ਜਲੰਧਰ : ਅਜਿਹੇ ਟ੍ਰੈਵਲਰ ਜੋ ਜੈੱਟ ਵਿਚ ਪ੍ਰੰਪਰਾਗਤ ਟ੍ਰੇਨ ਦਾ ਮਜ਼ਾ ਲੈਣਾ ਚਾਹੁੰਦੇ ਹਨ, ਏਅਰਬੱਸ ਨੇ ਏ. ਸੀ. ਜੇ.3 19 ਜੈੱਟ ਦੇ ਅੰਦਰੂਨੀ ਡਿਜ਼ਾਈਨ ਨਾਲ ਉਨ੍ਹਾਂ ਲੋਕਾਂ ਨੂੰ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਫ਼੍ਰਾਂਸ ਦੇ ਟੂਲੂਜ਼ ਸਥਿਤ ਏਅਰਬੱਸ ਕਾਰਪੋਰੇਟ ਜੈੱਟ ਸੈਂਟਰ ਨੇ ਏਸ਼ੀਆਈ ਕੰਪਨੀ ਲਈ ਏ. ਸੀ. ਜੇ. 3 19 ਜੈੱਟ ਦੇ ਅੰਦਰ ਦਾ ਪੂਰਾ ਹਿੱਸਾ ਕਸਟਮਾਈਜ਼ ਕੀਤਾ ਹੈ ।
ਏ. ਸੀ. ਜੇ.3 19 ਦਾ ਇੰਟੀਰੀਅਰ- ਕੰਫਰਟ, ਫੰਕਸ਼ਨ ਅਤੇ ਇਨੋਵੇਟਿਵ ਡਿਜ਼ਾਈਨ ਦੇ ਨਾਲ ਇਸ ਵਿਚ 19 ਯਾਤਰੀਆਂ ਲਈ ਥਾਂ ਹੈ । ਇਸ ਵਿਚ 5 ਵੱਖ-ਵੱਖ ਛੋਟੇ ਕਮਰੇ ਹਨ। ਪ੍ਰਾਈਵੇਸੀ ਅਤੇ ਕਿਸੇ ਵਿੰਟੇਜ ਟ੍ਰੇਨ ਦੇ ਕੈਬਿਨ ਦੀ ਤਰ੍ਹਾਂ ਸਟੋਰੇਜ ਦਾ ਧਿਆਨ ਵੀ ਰੱਖਿਆ ਗਿਆ ਹੈ । ਇਸ ਦੇ ਨਾਲ ਹੀ ਜੈੱਟ ਵਿਚ ਵੱਡੀ ਸਕ੍ਰੀਨ ਦੀ ਵਿਵਸਥਾ ਵੀ ਕੀਤੀ ਗਈ ਹੈ, ਜਿਸ 'ਤੇ ਮੂਵੀ ਦਾ ਮਜ਼ਾ ਲਿਆ ਜਾ ਸਕਦਾ ਹੈ । ਮਾਸਟਰ ਬੈੱਡਰੂਮ ਵਿਚ ਬਾਥਰੂਮ ਦਿੱਤਾ ਗਿਆ ਹੈ ਜਿਸ ਵਿਚ ਸ਼ਾਵਰ ਲੱਗਾ ਹੈ। ਜੈੱਟ ਦੇ ਅੰਦਰ ਨਿੱਜੀ ਆਫਿਸ, 2-ਪੀਸ ਸੋਫਾ ਜੋ ਕਿਸੇ ਕਨਵਰਜ਼ੇਸ਼ਨ ਨੂਕ ਵਿਚ ਬਦਲ ਜਾਵੇਗਾ। ਇਸ ਦੇ ਇਲਾਵਾ ਛੋਟੇ ਟੇਬਲ ਦੇ ਨਾਲ 2 ਵੀ. ਆਈ. ਪੀ. ਸੀਟਾਂ ਵੱਖਰੇ ਤੌਰ 'ਤੇ ਲੱਗੀਆਂ ਹਨ ।
ਚੁਣੌਤੀ ਭਰਪੂਰ ਡਿਜ਼ਾਈਨ
ਕੰਪਨੀ ਮੁਤਾਬਿਕ ਏ. ਸੀ. ਜੇ.3 19 ਦਾ ਕੈਬਿਨ 78 ਫੁੱਟ ਲੰਬਾ ਅਤੇ 12 ਫੁੱਟ ਚੌੜਾ ਹੈ ਅਤੇ ਜੈੱਟ ਬਿਨਾਂ ਰੁਕੇ 6,900 ਮੀਲ (11,100 ਕਿਲੋਮੀਟਰ) ਦਾ ਸਫਰ ਤੈਅ ਕਰ ਸਕਦਾ ਹੈ ਅਤੇ ਇਸ ਦੀ ਟਾਪ ਸਪੀਡ 540 ਮੀਲ (869 ਕਿ. ਮੀ.) ਪ੍ਰਤੀ ਘੰਟਾ ਹੈ । ਇਸੇ ਕਾਰਨ ਏਅਰਬੱਸ ਏ. ਸੀ. ਜੇ.3 19 ਦੇ ਕੈਬਿਨ ਨੂੰ ਡਿਜ਼ਾਈਨ ਕਰਨਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਸੀ।
ਸਟਾਈਲਿਸ਼ ਡਿਜ਼ਾਈਨ ਅਤੇ ਟੈਕਨਾਲੋਜੀ ਦਾ ਮੇਲ
ਕੈਬਿਨ ਵਿਚ ਬ੍ਰਾਊਨ ਅਤੇ ਕ੍ਰੀਮ ਰੰਗ ਦੇਖਣ ਵਿਚ ਆਮ ਪਰ ਸੁੰਦਰ ਲੱਗਦਾ ਹੈ ਅਤੇ ਉਸ 'ਤੇ ਗੋਲਡ ਰੰਗ ਕਲਾਸਿਕ ਲੁੱਕ ਦੇਣ ਵਿਚ ਮਦਦ ਕਰਦਾ ਹੈ । ਰੈਟਰੋ ਸਟਾਈਲ ਅਤੇ ਅਤਿ-ਆਧੁਨਿਕ ਸਹੂਲਤਾਂ ਕੈਬਿਨ ਕੰਟਰੋਲਜ਼ ਦੇ ਨਾਲ ਆਉਂਦੀਆਂ ਹਨ । ਡਿਜੀਟਲ ਟੈਬਲੇਟ ਦੀ ਮਦਦ ਨਾਲ ਸਾਰੀਆਂ 15 ਸੀਟਾਂ ਨੂੰ ਫਲੈਟ ਪੋਜ਼ੀਸ਼ਨ 'ਚ ਐਡਜਸਟ ਤੇ ਕਨਵਰਟ ਕੀਤਾ ਜਾ ਸਕਦਾ ਹੈ । ਇਸ ਤੋਂ ਇਲਾਵਾ ਸ਼ੀਸ਼ੇ ਦੇ ਪਿੱਛੇ ਦੋ ਕਾਕਟੇਲ ਬਾਰ ਲੁਕੇ ਹਨ, ਜਿਨ੍ਹਾਂ ਨੂੰ ਇਕ ਬਟਨ ਦੀ ਮਦਦ ਨਾਲ ਅੱਖਾਂ ਦੇ ਸਾਹਮਣੇ ਲਿਆਂਦਾ ਜਾ ਸਕਦਾ ਹੈ ।
ਬਜਾਜ ਨੇ ਨਵੇਂ ਅੰਦਾਜ਼ 'ਚ ਪੇਸ਼ ਕੀਤੀ ਆਪਣੇ ਅਵੇਂਜਰ ਕਰੂਜ਼ 220 (ਤਸਵੀਰਾਂ)
NEXT STORY