੈ।
Lookout ਨੇ ਕੀਤੀ ਮਦਦ
ਇਨ੍ਹਾਂ ਮਿਸਲੀਨੀਅਸ ਐਪਸ ਦਾ ਪਤਾ ਲਾਉਣ 'ਚ ਸਾਨ-ਫ੍ਰਾਂਸਿਸਕੋ ਦੀ ਮੋਬਾਇਲ ਸਕਿਓਰਿਟੀ ਕੰਪਨੀ ਲੁਕ ਆਊਟ ਨੇ ਮਦਦ ਕੀਤੀ ਤੇ ਓਵਰਸੀਰ ਨਾਂ ਦੇ ਸਪਾਈ ਵੇਅਰ ਦਾ ਪਤਾ ਲਾਇਆ ਜੋ ਗੂਗਲ ਪਲੇਅ ਸਟੋਰ ਦੀਆਂ 4 ਐਪਸ 'ਚ ਮੌਜੂਦ ਸੀ।
ਬਲੈਕਬੈਰੀ ਹੱਬ ਨੂੰ ਟੱਕਰ ਦਵੇਗੀ ਸੈਮਸੰਗ ਦੀ Focus app
NEXT STORY