ਗੈਜੇਟ ਡੈਸਕ—ਇਸ ਸਮੇਂ ਪੂਰਾ ਵਿਸ਼ਵ ਕੋਰੋਨਾਵਾਇਰਸ ਨਾਂ ਦੀ ਮਹਾਮਾਰੀ ਨਾਲ ਲੜ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਨੇ ਹਾਲ ਹੀ 'ਚ ਇਸ ਨੂੰ ਗਲੋਬਲੀ ਮਹਾਮਾਰੀ ਦਾ ਐਲਾਨ ਕੀਤਾ ਹੈ। ਇਸ ਖਤਰਨਾਕ ਵਾਇਰਸ ਕਾਰਣ ਦੁਨੀਆਭਰ 'ਚ 3 ਲੱਖ ਤੋਂ ਵਧੇਰੇ ਲੋਕ ਪ੍ਰਭਾਵਿਤ ਹਨ ਅਤੇ 13 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਮਹਾਮਾਰੀ ਤੋਂ ਨਜਿੱਠਣ ਲਈ ਦੁਨੀਆਭਰ ਦੀਆਂ ਮੈਡੀਕਲ ਟੀਮਾਂ ਦਿਨ-ਰਾਤ ਲੱਗੀਆਂ ਹੋਈਆਂ ਹਨ। ਇਨ੍ਹਾਂ ਮੈਡੀਕਲ ਕਰਮਚਾਰੀਆਂ ਲਈ Apple CEO ਟਿਮ ਕੁਕ ਨੇ ਲੱਖਾਂ ਮਾਸਕ ਵੰਡਣ ਦਾ ਫੈਸਲਾ ਕੀਤਾ ਹੈ। ਐਪਲ ਸੀ.ਈ.ਓ. ਨੇ ਅੱਜ ਆਪਣੇ ਟਵਿੱਟਰ ਹੈਂਡਲ ਤੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਇਹ ਮਾਸਕ ਅਮਰੀਕੀ ਅਤੇ ਯੂਰੋਪ 'ਚ ਕੰਮ ਕਰ ਰਹੇ ਸਿਹਤ ਕਰਮਚਾਰੀਆਂ ਨੂੰ ਦਿੱਤੇ ਜਾਣਗੇ।

ਟਿਮ ਕੁਕ ਨੇ ਆਪਣੇ ਟਵੀਟ 'ਚ ਲਿਖਿਆ ਐਪਲ ਦੀ ਟੀਮ ਮਹਾਮਾਰੀ 'ਚ ਕੋਰੋਨਾਵਾਇਰਸ ਨਾਲ ਲੜ ਰਹੇ ਸਿਹਤ ਕਰਮਚਾਰੀਆਂ ਦੀ ਮਦਦ ਲਈ ਸੋਰਸ ਸਪਲਾਈ 'ਤੇ ਕੰਮ ਕਰ ਰਹੀ ਹੈ। ਅਸੀਂ ਅਮਰੀਕਾ ਅਤੇ ਯੂਰੋਪ 'ਚ ਕੰਮ ਕਰ ਰਹੇ ਇਨ੍ਹਾਂ ਸਿਹਤ ਕਰਮਚਾਰੀਆਂ ਨੂੰ ਲੱਖਾਂ ਦੀ ਗਿਣਤੀ 'ਚ ਮਾਸਕ ਵੰਡਣ ਜਾ ਰਹੇ ਹਾਂ। ਐਪਲ ਸੀ.ਈ.ਓ. ਦੀ ਇਸ ਨੇਕ ਪਹਿਲ ਕਾਰਣ ਇਸ ਮਹਾਮਾਰੀ ਨਾਲ ਲੋਕਾਂ ਨੂੰ ਬਚਾਉਣ ਲਈ ਦਿਨ-ਰਾਤ ਕੰਮ ਕਰ ਰਹੇ ਸਿਹਤ ਕਰਮਚਾਰੀ ਆਪਣੀ ਸੁਰੱਖਿਆ ਕਰ ਸਕਣਗੇ।
ਐਪਲ ਤੋਂ ਇਲਾਵਾ ਹੋਰ ਟੈੱਕ ਕੰਪਨੀਆਂ ਵੀ ਇਨ੍ਹਾਂ ਸਿਹਤ ਕਰਮਚਾਰੀਆਂ ਦੀ ਮਦਦ ਲਈ ਅੱਗੇ ਆ ਰਹੀਆਂ ਹਨ। ਇਸ ਖਤਰਨਾਕ ਮਹਾਮਾਰੀ ਨਾਲ ਹੁਣ ਤਕ ਦੁਨੀਆਭਰ 'ਚ 3 ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹਨ। ਇਸ ਮਹਾਮਾਰੀ ਕਾਰਣ ਸਿਰਫ ਇਟਲੀ 'ਚ 4 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਚੀਨ 'ਚ ਵੀ 3 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਇਹ ਮਹਾਮਾਰੀ ਇਕ ਗਲੋਬਲੀ ਆਪਦਾ ਦਾ ਰੂਪ ਧਾਰਣ ਕਰਦੇ ਹੋਏ ਕਈ ਦੇਸ਼ਾਂ 'ਚ ਫੈਲ ਚੁੱਕੀ ਹੈ।

ਟਿਮ ਕੁਕ ਇਸ ਪਹਿਲ ਦੇ ਨਾਲ ਹੀ ਟੈਸਲਾ ਦੇ ਏਲਨ ਮਸਕ ਅਤੇ ਅਲੀਬਾਬਾ ਗਰੁੱਪ ਦੇ ਜੈਕ ਮਾ ਦੀ ਸੂਚੀ 'ਚ ਸ਼ਾਮਲ ਹੋ ਗਏ ਹਨ। ਇਨ੍ਹਾਂ ਦੋਵਾਂ ਨੇ ਵੀ ਕੋਰੋਨਾਵਾਇਰਸ ਤੋਂ ਲੋਕਾਂ ਨੂੰ ਬਚਾਉਣ 'ਚ ਦਿਨ-ਰਾਤ ਲੱਗੇ ਰਹਿਣ ਵਾਲੇ ਸਿਹਤ ਕਰਮਚਾਰੀਆਂ ਲਈ ਮਦਦ ਦਾ ਐਲਾਨ ਕੀਤਾ ਹੈ। ਏਲਨ ਮਸਕ ਨੇ ਆਪਣੀ ਕੰਪਨੀਆਂ ਨੂੰ ਲੋਕਾਂ ਦੀ ਜਾਨ ਬਚਾਉਣ ਲਈ ਵੈਂਟੀਲੇਟਰਸ ਨਿਰਮਾਣ ਕਰਨ ਲਈ ਕਿਹਾ ਹੈ। ਅਲੀਬਾਬਾ ਗਰੁੱਪ ਦੇ ਜੈਕ ਮਾ ਨੇ 10 ਦੇਸ਼ਾਂ 'ਚ ਮੈਡੀਕਲ ਸਪਲਾਈ ਡੋਨੇਟ ਕਰਨ ਦਾ ਐਲਾਨ ਕੀਤਾ ਹੈ।
ਅੱਜ ਪੂਰੇ ਦੇਸ਼ 'ਚ ਰਹੇਗਾ ਜਨਤਾ ਕਰਫਿਊ, ਸਮਰਥਨ ਲਈ ਇਸ ਹੈਸਟੈਗ ਨਾਲ ਕਰੋ ਟਵੀਟ
NEXT STORY